ਪਰ ਕੁਦਰਤ ਦੇ ਰੰਗ ਵੇਖੋ ! ਉਹੋ ਹੀ, ਜਿਸ ਦੀਆਂ ਲਲਕਾਰਾਂ ਨਾਲ ਸਾਰੇ ਪਾਸੇ ਕੰਬ ਉੱਠਦੇ ਸਨ, ਜਿਸ ਨੇ ਮੌਤ ਵਿਚ ਭੀ ਜ਼ਿੰਦਗੀ ਨੂੰ ਹੱਸਦਿਆਂ ਤੱਕਿਆ ਸੀ, ਜਿਸ ਦੇ ਮੱਥੇ ਉੱਤੇ ਤਿਉੜੀਆਂ ਪੈਂਦਿਆਂ ਹੀ ਵੱਡੇ ਵੱਡੇ ਪੈਂਚਾਂ ਦੇ ਪ੍ਰਾਣ ਖ਼ੁਸ਼ਕ ਹੋ ਜਾਂਦੇ ਸਨ, ਤੇ ਮੂੰਹ ਉੱਤੇ ਹਵਾਈਆਂ ਉੱਡ ਜਾਂਦੀਆਂ ਸਨ, ਜਿਸ ਦੀ ਕੀਰਤੀ ਸੰਸਾਰ ਵਿਚ ਗਗਨ-ਮੰਡਲ ਦੇ ਅਸੰਖ ਤਾਰਿਆਂ ਵਾਂਗ ਚਮਕ ਰਹੀ ਸੀ, ਉਹੀ ਅੱਜ ਬੇ-ਬੱਸ ਉਦਾਸ ਤੇ ਦੁਖੀ ਸੀ।