ਦੀਵਾਨ ਚੰਦ--ਮਾਲਕ ਜੀ ਧਨੂੰ ਤਾਂ ਕਿਸੇ ਗੱਲੇ ਵੀ ਆਪਣੀ ਜ਼ਿੱਦ ਨਹੀਂ ਛਡਦਾ, ਉਸ ਦਾ ਤਾਂ ਇਹ ਹਾਲ ਹੈ ਅਖੇ 'ਟਾਹਲੀ ਦੇ ਤਿੰਨੇ ਪਤੇ, ਤੇ ਸਾਹੇ ਦੀਆਂ ਤਿੰਨੇ ਟੰਗਾਂ।
ਯਾਰ ਤੈਨੂੰ ਕਈ ਵਾਰੀ ਸਿੱਖ ਮਤ ਦਿੱਤੀ ਹੈ ਕਿ ਤੇਰੇ ਹੱਥ ਪਲੇ ਤਾਂ ਕੁਝ ਨਹੀਂ ਤੇ ਤੁੰ ਮੁਫ਼ਤ ਦੀ ਆਕੜ ਨਾ ਕੀਤਾ ਕਰ, ਪਰ ਤੇਰ ਇਹ ਹਾਲ ਹੈ ਅਖੇ 'ਟਾਕੀ ਕੱਪੜੇ ਦੀ ਸਿਰ ਤੇ, ਨਾਂ ਸਰਵਰਾਜ ਖ਼ਾਨ।
ਬਈ, ਠੱਗੀ ਬਜ਼ਾਰ ਵਿੱਚ ਦਿਸਦੀ ਨਹੀਂ, ਇਹ ਧਰਮ ਦੇ ਭੇਖ ਵਿੱਚ ਤੁਰਦੀ ਹੈ 'ਟਿੱਕੇ ਵਾਲਾ ਬਾਣੀਆ, ਕਛ ਵਾਲਾ ਜੱਟ, ਕੁੰਡੇ ਵਾਲਾ ਪਨਸੇਰਾ, ਤਿੰਨੇ ਪਿੰਡ ਦਾ ਪਟ ।'
ਸਹਿਤੀ ਹਲਾ ਟਿੱਡੀਆਂ ਨੂੰ ਵੀ ਮੱਮੇ ਲਗ ਗਏ ? ਤੇਰੇ ਜਿਹੇ ਮੰਗਤੇ ਜੇਕਰ ਉੱਠਕੇ ਸਾਊਜਾਦੀਆਂ ਦੀ ਹੱਥੀਂ ਪੈਣ ਲਗ ਪਏ, ਤਾਂ ਤੇ ਗੱਲ ਈ ਆਈ ਗਈ।
ਰੂਪ ਲਾਲ--ਇਕ ਵਾਰੀ ਤਾਂ ਰੱਜ ਕੇ ਬੁੱਲ੍ਹੇ ਲੁੱਟ ਲੈਣੇ ਨੇ ਅੱਜ। ਤਾਇਆ-ਓਏ ਬਸ ਕਰ ਟਿੱਡੀਆਂ ਵੀ ਮੱਕੇ ਜਾਣ ਲੱਗ ਪਈਆਂ। ਤੁਸੀਂ ਤਾਂ ਸੱਪ ਵਾਂਗ ਬੈਠੇ ਹੋ ਮਾਇਆ ਤੇ।
ਹੀਰ ਖਵਰ ਹੋ ਗਈ ਤੇ ਕਿਹੜੀ ਨਿਆਮਤ ਆਵੇਗੀ। ਟਿੱਡੀ ਟਪੇ ਤੇ ਪਹਾੜ ਢਾਹ ਦੇਵੇਗੀ ? ਜਾ ਜਾ ਉਸ ਨਵਾਬ ਖਾਨ ਨੂੰ ਸਾਡੇ ਵਲੋਂ ਜਾ ਕੇ ਵੰਗਾਰ ਦੇਵੀਂ । ਪਈ ਜੇਕਰ ਦਿਲ ਵਿਚ ਕੋਈ ਘੁਮੰਡ ਹੋਵੇ, ਤਾਂ ਬੇਸ਼ਕ ਮੈਦਾਨ ਵਿਚ ਹੱਥ ਵਖਾਵੇ ਤੇ ਬੇੜੀ ਲੈ ਜਾਵੇ ।
ਨੂਰ ਨਿਸ਼ਾਂ ‘ਟਿੰਡ ਦਾਣੇ, ਘੁਰਾਟੀ ਸਾਈਆਂ' ਹੱਥ ਪਲੇ ਤਾਂ ਸਾਵਣ ਦੇ ਕੁੱਝ ਵੀ ਨਹੀਂ ਤੇ ਨਖਰਾ ਐਡਾ ਕਰਦਾ ਏ ਕਿ ਰਹੇ ਨਾਮ ਰੱਬ ਦਾ।
ਮਹਾਤਮਾ- ਮਾਈ ਜੀ, ਨਿਰਾਸ ਨਾ ਹੋਵੋ ਭਗਵਾਨ ਭਲੀ ਕਰੇਗਾ । ਵੇਖੋ ਨਾ, ਸਿਆਣਿਆਂ ਨੇ ਵੀ ਕਿਹਾ ਹੈ ਕਿ ਪਿੰਡਾਂ ਕਦੇ ਭਰੀਆਂ ਕਦੇ ਸੱਖਣੀਆਂ ਆਉਂਦੀਆਂ ਹਨ। ਸਾਰੇ ਦਿਨ ਇਕੋ ਜਿਹੇ ਨਹੀਂ ਹੁੰਦੇ।
ਸੁਦਾਗਰ ਸਿੰਘ ਜਦ ਅੱਠਵੀਂ ਜਮਾਤ ਨੂੰ ਪੜਾਉਣ ਲੱਗਾ ਤਦ ਦੋ ਮਿੰਟਾਂ ਮਗਰੋਂ ਹੀ ਘਾਬਰ ਗਿਆ। ਉਸ ਦਾ ਸਾਥੀ ਬੋਲ ਪਿਆ ਉਹ ਤਾਂ ਪੰਜਵੀਂ ਨੂੰ ਵੀ ਨਹੀਂ ਸੀ ਪੜ੍ਹਾ ਸਕਦਾ। ਉਸ ਦੀ ਤਾਂ ਉਹ ਗੱਲ ਹੈ ‘ਟਿੰਡਾਂ ਪੱਥਣ ਨਾ ਜਾਣਦਾ, ਮਘੀਆਂ ਦਾ ਉਸਤਾਦ ।'
ਦੋਸਤ ਭਰਾ ਨੂੰ ਇੰਜ ਨਾ ਦੁਰਕਾਰਿਆ ਕਰ, ਆਖ਼ਿਰ ਖੂਨ ਤਾਂ ਆਪਣਾ ਹੀ ਹੈ। ਸਿਆਣਿਆਂ ਨੇ ਆਖਿਆ ਹੈ— ਟੁੱਟੀਆਂ ਬਾਹਾਂ ਗਲੇ ਨੂੰ ਆਉਂਦੀਆਂ ਹਨ।
ਪੇਕੇ ਤੇ ਸਹੁਰੇ ਘਰ ਆਦਰ ਹੀ ਆਦਰ ਸੀ, ਸਦਕੇ ਜਾਂਦਾ ਸੀ ਹਰ ਕੋਈ ਚਿਹਰੇ ਇਸ ਭੋਲੇ ਤੋਂ। ਪੁਛਦਾ ਨਹੀਂ ਹੁਣ ਕੋਈ ਟੁੱਟੀ ਹੋਈ ਟਹਿਣੀ ਨੂੰ !
ਕੱਲਰ ਖੇਤੀ ਬੀਜੀਐ ਕਿਹੁ ਕਾਜ ਨ ਸਰੀਐ ॥ ਟੁੱਟੀ ਪੀਂਘੈ ਪੀਂਘੀਐ ਪੈ ਟੋਇ ਮਰੀਐ ॥