Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੬ ਫੱਗਣ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਅਖਾਣ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਪੈਸਾ ਖੋਟਾ ਨਹੀਂ, ਜੱਟੀ ਰੰਡੀ ਨਹੀਂ-ਜੱਟੀ ਰੰਡੀ ਘੱਟ ਹੀ ਰਹਿੰਦੀ ਹੈ, ਤੇ ਪੈਸਾ ਵੀ ਚਲ ਹੀ ਨਿਕਲਦਾ ਹੈ

ਓਇ ਕਦੀ ਪੈਸਾ ਵੀ ਖੋਟਾ ਹੋਇਆ ਹੈ ? 'ਪੈਸਾ ਖੋਟਾ ਨਹੀਂ ਤੇ ਜੱਟੀ ਰੰਡੀ ਨਹੀਂ" ਦੋਵੇਂ ਕਿਤੇ ਨਾ ਕਿਤੇ ਚਲ ਹੀ ਨਿਕਲਦੇ ਹਨ।

ਪੈਸਾ ਨਾ ਬੱਧਾ, ਢਿੱਡ ਸੁਖਾਂ ਲਧਾ-ਜਦ ਕਿਸੇ ਪੇਟੂ ਪਾਸੋਂ ਧਨ ਇਕੱਠਾ ਨਾ ਹੋ ਸਕੇ

ਓਇ ਰਾਮਿਆਂ, ਤੂੰ ਪ੍ਰਦੇਸ ਵੀ ਛਾਣ ਆਇਓਂ, ਪਰ ਧੰਨ ਕੋਈ ਨਾਂ ਜਮਾਂ ਕਰ ਸਕਿਓਂ । ਇਹ ਕੀ? ਰਾਮੇ ਨੇ ਹੱਸ ਕੇ ਉੱਤਰ ਦਿਤਾ, ਅਖੇ 'ਪੈਸਾ ਨਾ ਬੱਧਾ, ਢਿੱਡ ਸੁਖਾਂ ਲੱਧਾ'।

ਪੈਸਾ ਪੱਲੇ ਨਾ, ਨਾਉਂ ਕਰੋੜੀ ਮੱਲ-ਪੱਲੇ ਕੁਝ ਨਾ ਹੋਵੇ ਤੇ ਵੱਡਾ ਬਣ ਬਣ ਬਹੇ

ਨੱਥੂ ਸ਼ਾਹ ਦੀ ਗੱਲ ਹੀ ਨਾ ਕਰੋ। ਉਸਦਾ ਤਾਂ ਇਹ ਹਾਲ ਹੈ ਕਿ 'ਪੈਸਾ ਪੱਲੇ ਨਾ ਤੇ ਨਾਉਂ ਕਰੋੜੀ ਮੱਲ'। ਅੰਦਰੋਂ ਫੋਕੇ ਤੇ ਬਾਹਰੋਂ ਦਮ ਗਜੇ।

ਪੈਸੇ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ-ਆਪਣਾ ਨਿੱਕਾ ਜਿਹਾ ਨੁਕਸਾਨ ਕਰਾ ਕੇ ਜੇ ਦੂਜੇ ਦੀ ਅਸਲੀਅਤ ਦਾ ਪਤਾ ਲੱਗ ਜਾਵੇ ਤਾਂ ਚੰਗੀ ਗੱਲ ਹੈ

ਸ਼ਾਹ- ਸਰਦਾਰ ਜੀ, ਸਾਡਾ ਕੀ ਵਿਗੜਿਆ ਏ। ਅਖੇ ‘ਪੈਸੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਰਖੀ ਗਈ।' ਸ਼ੁਕਰ ਹੈ ਥੋੜਾ ਹੀ ਨੁਕਸਾਨ ਹੋਕੇ ਉਸਦੀ ਕਮੀਨਗੀ ਦਾ ਪਤਾ ਲੱਗ ਗਿਆ । ਨਹੀਂ ਤਾਂ ਪਤਾ ਨਹੀਂ ਕਿੰਨਾ ਵੱਡਾ ਧੋਖਾ ਖਾਂਦੇ ?

ਪੈਸੇ ਨੂੰ ਪੈਸਾ ਹੀ ਖਟਦਾ ਹੈ-ਧਨ ਨਾਲ ਹੀ ਧਨ ਕਮਾਇਆ ਜਾਂਦਾ ਹੈ

ਪਰ ਰੱਬ ਦੀ ਕੁਦਰਤ, ਆਪਦੀ ਆਮਦਨੀ ਵਿਚ ਜਿੰਨਾ ਵਾਧਾ ਹੁੰਦਾ ਜਾਂਦਾ ਹੈ, ਓਨਾ ਹੀ ਦਿਲ ਦੀ ਗੁਥਲੀ ਭੀੜੀ ਹੁੰਦੀ ਜਾਂਦੀ ਹੈ। ਹੁਣ ਤਾਂ ਆਪਨੇ ਇਕੋ ਗੁਰ ਪੱਲੇ ਬੰਨ੍ਹ ਲਿਆ ਹੈ ਕਿ 'ਪੈਸੇ ਨੂੰ ਪੈਸਾ ਕਮਾਂਦਾ ਹੈ' ।

ਪੈਸੇ ਵਾਧੂ ਤੇ ਹਸਾਨ ਮੁਫ਼ਤ ਦਾ-ਜਦ ਸਭ ਕਝ ਬਿਨਾਂ ਕਿਸੇ ਇਵਜ਼ਾਨੇ ਦੇ ਕਰਨਾ ਪਵੇ

ਦੂਲੋ—(ਖੁਸ਼ ਹੋਕੇ) ਬਹੁਤ ਅੱਛਾ, ਸਰਕਾਰ ਸਵੇਰ ਤੋਂ ਸ਼ਾਮ ਤਾਈਂ ਤਾਂ ਰੋਜ਼ ਹੀ ਨੂੜਿਆ ਰਹਿੰਦਾ ਹਾਂ। 'ਪੈਸੇ ਵਾਧੂ ਤੇ ਹਸਾਨ ਮੁਫਤ।'

ਪੈਸੇ ਵਾਲੀ ਦਾ ਹੀ ਬਾਲ ਖੇਡਦਾ ਹੈ-ਪੈਸੇ ਨਾਲ ਹੀ ਸੁੱਖ ਤੇ ਆਰਾਮ ਹੈ

ਤੁਸੀਂ ਸੱਚ ਆਖਦੇ ਸੀ- 'ਪੈਸੇ ਵਾਲੀ ਦਾ ਹੀ ਬਾਲ ਖੇਡਦਾ ਹੈ।' ਧਨ ਨਾਲ ਹੀ ਸਾਰੇ ਸੁੱਖ ਨੇ।

ਪੈਰ ਕੁਹਾੜਾ ਮਾਰਿਆ ਗਾਫ਼ਲ ਆਪਣੇ ਹਾਥ-ਮੂਰਖ ਨੇ ਆਪਣੀ ਹੱਥੀਂ ਆਪਣਾ ਨੁਕਸਾਨ ਕੀਤਾ

ਉਸ ਮੂਰਖ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਹੈ । ਉਸ ਚਲਾਕ ਨੂੰ ਆਪਣਾ ਭੇਦ ਦੱਸ ਕੇ ਬੜੀ ਜ਼ਬਰਦਸਤ ਗ਼ਲਤੀ ਕੀਤੀ ਹੈ। ਚਲੋ ਸਾਨੂੰ ਕੀ, ਆਪੇ ਭੁਗਤੇਗਾ ।

ਪੈਰ ਵੱਡ ਗਵਾਰਾਂ ਦੇ ਸਿਰ ਵੱਡੇ ਸਰਦਾਰਾਂ ਦੇ-ਕਿਸੇ ਦਾ ਪੈਰ ਜਾਂ ਸਿਰ ਵੱਡਾ ਵੇਖਕੇ ਇਹ ਅਖਾਣ ਵਰਤਦੇ ਹਨ

ਕਿਹਾ ਸੋਹਣਾ ਚੌੜਾ ਮੱਥਾ ਹੈ, ਕਿੰਨਾਂ ਦਿਉ ਜਿਹਾ ਕੱਦ ਤੇ ਭਾਰਾ ਗੋਰਾ ਸਿਰ ਹੈ । ਇਹ ਜ਼ਰੂਰ ਕੋਈ ਵੱਡਾ ਆਦਮੀ ਹੈ। ਐਵੇਂ ਨਹੀਂ ਸਿਆਣਿਆਂ ਨੇ ਆਖਿਆ 'ਪੈਰ ਵੱਡੇ ਗਵਾਰਾਂ ਦੇ ਸਿਰ ਵੱਡੇ ਸਰਦਾਰਾਂ ਦੇ'।

ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ-ਝੂਠਾ ਆਦਮੀ ਗਲਤੀ ਫੜੀ ਜਾਣ ਤੇ ਵੀ ਛੁਪਾਈ ਜਾਵੇ ਤੇ ਆਪਣਾ ਔਗੁਣ ਪਰਗਟ ਨਾ ਹੋਣ ਦੇਵੇ

ਕਿਰਪਾ ਸ਼ਾਹ- ਚੱਲ, ਜਾਹ ਮੇਰੀਆਂ ਅੱਖਾਂ ਅੱਗੋਂ ਕੁੱਤਿਆ, ‘ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦਾ। ਜਵਾਬ ਪਿਆ ਕਰਦਾ ਏ, ਅੱਗੋਂ ਆਕੜ ਆਕੜ।

ਪੈਂਚ ਕਿਨ ਬਣਾਇਆ, ਮੜ੍ਹੀਆਂ ਵਾਲਿਆਂ-ਚੰਗਿਆਂ ਦੇ ਨਾ ਹੋਣ ਕਰਕੇ ਮਾੜਿਆ ਨੂੰ ਜਦ ਚੰਗੀ ਪਦਵੀ ਮਿਲ ਜਾਵੇ

ਹੋਰ ਕੌਣ ਸੀ ਉੱਥੇ ਉਜਾੜ ਵਿੱਚ। ਅਖੇ 'ਪੈਂਚ ਕਿਨ ਬਣਵਾਇਆ, ਮੜ੍ਹੀਆਂ ਵਾਲਿਆਂ' ਸੋ ਇਹੀ ਬੁੱਧੂ ਚੌਧਰੀ ਬਣ ਬੈਠਾ।

ਪੋਟਿਆਂ ਵਿਚੋਂ ਮੈਲਾ ਵੀ ਨਹੀਂ ਨਿਕਲਿਆ-ਜਦੋਂ ਕੋਈ ਛੋਟੀ ਉਮਰ ਤੇ ਅਕਲ ਦਾ ਹੋਵੇ

ਇੰਦਰ-ਅਜੇ ਤਾਂ ਪੋਟਿਆਂ ਵਿਚੋਂ ਮੈਲਾ ਵੀ ਨਹੀਂ ਨਿਕਲਿਆ। ਹੁਣੇ ਖਰੇ ਖੋਟੇ ਲੱਗ ਪਿਆਂ ਏ ਪਰਖਣ । ਵੱਡ-ਅਕਲਾ ਪਿਛੋਂ ਜੰਮ ਕੇ ਸਾਨੂੰ ਅਕਲਾਂ ਦੇਣ ਲੱਗਾ।

  • «
  • 208
  • 209
  • 210
  • 211
  • 212
  • »