ਮਾਸੀ ! ਮੇਰੀ ਭੈਣ ਫੂਲਾਂ ਰਾਣੀ ਏ, ਤੂੰ ਰੱਖ ਨਹੀਂ ਜਾਤੀ। ਜਿੱਡੀ ਦੁਖੀ ਉਹ ਰਹੀ ਏ ਕੋਈ ਹੋਰ ਐਸੀ ਵੈਸੀ ਹੁੰਦੀ ਤਾਂ ਕਦੇ ਦੀ ਉਠ ਜਾਂਦੀ ਤੇ ਮਾਪਿਆਂ, ਸਹੁਰਿਆਂ ਸਾਰਿਆਂ ਦੇ ਸਿਰ ਸੁਵਾਹ ਪਾ ਜਾਂਦੀ।
ਨਾਨਕ ਸਿੰਘ ਰਹਿਣ ਵਾਲਾ ਤਾਂ ਭਾਵੇਂ ਜੇਹਲਮ ਵੱਲ ਦਾ ਹੈ, ਪਰ ਜੀਵਨ ਦਾ ਲੰਮੇਰਾ ਹਿੱਸਾ ਅੰਮ੍ਰਿਤਸਰ ਸ਼ਹਿਰ ਵਿੱਚ ਬਿਤਾਉਣ ਕਰਕੇ ਉਹ ਅੰਮ੍ਰਿਤਸਰੀ ਜ਼ਿੰਦਗੀ ਦੀ ਰਗ ਰਗ ਤੇ ਨਸ ਨਸ ਤੋਂ ਜਾਣੂੰ ਹੋ ਗਿਆ ਹੈ।
ਮੈਂ ਤੈਨੂੰ ਭੁੱਲਿਆ ਹੋਇਆ ਨਹੀਂ, ਮੈਂ ਤਾਂ ਤੇਰੀ ਰਗ-ਰਗ ਤੋਂ ਜਾਣੂ ਹਾਂ।
ਇਹ ਤੇ ਆਪਣੀ ਧੀ ਸੀ ਪਰ ਹੋਰ ਵੀ ਇਸ ਘਰ ਜਿਹੜਾ ਆ ਕੇ ਵੜਦਾ ਹੈ, ਦਿਨਾਂ ਵਿੱਚ ਹੀ ਰਚ-ਮਿਚ ਜਾਂਦਾ ਹੈ, ਇੱਡੇ ਮਿਲਾਪੜੇ ਹਨ ਇਹ ਜੀਅ।
ਸੱਸ ਤੇ ਨਿਨਾਣਾਂ ਪਹਿਲਾਂ ਤਾਂ ਦੋ ਚਾਰ ਦਿਨ ਲੋਕ ਵਿਖਾਵੇ ਲਈ ਵਹੁਟੀਏ, ਵਹੁਟੀਏ ਕਰਦੀਆਂ ਰਹੀਆਂ। ਫੇਰ ਆਪਣਾ ਰੰਗ ਕੱਢਿਆ ਤੇ ਆਪਣੇ ਰੱਛਾਂ ਤੇ ਆ ਗਈਆਂ ਤੇ ਤੋਤੇ ਵਾਂਗ ਅੱਖਾਂ ਬਦਲ ਲਈਆਂ।
ਵਾਹਿਗੁਰੂ ਦਾ ਭਾਣਾ ! ਪ੍ਰੇਮ ਸਿੰਘ ਤੇ ਕੱਲ੍ਹ ਰਜ਼ਾ ਹੋ ਗਿਆ ਹੈ। ਸਾਰੇ ਸੰਬੰਧੀ ਆ ਗਏ ਸਨ।
ਕਦੀ ਕਦੀ ਰੱਜੀ ਦਾ ਜੀਅ ਕਰਦਾ ਨਵਾਬ ਨੂੰ ਕਹੇ ਸਾਰਾ ਦਿਨ ਉਹ ਉਹਦੇ ਕੋਲ ਘਰ ਬੈਠ ਕੇ ਕੱਟੇ ਪਰ ਜਦੋਂ ਉਹ ਸਹਿਜ ਸੁਭਾ ਬਾਹਰ ਜਾਣ ਲਈ ਤਿਆਰ ਹੋ ਰਿਹਾ ਹੁੰਦਾ ਤਾਂ ਰੱਜੀ ਚੁੱਪ ਰਹਿੰਦੀ ; ਉਹਦੀ ਰਜ਼ਾ ਵਿਚ ਰਾਜ਼ੀ ਹੋ ਜਾਂਦੀ । ਉਹਨੂੰ ਆਪਣੀ ਮਰਜ਼ੀ ਦੱਸਦੀ ਤੱਕ ਨਾਂ।
ਅਮਰੀਕਾ ਇੱਕ ਰੱਜਿਆ ਪੁੱਜਿਆ ਦੇਸ਼ ਹੈ।
ਇਹ ਸਬਕ ਹੁਣ ਮੈਂ ਪੂਰੀ ਤਰ੍ਹਾਂ ਰਟ ਲਿਆ ਹੈ; ਕਦੇ ਨਹੀਂ ਭੁੱਲੇਗਾ।
ਕਈਆਂ ਘੰਟਿਆਂ ਦੀ ਉਡੀਕ ਮਗਰੋਂ ਰਾਇ ਸਾਹਿਬ ਨੂੰ ਮੈਨਜਰ ਵੱਲੋਂ ਟੈਲੀਫੂਨ ਆਇਆ ਜਿਸ ਨੇ ਰਾਇ ਸਾਹਿਬ ਦਾ ਲੱਕ ਤੋੜ ਦਿੱਤਾ। ਬਲਦੇਵ ਦਾ ਆਪਣੇ ਉੱਤੇ ਇਹ ਦੂਸਰਾ ਵਾਰ ਹੋਇਆ ਸੁਣ ਕੇ ਰਾਇ ਸਾਹਿਬ ਦੀ ਰੱਤ ਖੌਲਣ ਲੱਗੀ।
(ਪਹਿਲਾਂ) ਪਿੰਡੇ ਤੇ ਮਾਸ ਦਾ ਨਾਂ ਨਹੀਂ ਸੀ, ਤੇ ਹੁਣ ਇਉਂ ਜਾਪਦਾ ਏ ਜਿਕਨ ਘੁਲਾਟੀਏ ਹੁੰਦੇ ਨੇ। ਗੱਲ੍ਹਾਂ ਵਿੱਚੋਂ ਰੱਤ ਪਈ ਚੋਂਦੀ ਸੂ।
ਸਰਮਾਏਦਾਰ ਮਜ਼ਦੂਰਾਂ ਦਾ ਰੱਤ ਪੀਂਦਾ ਹੈ।