ਕੁਝ ਸਮੇਂ ਤੋਂ ਮੈਂ ਵੇਖ ਰਿਹਾ ਹਾਂ ਕਿ ਤੇਰਾ ਮੂੰਹ ਬਹੁਤ ਖੁਲ੍ਹ ਗਿਆ ਹੈ ਤੇ ਤੂੰ ਨਿੱਕੇ ਵੱਡੇ ਦਾ ਕੋਈ ਲਿਹਾਜ਼ ਨਹੀਂ ਰੱਖਦਾ।
ਸਾਨੂੰ ਕੀ ਪਤਾ ਹੈ ਕਿ ਤੂੰ ਭੁੱਖਾ ਹੈਂ ਜਾਂ ਤੈਨੂੰ ਕੋਈ ਤਕਲੀਫ ਹੈ। ਮੂੰਹ ਖੋਲ੍ਹੇ ਤਾਂ ਹੀ ਪਤਾ ਲੱਗ ਸਕਦਾ ਹੈ। ਲੈ, ਹੁਣ ਦੱਸ ਦੇ, ਗੱਲ ਕੀ ਹੈ ?
ਜਦੋਂ ਵਕੀਲ ਨੇ ਕਿਹਾ ਕਿ ਕਾਨੂੰਨ ਨਹੀਂ ਬਦਲਿਆ ਜਾ ਸਕਦਾ ਤਾਂ ਮੁਦਈ ਨੇ ਕਿਹਾ-ਸ਼ਾਬਾਸ਼ ਤੇਰੀ ਜੰਮਣ ਰਾਤ ਨੂੰ ! ਤੇਰੇ ਮੂੰਹ ਖੰਡ ਪਾਵਾਂ, ਤੂੰ ਵਕੀਲ ਨਹੀਂ, ਤੂੰ ਕੋਈ ਧਰਮ-ਰਾਜ ਦਾ ਰੂਪ ਏਂ।
ਮੈਂ ਸਾਰਿਆਂ ਨੂੰ ਸਮਝਾ ਦੇਵਾਂਗੀ, ਪਈ ਇਸ ਗੱਲ ਦਾ ਪੜਦਾ ਰੱਖਣ ਤੇ ਕਿਸੇ ਹੋਰ ਦੇ ਮੂੰਹ ਨਾ ਚੜ੍ਹੇ। ਕਿਉਂ ਜੱਸੋ ਤੂੰ ਕਿਸੇ ਨਾਲ ਸਾਡਾ ਭੇਤ ਤੇ ਨਾ ਖੋਲੇਂਗੀ।
ਨੂੰਹ ਹੋਵੇ ਭਾਵੇਂ ਧੀ ; ਜਿਸ ਨੂੰ ਰੋਜ਼ ਇਵੇਂ ਸਤਾਇਆ ਜਾਏ, ਇੱਕ ਦਿਨ ਉਸਨੇ ਆਪੇ ਮੂੰਹ ਚੜ੍ਹ ਕੇ ਬੋਲਣਾ ਹੋਇਆ।
ਮੈਂ ਹਾਲੀ ਗੱਲ ਮੁਕਾਈ ਹੀ ਨਹੀਂ ਸੀ ਕਿ ਉਨ੍ਹਾਂ ਮੂੰਹ ਚੜ੍ਹਾਣੇ ਸ਼ੁਰੂ ਕਰ ਦਿੱਤੇ। ਮੈਨੂੰ ਰੇਲ ਬੰਦ ਕਰਨੀ ਪਈ।
ਮੌਲਵੀ ਸਾਹਿਬ ਨੇ ਵਿਧਵਾ ਨੂੰ ਆਪਣੇ ਨਾਲ ਵਿਆਹ ਕਰਵਾਉਣਾ ਮਨਾਣ ਲਈ, ਬਚਨ ਭੀ ਬੜੇ ਕੋਮਲ ਕਹੇ ਤੇ ਉਂਝ ਭੀ ਉਹ ਮੂੰਹ ਚਿੱਤ ਲਗਦੇ ਸਨ ਪ੍ਰੰਤੂ ਇਹ ਭੀ ਠੇਡੇ ਖਾਕੇ ਡਾਵਾਂ ਡੋਲ ਹੋ ਹੋ ਕੇ ਕੁਝ ਸੋਚਵਾਨ ਹੋ ਚੁਕੀ ਸੀ।
ਮਨਿੰਦਰ ਬੜੀ ਮੂੰਹ ਚਿੱਤ ਲਗਦੀ ਕੁੜੀ ਹੈ। ਮੈਂ ਤਾਂ ਉਸ ਨੂੰ ਆਪਣੀ ਨੂੰਹ ਬਣਾ ਕੇ ਘਰ ਲੈ ਆਉਣਾ ਹੈ।
ਜਿੱਧਰ ਕੋਈ ਕਹਿੰਦਾ ਹੈ ਤੂੰ ਮੂੰਹ ਚੁੱਕ ਕੇ ਤੁਰ ਪੈਂਦਾ ਹੈਂ। ਜ਼ਰਾ ਸੋਚਿਆ ਤੇ ਕਰ ਕਿ ਤੇਰਾ ਉੱਥੇ ਜਾਣਾ ਯੋਗ ਭੀ ਹੈ ਕਿ ਨਹੀਂ।
ਨਹੀਂ ਜੀ, ਮੈਂ ਤੇ ਰਾਤ ਨਹੀਂ ਰਹਿ ਸਕਦੀ, ਮੇਰੇ ਬੱਚੇ ਤੇ ਮੂੰਹ ਚੁੱਕ ਚੁੱਕ ਕੇ ਮੇਰਾ ਰਾਹ ਵੇਖਦੇ ਹੋਣਗੇ। ਉਹ ਬੜੇ ਬੇਵਿਸਾਹੇ ਹਨ ਮੇਰੇ।
ਪਤਾ ਨਹੀਂ ਕਿਸ ਵੱਲੇ ਵਾਪਸ ਆਉਂਗੇ। ਮੂੰਹ ਤੇ ਚੋਲ ਜਾਉ ਤਾਂ ਜੋ ਅਸੀਂ ਵੀ ਬੇਫ਼ਿਕਰ ਹੋ ਕੇ ਹੋਰ ਕੰਮ ਕਾਰ ਲੱਗੀਏ।
ਹੁਣ ਉਹਨੂੰ ਮੇਚ ਤੇ ਬੈਠਿਆਂ ਘੰਟਾ ਭਰ ਹੋ ਗਿਆ ਏ, ਪਰ ਉਨ੍ਹਾਂ ਮੂੰਹ ਜੂਠਾ ਨਹੀਂ ਕੀਤਾ, ਕਿਉਂਕਿ ਉਹ ਆਪਣੀ ਮੰਗ ਤੇ ਤੁਲੇ ਹੋਏ ਨੇ।