ਇਸ ਗੱਲ ਦਾ ਮੈਂ ਤੁਹਾਨੂੰ ਯਕੀਨ ਦਿਵਾਂਦਾ ਹਾਂ। ਤੁਹਾਨੂੰ ਪ੍ਰਾਪਤ ਕਰਨ ਲਈ ਜੇ ਮੈਂ ਕਹਿ ਦਿਆਂ ਕਿ ਸਿਰ ਧੜ ਦੀ ਬਾਜ਼ੀ ਵੀ ਲਾਣ ਨੂੰ ਤਿਆਰ ਹਾਂ, ਤਾਂ ਤੁਸੀਂ ਇਸ ਨੂੰ ਅਤ ਕਥਨੀ ਨਹੀਂ ਸਮਝੋਗੇ।
ਤੁਸੀਂ ਤਾਂ ਇਸ ਕੰਮ ਵਿੱਚੋਂ ਸਿਰ ਧੋ ਨਿਕਲੇ ਹੋ ; ਹੁਣ ਅਸੀਂ ਰਹਿ ਗਏ ਹਾਂ।
ਦਿਲ ਵਿੱਚ ਬਹੁਤ ਉਦਾਸੀ ਜਿਹੀ ਛਾ ਗਈ। ਮਨ ਨੇ ਕਿਹਾ ਤੂੰ ਮੂਰਖ ਹੈਂ ਤੈਨੂੰ ਪੜ੍ਹਨਾ ਨਹੀਂ ਆ ਸਕਦਾ, ਪਰ ਫਿਰ ਅੰਦਰੋਂ ਆਵਾਜ਼ ਆਈ ਕਿ ਤੂੰ ਇੱਥੇ ਏਨੇ ਸਾਲ ਮਿਹਨਤ ਕੀਤੀ ਹੈ ਇਹ ਅਜਾਈਂ ਨਹੀਂ ਜਾ ਸਕਦੀ। ਪਰ ਮਨ ਦੀ ਦਲੀਲ ਤਕੜੀ ਸੀ, ਇਸ ਲਈ ਦਲੀਲ ਨੇ ਉਸ ਨੂੰ ਸਿਰ ਨਾ ਚੁੱਕਣ ਦਿੱਤਾ।
ਸਾਰਾ ਦਿਨ ਮੈਂ ਉਸ ਦਾ ਕੰਮ ਕਰਦਾ ਰਿਹਾ। ਸ਼ਾਮ ਨੂੰ ਚਾਰ ਆਨੇ ਕੱਢ ਕੇ ਮੇਰੀ ਤਲੀ ਤੇ ਰੱਖ ਦਿੱਤੇ। ਮੈਂ ਭਵਾਂ ਕੇ ਚਵਾਨੀ ਉਸ ਦੇ ਸਿਰ ਨਾਲ ਮਾਰੀ। ਏਡਾ ਜ਼ੁਲਮ।
ਇੱਕ ਭਾਰਤੀ ਸਪੁੱਤ੍ਰੀ ਆਪਣੇ ਨੀਚ ਤੇ ਲਾਲਚੀ ਮਾਪਿਆਂ ਦੀਆਂ ਲੋਭੀ-ਖਾਹਿਸ਼ਾਂ ਅੱਗੇ ਵੀ ਰੋੜਾ ਬਣ ਕੇ ਨਹੀਂ ਖਲੋਂਦੀ ਤੇ ਉਨ੍ਹਾਂ ਅੱਗੇ ਸਿਰ ਨਿਵਾ ਦੇਂਦੀ ਹੈ ਭਾਵੇਂ ਉਸ ਨੂੰ ਕਿੰਨੇ ਵੀ ਕਸ਼ਟ ਕਿਉਂ ਨਾ ਝੱਲਣੇ ਪੈਣ।
ਜਵਾਨੀ ਦੀ ਉਮਰੇ ਆਪ ਨੇ ਅਨੇਕਾਂ ਵਾਰੀ ਵਲਾਇਤ ਜਾ ਕੇ ਆਪਣੀ ਅਮੀਰੀ ਦੀ ਉਹ ਧਾਂਕ ਬਿਠਾਈ ਕਿ ਹਿੰਦੁਸਤਾਨ ਦੇ ਰਾਜਿਆਂ ਦਾ ਸਿਰ ਨੀਵਾਂ ਕਰ ਦਿੱਤਾ।
ਉਸ ਨਾਲ ਬਥੇਰਾ ਸਿਰ ਪਿੱਟਿਆ ਹੈ ਪਰ ਉਸ ਨੂੰ ਇਸ ਗੱਲ ਦੀ ਸਮਝ ਨਹੀਂ ਪੈ ਸਕੀ।
ਉਸ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ ।
ਮੈਚ ਹਾਰਨ ਉੱਤੇ ਖਿਡਾਰੀ ਦਾ ਸਿਰ ਫਿਰ ਗਿਆ।
ਜਦੋਂ ਮੈਂ ਰਮਨ ਕੋਲੋਂ ਕਾਪੀ ਮੰਗੀ ਤਾਂ ਉਸ ਨੇ ਸਿਰ ਫੇਰ ਦਿੱਤਾ।
ਅੱਜ ਸਵੇਰ ਦਾ ਮੇਰਾ ਸਿਰ ਭਾਰਾ ਭਾਰਾ ਹੈ, ਇਸੇ ਲਈ ਲੇਟਿਆ ਪਿਆ ਹਾਂ।
ਉਨ੍ਹਾਂ ਨੇ ਤੇ ਮਸ਼ਕਰੀ ਨਾਲ ਇਵੇਂ ਕੀਤਾ, ਪਰ ਸਾਡੇ ਸਿਰ ਤੇ ਭੁੱਬਲ ਪੈ ਗਈ। ਸਾਰੇ ਪਿੰਡ ਵਿੱਚ ਅਸੀਂ ਸ਼ਰਮਸਾਰ ਹੋਏ।