ਲੁੱਡਣ ਦਾ ਮੂੰਹ ਸਾਵਾ ਪੀਲਾ, ਚਲੇ ਤਾਂ ਖੁਰੀ ਕਰੀਏ।
ਇਹ ਨਹੀਂ ਹੋ ਸਕਦਾ ਕਿ ਜੋ ਉਸ ਦੀ ਮਰਜ਼ੀ ਰੋਜ਼ ਆ ਕੇ ਸਾਨੂੰ ਕਹਿੰਦਾ ਰਹੇ ਤੇ ਅਸੀਂ ਮੂੰਹ ਸੀਉਂ ਕੇ ਸੁਣਦੇ ਰਹੀਏ। ਆਖਿਰ ਅਸੀਂ ਵੀ ਮਨੁੱਖ ਹਾਂ ਤੇ ਜੁਆਬ ਦੇਣਾ ਪੈਂਦਾ ਹੈ।
ਤੂੰ ਉੱਥੇ ਜ਼ਰਾ ਆਪਣਾ ਮੂੰਹ ਸਿਉਂ ਕੇ ਰੱਖੀਂ। ਇਹ ਨਾ ਹੋਵੇ ਕਿ ਤੇਰੇ ਮੂੰਹੋਂ ਕੋਈ ਉਲਟੀ ਸਿੱਧੀ ਗੱਲ ਨਿੱਕਲ ਜਾਵੇ ਤੇ ਕੰਮ ਵਿਗੜ ਜਾਵੇ।
ਬੇਬੇ ਇਕ ਗੱਲ ਮੇਰੀ ਸੁਣ ਲੈ ; ਮੇਰੀ ਧੀ ਨੂੰ ਮਾਰੀਂ ਨਾਂ ਤੇ ਨਾ ਮੰਦਾ ਬੋਲੀਂ । ਉਹ ਬੜੀ ਸੋਹਲ ਏਂ, ਓਹਨੂੰ ਝਿੜਕ ਦਿਓ ਤੇ ਮੂੰਹ ਸੁੱਕ ਕੇ ਸਿੱਪੀ ਹੋ ਜਾਂਦਾ ਏਂ।
ਸੁਣ ਵੇ ਬੀਬਾ, ਕਦੀ ਮੂੰਹੋਂ ਉਭਾਸਰੀ ਦਾ ਨਹੀਂ, ਏਸ ਡਰ ਦੇ ਮਾਰਿਆਂ । ਵੱਟ ਚੁੰਮ ਕੇ ਰੱਖਨੀ ਆਂ, ਕਦੀ ਫੁੱਲ ਦੀ ਨਹੀਂ ਲਾਈ। ਧੀ ਧੀ ਕਰਦੀ ਦਾ ਮੂੰਹ ਸੁੱਕਦਾ ਏ......ਇਹਨਾਂ ਹੱਥਾਂ ਨਾਲ ਕਦੀ ਪਟੋਕੀ ਨਹੀਂ ਮਾਰੀ।
ਜਿੰਨੇ ਤੀਕ ਮੈਂ ਪਾਠ ਨਾ ਕਰ ਲਾਂ, ਮੂੰਹ ਸੁੱਚਾ ਰੱਖਦਾ ਹਾਂ। ਤੁਸੀਂ ਬੇਸ਼ੱਕ ਚਾਹ ਪੀ ਲਓ, ਮੈਂ ਤੇ ਪਾਠ ਕਰਕੇ ਹੀ ਕੁਝ ਖਾ ਪੀ ਸਕਾਂਗਾ।
"(ਤੁਹਾਡਾ ਪੁੱਤਰ) ਜਿਊਂਦਾ ਰਹੇ, ਹੋਣਹਾਰ ਜਾਪਦਾ ਹੈ ।" "ਤੁਹਾਡਾ ਮੂੰਹ ਸੁਲੱਖਣਾ ਹੋਵੇ, ਭੈਣ ਜੀ, ਸਾਡੇ ਤੇ ਤਿੰਨਾਂ ਘਰਾਂ ਵਿੱਚ ਇਹੋ ਜੀ ਏ।"
ਇਹ ਸੁਣਦਿਆਂ, ਉਸ ਮੂੰਹ ਪਾੜ ਕੇ ਆਖ ਦਿੱਤਾ, ਭਾਵੇਂ ਮੈਨੂੰ... ਜੇ ਇਹ ਇਥੇ ਰਹੀ, ਤਾਂ ਮੈਂ ਕਿਧਰੇ ਮੂੰਹ ਕਰ ਜਾਵਾਂਗਾ।
ਕੁੜੀ ਤੇ ਘਰੋਂ ਨੱਸੀ ਸੋ ਨੱਸੀ ; ਉਸਦਾ ਤੇ ਮੂੰਹ ਕਾਲਾ ਹੋਣਾ ਸੀ, ਪਰ ਵਿਚਾਰੇ ਸ਼ਰੀਫ਼ ਮਾਪਿਆਂ ਦੀ ਮਿੱਟੀ ਵੀ ਬਲ ਗਈ ਹੈ ; ਉਹ ਕਿਤੇ ਮੂੰਹ ਵਿਖਾਉਣ ਜੋਗੇ ਨਹੀਂ ਰਹੇ।
ਜਦੋਂ ਪਾਕਿਸਤਾਨ ਬਣਿਆ ਤਾਂ ਕਈ ਅਬਲਾ ਕੁੜੀਆਂ ਵੈਰੀਆਂ ਦੇ ਢਾਹੇ ਵੜੀਆਂ। ਉਦੋਂ ਮਨੁੱਖ-ਮਤ ਇੰਨੀ ਕਸ਼ਟ ਗਈ ਸੀ ਕਿ ਉਨ੍ਹਾਂ ਧੀਆਂ ਨਾਲ ਮੂੰਹ ਕਾਲਾ ਕਰਨ ਵਾਲੇ ਆਪਣੇ ਆਪ ਨੂੰ ਸ਼ਰੀਫਾਂ ਵਿਚ ਗਿਣਦੇ।
''ਜੇ ਤੁਸੀਂ ਚਾਹੋ ਤਾਂ ਮੈਂ ਇਸ ਵੇਲੇ ਤੁਹਾਨੂੰ ਦੱਸ ਸਕਦੀ ਹਾਂ ਕਿ ਤੁਹਾਡੀਆਂ ਇਨ੍ਹਾਂ ਕਿਸ਼ਤੀ-ਨੁਮਾ ਟੋਪੀਆਂ ਤੇ ਜਵਾਹਰ-ਜਾਕਟਾਂ ਹੇਠ ਕਿਹੜੀ ਮੂੰਹ ਕਾਲੀ ਭੇਡ ਲੁਕੀ ਬੈਠੀ ਹੈ।"
ਅਸੀਂ ਉਸ ਦੇ ਇੱਕ ਰਾਤ ਰਹੇ, ਪਰ ਕੋਈ ਸੁਆਦ ਨਹੀਂ ਆਇਆ । ਉਸ ਨੇ ਮੂੰਹ ਹੀ ਕੌੜਾ ਨਹੀਂ ਕਰਾਇਆ।