ਮਾਹਾਂ ਸਿੰਘ-ਨਿਹੰਗ ਸਿੰਘ ਜੀ, ਕਿਵੇਂ ਬੀਤਦੀ ਹੈ ? ਨਿਹੰਗ ਸਿੰਘ - 'ਜੰਗਲ ਵਿੱਚ ਮੰਗਲ ਲਗਾ ਪਿਆ ਹੈ । ਗੁਰੂ ਦੀ ਬੜੀ ਕਿਰਪਾ ਹੈ।
ਹਨੇਰ ਹੀ ਚੱਲਿਆ ਏ। ਹੁਣ ਤਾਂ ‘ਜੰਜ ਕੁਪੱਤੀ ਸੁਥਰਾ ਭਲਾ ਮਾਨਸ' ਵਾਲਾ ਹਾਲ ਜਾਪਦਾ ਹੈ । ਮਾੜੇ ਚੰਗੇ ਦਾ ਭੇਦ ਹੀ ਮੁੱਕ ਗਿਆ ਹੈ।
ਦੇਖ ਨੀ ਲਛਮੀ, ਮੁੰਡਾ ਤਾਂ ਹੋਇਆ ਸ਼ਾਹਣੀ ਦੇ ਘਰ ਤੇ ਨੰਦ ਖੁਸ਼ੀ ਨਾਲ ਫੁੱਲੀ ਨਹੀਂ ਸਮਾਉਂਦੀ । 'ਜੰਜ ਪਰਾਈ, ਅੰਨ੍ਹੇ ਨੂੰ ਵੇਖ ਭੁਆਟੀ ਆਈ' ਵਾਲਾ ਲੇਖਾ ਹੋਇਆ ਇਹ ਤਾਂ।
ਸਾਊ ਪੁੱਤਰ ਏ ਤੁਹਾਡਾ ਬਹੁਤਾ ਤਾੜ ਕੇ ਨਾ ਰੱਖਿਆ ਕਰੋ। 'ਜੰਦਰੇ ਸਾਧਾਂ ਵਾਸਤੇ ਨਹੀਂ ਚੋਰਾਂ ਵਾਸਤੇ ਹੁੰਦੇ ਹਨ।
‘ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ' । ਉਮਰ ਨਿੱਕੀ ਜਿਹੀ ਸੂ, ਪਰ ਜ਼ਬਾਨ ਕੈਂਚੀ ਵਾਂਗ ਚਲਦੀ ਸੂ । ਕਿਸੇ ਦਾ ਲਿਹਾਜ਼ ਨਹੀਂ ਕਰਦਾ ।
ਬੜੀਆਂ ਰੀਝਾਂ ਮਗਰੋਂ ਇਹ ਗੱਲ ਸਿਰੇ ਚੜ੍ਹਨ ਲੱਗੀ ਸੀ, ਪਰ ਤੁਹਾਡੇ ਜਵਾਈ ਨੇ ਲੱਤ ਮਾਰ ਦਿੱਤੀ। ਸਾਡੀ ਤਾਂ ਹੁਣ ਇਹ ਹਾਲਤ ਹੋਈ ਹੋਈ ਹੈ ਅਖੇ ਜੰਮੀ ਜਾਈ ਤੇ ਗੜਿਆਂ ਦੀ ਮਾਰ' ।
ਜਿੰਨਾਂ ਚਿਰ ਵਿਚਾਰੀ ਅੱਡੇ ਤੇ ਪਈ ਰਹੀ। ਆਹੋ ਜੀ ਵਿਚਾਰੀ ਕਾਹਨੂੰ ਨਾਲੇ ਅਖੇ ਗੰਗਾ ਰਾਮ ਮੇਰਾ ਪਿਉ ਏ। ਜੰਮੇ ਨਾ ਜਾਏ ਤੇ ਮਾਂ ਮਾਂ ਕਰੇਂਦੇ ਆਏ। ਖਬਰੇ ਕਿੱਥੋਂ ਸਹੁਰੀ ਝੱਖਾਂ ਮਾਰਦੀ ਆਈ ਏ।
ਓ ਮਾਸਟਰ, ਤੂੰ ਧਰਮ ਨਾਲ ਨਿਰਾ ਹੀ ਵਹਿਮੀ ਏਂ। ਓਏ, ਇੱਥੇ ਤਾਂ ਕਿਸੇ ਆਖਿਆ ਸੀ, ਅਖੇ 'ਜੰਮਿਆ ਬਾਲ ਤੇ ਇਹੋ ਹਾਲ ।' ਜਦ ਤੂੰ ਚੰਗਾ ਭਲਾ ਜਾਣਦਾ ਏਂ ਕਿ ਇਹ ਸਹੁਰੀ ਇੱਲਤ ਨਹੀਂ ਹਟਦੀ, ਤਾਂ ਦਸ ਹੁਣ ਮੈਂ ਕੀ ਕਰਾਂ?
ਕੁਝ ਨਾ ਪੁੱਛੋ ਜੀ । ਅਖੇ 'ਜੰਮੇ ਲਾਲ ਤੇ ਵੰਡੇ ਕੋਲੇ' ਬੜਾ ਨਿਲੱਜ ਤੇ ਬੇ-ਹਯਾ ਆਦਮੀ ਹੈ ਇਹ।
ਸਾਨੂੰ ਤਾਂ ਹੁਣ ਤਾਈਂ ਜੋਗ ਦੀ ਸ਼ਕਲ ਭੀ ਨਹੀਂ ਦਿਖਾਈ, ਤੇ ਉਸ ਰਾਣੀ ਖਾਂ ਦੇ ਸਾਲੇ ਦੀ 'ਝਟ ਮੰਗਨੀ ਪਟ ਵਿਆਹ' ਵਾਹ ਗੁਰੂ ਜੀ ਵਾਹ !
ਤੁਲਸਾਂ— ਨੀ ਸ਼ੀਲਾ ! ਤੂੰ ਓਹੀ ਗੱਲ ਕੀਤੀ ਨਾ ਅਖੇ 'ਝਲੀ ਗਈ ਨਾਵਣ ਤੇ ਸੇੜ ਆਈ ' ਲਾਵਣ । ਇਕ ਕੰਮ ਤਾਂ ਕਰ ਆਈ ਏਂ ਪਰ ਦੋਹਾਂ ਉਤੇ ਪਾਣੀ ਵੀ ਪਾ ਆਈ ਏਂ ।
ਇਸ ਨੌਕਰ ਨਾਲ ਨਰਮ ਰਹੋ ਜਾਂ ਗਰਮ । ਇਸ ਨੂੰ ਕੁਝ ਨਹੀਂ ਪੋਂਹਦਾ, ਇਸ ਦਾ ਇਹ ਹਾਲ ਹੈ ਅਖੇ 'ਝਾੜਿਆ ਝੰਬਿਆ ਭੂਰਾ ਜਿਉਂ ਕਾ ਤਿਉਂ ।