ਸਹੇਲੀ - ਅੜੀਓ ! ਚੰਦਰਕਾਂਤਾ ਬਿਲਕੁਲ ਹਾਰ ਸ਼ਿੰਗਾਰ ਕਰ ਨਾਲ ਆਉਣ ਨੂੰ ਤਿਆਰ ਸੀ ਕਿ ਕਿਸੇ ਨੇ ਬਾਹਿਰੋਂ ਰੁਕਾ ਘਲ ਦਿੱਤਾ । ਇਹ ਉਥੇ ਦੀ ਉਥੇ ਹੀ ਖੜੀ ਰਹੀ। ਇਸ ਨਾਲ ਤਾਂ ਇਹ ਗੱਲ ਬਣੀ 'ਰਹਿ ਸੁਆਰੀ ਸਿਕੜੀ ਤੇ ਲਾਲਾ ਚੜਿਆ ਕਿਕਰੀ।'
ਜਸੋ-ਭੈਣ ! ਇਸ ਕੰਮ ਨੂੰ ਡਰਦਿਆਂ ਡਰਦਿਆਂ ਹੱਥ ਪਾਇਆ ਸੀ ਪਰ ਹਿੰਮਤ ਨਾ ਹਾਰੀ ਤੇ ਅੰਤ ਨੂੰ ‘ਰਹਿੰਦੀ ਰਹਿੰਦੀ ਰਹਿ ਨਾ ਸਕਾਂ' ਵਾਲੇ ਅਖਾਣ ਅਨੁਸਾਰ ਮੁਕਾ ਹੀ ਲਿਆ।
ਸੁਪਤਨੀ- ਸਰਦਾਰ ਜੀ ! ਭਾਵੇਂ ਕੁਸ਼ ਵੀ ਹੋਵੇ ਪਿੰਡ ਨਹੀਂ ਰਹਿਣਾ, ਸਿਆਣਿਆਂ ਦਾ ਅਖਾਣ ਏ ‘ਰਹੀਏ ਸ਼ਹਿਰ ਭਾਵੇਂ ਹੋਵੇ ਕਹਿਰ।'
ਜੀ, ਸਾਰੀ ਭਰੋਸੇ ਦੀ ਗੱਲ ਹੈ । 'ਰਹੇ ਤਾਂ ਆਪਣੇ ਆਪ ਤੇ, ਨਾ ਰਹੇ ਤਾਂ ਸਕੇ ਬਾਪ ਤੇ' ਮੇਰਾ ਭਰੋਸਾ ਟੁੱਟ ਚੁਕਾ ਹੈ।
ਦੁਪਹਿਰ ਦੇ ਵੇਲੇ ਮੈਂ ਵੀ ਰੱਬ ਸਬੱਬੀ ਹਵੇਲੀ ਚਲਾ ਗਿਆ। ਐਵੇਂ ਗੱਪਾਂ ਸੱਪਾਂ ਮਾਰਨ। ਰੱਖਣ ਵਾਲੇ ਦੇ ਗੁਪਾਲ ਸਿੰਘਾ, ਰਾਹ ਨਿਆਰੇ ਨੇ । ਬੈਠਿਆਂ ਬੈਠਿਆਂ ਮੇਰੀ ਨਜ਼ਰ ਬਾਹਰ ਫਿਰਦੇ ਇਕ ਬੰਦੇ ਤੇ ਪਈ। ਬਸ ਝਟ ਮੈਂ ਸਿਰ ਹੋ ਗਿਆ ਮੈਂ ਆਖਿਆ ਮੇਰੇ ਦੋਸਤ ਤੇ ਇਸ ਦੀ ਅੱਖ ਹੋਣੀ ਏ ।
ਅਸਲ ਕਾਮਯਾਬੀ ਮਿਹਨਤ ਵਿੱਚ ਹੀ ਹੈ। ਹੱਡ ਹਰਾਮ ਸਦਾ ਧੋਖਾ ਖਾਂਦੇ ਹਨ। ਸਿਆਣਿਆਂ ਐਵੇਂ ਨਹੀਂ ਜੇ ਆਖਿਆ ਅਖੇ 'ਰਖ ਦੇਹ, ਖਾਹ ਖੇਹ, ਡੋਲ੍ਹ ਰਤ ਖਾਹ ਭੱਤ।'
ਬੱਚਾ ! ਹਰ ਕਿਸੇ ਦਾ ਮਾਣ ਕਰਨਾ ਵੀ ਵੱਡਾ ਗੁਣ ਹੈ, ਅੱਜ ਕਲ ਤਾਂ 'ਰਖ ਪਤ, ਰਖਾ ਪਤਾ ਵਾਲਾ ਸਮਾਂ ਹੈ।
ਰੱਖੇ ਰਬ ਤੇ ਮਾਰੇ ਕੌਣ ? ਜਿਸ ਮਸੂਮ ਬੱਚੇ ਨੂੰ ਕੋਈ ਪਾਪੀ ਜਾਣ ਬੁੱਝ ਕੇ ਮੌਤ ਦੀਆਂ ਦਾੜ੍ਹਾਂ ਹੇਠ ਦੇ ਗਿਆ ਸੀ, ਉਸ ਨੇ ਇਹ ਦੁਨੀਆਂ ਵੇਖਣੀ ਸੀ।
ਭਲਿਆ ਲੋਕਾ ਆਪਣੇ ਵਿਚ ਰਹਿ। ਰਖੇ ਵੀ ਢਿੱਡ ਤੇ ਉਜਾੜੇ ਵੀ ਢਿੱਡ ।' ਬਹੁਤਾ ਖਰਚ ਕਰਨਾ ਚੰਗਾ ਨਹੀਂ।
ਥਾਣੇਦਾਰ - ਸਾਹਿਬ ਜੀ ! 'ਰਛਾਂ ਬਿਨਾਂ ਮਛ ਨਹੀਂ ਮਰਦੇ।' ਕਰਤਾਰਾ ਕੋਈ ਮਾੜਾ ਮੋਟਾ ਡਾਕੂ ਸੀ ਜੋ ਉਹ ਫੜਿਆ ਜਾਂਦਾ ।
ਵੇਖਾਂ, ਓਹਦੀ ਕੀ ਮਜਾਲ ਹੈ ਗਲ ਪੈਣ ਦੀ । 'ਰੱਜ ਆਣ ਤੇ ਕੁਦ ਆਣ' ਸਾਡਾ ਹੀ ਲਹੂ ਪੀ ਪੀ ਮੋਟਾ ਹੋਇਆ ਏ ਤੇ ਸਾਨੂੰ ਹੀ ਲੱਗਾ ਏ ਅੱਗੋਂ ਆਪਾ ਵਿਖਾਣ ।'
ਭਾਈ ਵਾਹ, ਇਸ ਖਤਰੇਟੇ ਨੇ ਰਾਜ ਵਿਚ ਅਭਮਾਨ ਜਿੱਤਿਆ ਹੈ। 'ਰੱਜ ਜਾਂ ਤਾਂ ਮੱਝ ਪਚੇਂਦੀਏ ਜਾਂ ਖਤਰੀ' ਵਾਲੀ ਗੱਲ ਸੋਲਾਂ ਆਨੇ ਸੱਚ ਹੈ।