Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੯ ਚੇਤ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਸਿਰ ਭੋਂ ਤੋਂ ਨਾ ਚੁੱਕਿਆ ਹੋਣਾ-ਨਿਆਣੇ, ਬਹੁਤ ਛੋਟੀ ਉਮਰ

ਪਰਮਾਨੰਦ- ਇਸ ਸਾਡੇ ਪਿੰਡ ਵਿੱਚ ਈ ਕਈ ਵਿਆਹ ਹੋਏ ਨੇ, ਦੋ ਦੋ ਚਾਰ ਚਾਰ ਵਰ੍ਹਿਆਂ ਦੀਆਂ ਕੁੜੀਆਂ ਦੇ।
ਸੁੰਦਰ ਲਾਲ- ਪਿੰਡ ਤੇ ਭਲਾ ਪਿੰਡ ਹੋਏ। ਮੈਂ ਲਾਹੌਰ ਤੇ ਅੰਮ੍ਰਿਤਸਰ ਜਿਹੇ ਸ਼ਹਿਰਾਂ ਵਿੱਚ ਵੇਖਿਆ ਏ, ਪਈ ਨਿੱਕੀਆਂ ਨਿੱਕੀਆਂ ਕੁੜੀਆਂ ਜਿਨ੍ਹਾਂ ਅਜੇ ਸਿਰ ਭੋਂ ਤੋਂ ਨਹੀਂ ਚੁੱਕਿਆ ਹੁੰਦਾ, ਗਹਿਣਾ ਗੱਟਾ ਪਾਈ, ਲੰਮੇ ਲੰਮੇ ਘੁੰਡ ਕੱਢੀ ਸੱਸਾਂ ਦੀ ਉਂਗਲੀ ਲੱਗੀਆਂ ਜਾਂਦੀਆਂ ਨੇ।

ਸਿਰ ਭੌਂ ਜਾਣਾ-ਅਕਲ ਮਾਰੀ ਜਾਣੀ

ਤੇਰਾ ਸਿਰ ਭੌਂ ਗਿਆ ਏ ਜੋ ਤੂੰ ਇਹੋ ਜਿਹੀਆਂ ਸ਼ੁਦਾਈਆਂ ਵਾਲੀਆਂ ਗੱਲਾਂ ਪਿਆ ਕਰਦਾ ਏਂ। ਏਹੋ ਪੜ੍ਹਾਈ ਕੀਤੀ ਉ ! ਸਿਰ ਸਵਾਹ ਏਹੋ ਜਿਹੀ ਪੜ੍ਹਾਈ ਦੇ।

ਸਿਰ ਮੱਥੇ ਤੇ-ਜੀ ਆਇਆਂ ਨੂੰ, ਅਸੀਂ ਤੁਹਾਡਾ ਆਉਣਾ ਖ਼ੁਸ਼ੀ ਨਾਲ ਕਬੂਲਦੇ ਹਾਂ

ਸੇਠ- ਮੇਰੀ ਇਸਤ੍ਰੀ ਨੇ ਹਮਦਰਦੀ ਨਾਲ ਉਸ ਨੂੰ ਕਿਹਾ, ਤੁਸੀਂ ਸਾਡੇ ਨਾਲ ਸੱਤ ਵਾਰੀ ਚੱਲੋ, ਭੈਣਾਂ ਭਰਾਵਾਂ ਵਾਂਗ ਚੱਲੋ। ਉਸ ਨੇ ਹੱਸ ਕੇ ਕਿਹਾ, ਸੱਚ ਮੁੱਚ ਨਾ ਮੇਰੀ ਭੈਣ ਜੇ, ਨਾ ਭਰਾ। ਸਭ ਪਲੇਗ ਦੇ ਹਵਾਲੇ ਹੋ ਚੁਕੇ ਨੇ, ਇਹੋ ਦੋ ਲੜਕੀਆਂ ਨੇ। ਜੋ ਵਟਾਲੇ ਵਿੱਚ ਕਿਸੇ ਘਰ ਥਾਂ ਮਿਲ ਜਾਏ ਤਾਂ ਸ਼ਾਂਤੀ ਮਿਲਦੀ ਹੈ। ਮੇਰੀ ਵਹੁਟੀ ਨੇ ਉਸ ਨੂੰ ਆਖਿਆ, ਜਿਹੀ ਰੁੱਖੀ ਮਿੱਸੀ ਅਸੀਂ ਖਾਂਦੇ ਹਾਂ ਉਹ ਹਾਜ਼ਰ ਹੈ । ਤੁਸੀਂ ਸਿਰ ਮੱਥੇ ਤੇ ਸਾਡੇ ਘਰ ਚੱਲੋ।'

ਸਿਰ ਮੱਥੇ ਤੇ ਮੰਨਣਾ-ਕਿਸੇ ਗੱਲ ਨੂੰ ਖੁਸ਼ੀ ਨਾਲ ਪਰਵਾਨ ਕਰਨਾ

ਆਪ ਜੀ ਦਾ ਹੁਕਮ ਸਿਰ ਮੱਥੇ। ਮੈਂ ਕੱਲ੍ਹ ਹੀ ਉੱਥੇ ਜਾਵਾਂਗਾ ਤੇ ਆ ਕੇ ਸਾਰੀ ਗੱਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਦੇਵਾਂਗਾ।

ਸਿਰ ਮਾਰਨਾ-ਨਾਂਹ ਕਰਨੀ

ਮੈਨੂੰ ਆਸ ਸੀ ਕਿ ਗੁਰਸ਼ਰਨ ਮੈਨੂੰ ਕੁਝ ਪੈਸੇ ਉਧਾਰ ਦੇ ਦੇਵੇਗੀ ਪਰ ਉਸ ਨੇ ਮੇਰੀ ਗੱਲ ਸੁਣਦਿਆਂ ਹੀ ਸਿਰ ਮਾਰ ਦਿੱਤਾ।

ਸਿਰ ਮੁਨਾ ਕੇ ਐਤਵਾਰ ਪੁੱਛਣਾ-ਕੋਈ ਕੰਮ ਵਿਗਾੜ ਕੇ ਮਗਰੋਂ ਸੁਰਤ ਕਰਨੀ

ਹੁਣ ਇੰਨੀ ਖੋਜਾ ਖਾਜੀ ਕਰਨਾ ਸਿਰ ਮੁਨਾ ਕੇ ਐਤਵਾਰ ਪੁੱਛਣ ਵਾਲੀ ਗੱਲ ਹੈ। ਜੋ ਨੁਕਸਾਨ ਹੋਣਾ ਸੀ ਉਹ ਤੇ ਹੋ ਚੁੱਕਾ ਹੈ। ਹੁਣ ਕੁਝ ਨਹੀਂ ਬਣ ਸਕਦਾ।

ਸਿਰ ਮੁਨਾਣਾ-ਤਬਾਹ ਹੋਣਾ, ਸਭ ਕੁਝ ਲੁਟਾ ਦੇਣਾ

ਸੁਰੇਸ਼ ਨੇ ਅਚਲਾ ਦੇ ਪਿਤਾ ਦਾ ਚਾਰ ਹਜ਼ਾਰ ਰੁਪਏ ਦਾ ਕਰਜ਼ ਉਤਾਰ ਦਿੱਤਾ ਸੀ ਤੇ ਉਹ ਅਚਲਾ ਦਾ ਵਿਆਹ ਸੁਰੇਸ਼ ਨਾਲ ਕਰਨਾ ਮੰਨ ਗਏ ਸਨ ਪਰ ਹੁਣ ਕੁਝ ਦਿਨਾਂ ਬਾਅਦ ਜਦ ਸੁਰੇਸ਼ ਉਨ੍ਹਾਂ ਦੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਅਚਲਾ ਤਾਂ ਹੋਰ ਦੀਆਂ ਹੋਰ ਗੱਲਾਂ ਕਰਦੀ ਹੈ। ਉਸ ਨੇ ਅਚਲਾ ਦੇ ਪਿਤਾ ਨੂੰ ਕਿਹਾ ਚੰਗਾ ਮੈਂ ਤੁਹਾਡੇ ਪਾਸੋਂ ਇੱਕ ਗੱਲ ਪੁੱਛਦਾ ਹਾਂ-ਕੀ ਤੁਹਾਡਾ ਪਹਿਲਾ ਸ਼ਿਕਾਰ ਮੈਂ ਹੀ ਹਾਂ, ਜਾਂ ਮੇਰੇ ਵਰਗੇ ਕਈ ਹੋਰ ਵੀ ਇੱਥੇ ਆ ਕੇ ਸਿਰ ਮੁਨਾ ਗਏ ਹਨ।

ਸਿਰ ਮੂੰਹ ਸਾੜਨਾ-ਬਹੁਤ ਮੁਸ਼ੱਕਤ ਕਰਨੀ

ਉਹ ਵਿਚਾਰਾ ਵਿਆਹਿਆ ਵੀ ਕੁਆਰਿਆਂ ਵਰਗਾ ਹੀ ਏ। ਉਹ ਤੇ ਜਾ ਕੇ ਪੇਕੇ ਬੈਠ ਗਈ ਹੈ ਤੇ ਇਹ ਇੱਧਰ ਆਪ ਹੀ ਸਿਰ ਮੂੰਹ ਸਾੜਦਾ ਰਹਿੰਦਾ ਹੈ।

ਸਿਰਲਥ ਆਦਮੀ-ਬਹੁਤ ਦਲੇਰ ਤੇ ਜਾਨ ਦੀ ਰਤਾ ਨਾ ਪਰਵਾਹ ਕਰਨ ਵਾਲਾ

ਭਾਈਆ ਸੰਤ ਰਾਮਾ ! ਸੱਚ ਪੁੱਛੋ ਤੇ ਮੈਨੂੰ ਤਾਂ ਉਹਦੇ ਤੇ ਤਰਸ ਆਉਂਦਾ ਹੈ। ਬੜਾ ਦਲੇਰ ਤੇ ਸਿਰਲਥ ਆਦਮੀ ਹੈ ਅਤੇ ਜਿੱਤਾਂ ਦਾ ਪੱਕਾ ਮਿੱਤ ਹੈ।

ਸਿਰ ਲੁਕਾਉਣਾ-ਆਸਰਾ ਢੂੰਡਣਾ

ਇਸ ਕਿਆਮਤ ਦੀ ਗਰਮੀ ਵਿੱਚ ਘਰ 'ਚੋਂ ਕੱਢ ਦਿੱਤਾ ਸੂ, ਕਿਹੜੇ ਪਾਸੇ ਜਾਈਏ। ਪੈਸਾ ਉਂਜ ਪੱਲੇ ਨਹੀਂ ਜੋ ਹੋਰ ਕਿਤੇ ਈ ਜਾ ਸਿਰ ਲੁਕਾਂਦੇ।

ਸਿਰ ਲੈ ਲੈਣਾ-ਸਹੇੜ ਲੈਣਾ, ਆਪਣੇ ਗਲ ਪਾ ਲੈਣਾ , ਪਰਵਾਨ ਕਰ ਲੈਣਾ, ਜ਼ੁੰਮੇ ਲੈ ਲੈਣਾ

ਧਰਮ ਚੰਦ ਕਹਿੰਦਾ ਗਿਆ-
"ਊਸ਼ਾ ਦਾ ਸੁਭਾਉ ਵੀ ਬਿਲਕੁਲ ਆਪਣੇ ਵਾਲਿਦ ਵਰਗਾ ਹੈ ਉਹ ਵੀ ਰਾਹ ਜਾਂਦਿਆਂ ਦੀਆਂ ਮੁਸੀਬਤਾਂ ਆਪਣੇ ਸਿਰ ਲੈ ਲੈਂਦੀ ਏ । ਕਈ ਪਖੰਡੀ ਸਾਧੂ ਤੇ ਗਦਾਰ ਆਪਣੀ ਦਰਦ-ਨਾਕ ਹਾਲਤ ਦੀ ਨੁਮਾਇਸ਼ ਵਿਖਾ ਕੇ ਉਸ ਨੂੰ ਲੁੱਟ ਖੜਦੇ ਨੇ, ਹੁਣ ਤੇ ਨਹੀਂ ਉਹ ਇਸ ਤਰ੍ਹਾਂ ਕਰਦੀ ਹੋਣੀ।"

ਸਿਰ ਵੱਢਵਾਂ ਵੈਰ-ਸਖ਼ਤ ਦੁਸ਼ਮਣੀ, ਘੜੇ ਵੱਟੇ ਵਾਲੀ

ਅਨੰਤ ਰਾਮ ਨਾਲ ਤੇ ਸ਼ਾਮ ਦੀ ਉਂਞ ਮੁੱਢ ਦੀ ਖਹਿ ਖਹਿ ਹੋਈ ਨਾਂ। ਸਿਰ ਵੱਢਵਾਂ ਵੈਰ ਏ। ਹੁਣ ਅਨੰਤ ਰਾਮ ਜਿਹੜਾ ਉਹਦੇ ਅੜਿੱਕੇ ਚੜ੍ਹਿਆ ਏ, ਉਸ ਤੋਂ ਨਿੱਕਲਨਾ ਸੌਖਾ ਨਹੀਂ ਦਿਸਦਾ।

  • «
  • 55
  • 56
  • 57
  • 58
  • 59
  • »