ਮੱਥੇ ਮਹਿਰਾਬ ਤੇ ਬਗਲ ਇੱਟਾਂ' ਵਾਲੀ ਗੱਲ ਹੈ ਉਸ ਦੀ ਤਾਂ। ਆਪਣੇ ਆਪ ਨੂੰ ਬੜਾ ਸਾਹਿਤਕਾਰ ਦੱਸਦਾ ਹੈ ਪਰ ਆਂਦਾ ਜਾਂਦਾ ਕੁਝ ਨਹੀਂ।
ਇਹ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਮਨ ਨਾਲ ਵਿਚਾਰ ਕਰਨੀ ਜ਼ਰੂਰੀ ਸੀ। ਸਿਆਣਿਆਂ ਦਾ ਕਥਨ ਹੈ, ‘ਮਨ ਆਪਣੇ ਨੂੰ ਪੁੱਛ ਕੇ ਕੀਜੇ ਕੁਲ ਦੀ ਰੀਤ' ਹੁਣ ਕੀ ਹੋ ਸਕਦਾ ਹੈ ?
ਕਿਰਪਾ ਸ਼ਾਹ- ਇਹ ਕਾਹਦੀ ਭਾਰੀ ਏ। 'ਮਨ ਹਰਾਮੀ ਤੇ ਹੁਜਤਾਂ ਢੇਰ।' ਬਾਂਕਾ ਬਣ ਬੈਠਾ ਏ ਲਾਹੌਰ ਦਾ ।
ਤੀਰਥਾਂ ਉੱਤੇ ਉਹ ਜਾਣ ਜੋ ਪਾਪ ਕਮਾਉਣ। ਅਸੀਂ ਤਾਂ ਸਮਝਦੇ ਹਾਂ ਕਿ ਮਨ ਹੋਵੇ ਚੰਗਾ ਤਾਂ ਕਾਠੜੇ ਵਿਚ ਗੰਗਾ ।
ਆਪਿ ਨ ਬੂਝੇ ਲੋਕ ਬੁਝਾਵੈ ।। ਮਨ ਕਾ ਅੰਧਾ ਅੰਧੁ ਕਮਾਵੈ ॥
ਕਾਕਾ, ਕੋਈ ਵੀ ਔਗੁਣ ਅਜਿਹਾ ਨਹੀਂ ਜਿਸ ਤੋਂ ਬਚਿਆ ਨਾ ਜਾ ਸਕੇ। ਬੱਸ ਮਨ ਉੱਤੇ ਕਾਬੂ ਪਾਉਣ ਦੀ ਲੋੜ ਹੈ। ਗੁਰਬਾਣੀ ਦਾ ਕਥਨ ਹੈ- ਮਨ ਜੀਤੈ ਜਗੁ ਜੀਤੁ, ਸਮਾਜ ਵਿੱਚ ਫੈਲ ਰਹੇ ਨਸ਼ਿਆਂ ਦੇ ਕੋਹੜ ਤੋਂ ਸੁਚੇਤ ਕਰਦਿਆਂ ਪੁਸ਼ਪਿੰਦਰ ਦੇ ਦਾਦਾ ਜੀ ਨੇ ਉਸ ਨੂੰ ਕਿਹਾ।
ਬਿਨਾਂ ਹਿੰਮਤ ਅਤੇ ਕਰੜੀ ਮਿਹਨਤ ਕੋਈ ਖਾਸ ਲਾਭ ਨਹੀਂ ਹੋਣਾ। 'ਮਨ ਦੇ ਲੱਡੂਆਂ ਨਾਲ ਭੁੱਖ ਨਹੀਂ ਮਿਟਦੀ।'
ਗੱਲ ਅਸਲ ਵਿਚ ਇਹ ਹੈ ਰਤਨ । ਸਿਆਣੇ ਆਂਹਦੇ ਹੁੰਦੇ ਨੇ ਮਨ ਭਾਉਂਦਾ ਖਾਈਏ, ਤੇ ਜਗ ਭਾਉਂਦਾ ਹੰਢਾਈਏ । ਤੂੰਹੀਓਂ ਸੋਚ ਹੁਣ ਮੇਰੀ ਉਮਰ ਏ ਵਿਆਹ ਕਰਾਨ ਦੀ।
ਮਿਲਦੇ ਜੁਲਦੇ ਖਿਆਲਾਂ ਵਾਲੇ ਹੀ ਆਪਸ ਵਿੱਚ ਪਿਆਰ ਪਾ ਸਕਦੇ ਹਨ । ਸਿਆਣਿਆਂ ਦਾ ਅਖਾਣ ਹੈ 'ਮਨ ਮਿਲੇ ਦਾ ਮੇਲਾ ਤੇ ਚਿਤ ਮਿਲੇ ਦਾ ਚੇਲਾ।'
ਮਾਂ- ਬੱਚਾ ! ਜੋ ਕੁਝ ਮੇਰੇ ਕੋਲ ਹੈ ਤੇਰਾ ਹੈ, ਇਸ ਤੋਂ ਵੱਧ ਮੇਰੀ ਵਿੱਤ ਨਹੀਂ। ਜੇ 'ਮਨ ਮੰਗੇ ਪਾਤਸ਼ਾਹੀਆਂ ਤਾਂ ਮੈਂ ਕਿਥੋਂ ਕੱਢਾਂ' ?
ਰੁੱਸੇ ਮਿੱਤਰ ਪਾਸੋਂ ਭੈ ਤਾਂ ਜ਼ਰੂਰ ਰਹਿੰਦਾ ਹੈ । ਬਚ ਕੇ ਰਹੀਏ ਤਾਂ ਚੰਗਾ ਹੈ । ਆਖਦੇ ਹਨ 'ਮਨਾਇਆ ਮਿੱਤਰ ਦੂਣਾ ਵੈਰੀ'।
ਸਭ ਤੋਂ ਕੀਮਤੀ ਤੇ ਮੁਬਾਰਕ ਜੰਗ ਉਹ ਹੈ, ਜੋ ਆਪਣੀਆਂ ਨਿੱਜੀ ਕਮਜ਼ੋਰੀਆਂ ਵਿਰੁੱਧ ਲੜੀ ਜਾਵੇ। 'ਮਨ ਜੀਤੈ ਜਗੁ ਜੀਤ' ਦਾ ਗੁਰਵਾਕ ਸੱਚ ਹੀ ਤਾਂ ਹੈ।