ਡਾਕਟਰ ਨੇ ਮਾੜੀ ਖ਼ਬਰ ਦਿੱਤੀ ਤਾਂ ਪਰਿਵਾਰ ਦੀ ਆਸ ਦੀ ਕਮਰ ਟੁੱਟ ਗਈ।
ਤੂੰ ਪੁੱਤਰ ਹੋ ਕੇ ਵੈਰੀਆਂ ਵਾਲਾ ਬਿੱਡਾ ਡਾਹਿਆ ਏ ਮੇਰੇ ਨਾਲ। ਯਾਦ ਰੱਖੀਂ ਤੂੰ ਵੀ ਸੁਖ ਨਹੀਂ ਪਾਵੇਂਗਾ। ਜਿਹੜੀ ਖੇਹ ਮੇਰੇ ਸਿਰ ਪੈਣੀ ਸੀ, ਸੋ ਤੇ ਪੈ ਗਈ ਪਰ ਮੈਂ ਵੀ ਹੁਣ ਆਪਣੀ ਆਈ ਤੇ ਆਇਆ ਹੋਇਆਂ ਆਂ ਤੇ ਤੈਨੂੰ ਸੁਆਦ ਚਖਾ ਕੇ ਛੱਡਾਂਗਾ ।
ਭਾਵੇਂ ਸ਼ੁਕਲ ਜੀ ਨੇ ਗ਼ਰੀਬੀ ਦਾ ਸੁਆਦ ਤਾਂ ਕਦੀ ਨਹੀਂ ਚਖਿਆ, ਪਰ ਬਹੁਤੇ ਸੌਖੇ ਵੀ ਘੱਟ ਹੀ ਰਹੇ ਸਨ। ਬਸ ਆਈ ਚਲਾਈ ਵਾਲਾ ਕੰਮ ਰਹਿੰਦਾ ਸੀ।
ਉਰਵਸ਼ੀ ਦੇ ਦਿਲ ਵਿੱਚ ਚਿੰਤਾ ਉੱਠ ਰਹੀ ਸੀ, ਉਸ ਨੇ ਫੇਰ ਮਾਂ ਨੂੰ ਲਿਪਾਈ ਲਈ ਯਾਦ ਕਰਾਇਆ, ਤੇ ਮਾਂ ਨੇ- ਤੂੜੀ ਕਿੱਥੋਂ ਲਿਆਵਾਂ ਕਹਿ ਕੇ ਗੱਲ ਆਈ ਗਈ ਕਰ ਛੱਡੀ।
ਬਸੰਤ ਸਿੰਘ ਅਨੰਤ ਰਾਮ ਦੀ ਚਿੱਠੀ ਪੜ੍ਹ ਕੇ ਸਾਥੀਆਂ ਨੂੰ ਦੱਸਦਾ ਏ ਕਿ ਵੈਰੀ ਦਾ ਦਾਅ ਲੱਗ ਗਿਆ ਏ ਤੇ ਅਨੰਤ ਰਾਮ ਉੱਤੇ ਆ ਬਣੀ ਏ।
ਅਨੰਤ ਰਾਮ ਹੁਣ ਜਿਹੜਾ ਸ਼ਾਮੂ ਸ਼ਾਹ ਦੇ ਅੜਿੱਕੇ ਚੜ੍ਹਿਆ ਏ, ਉਸ ਤੋਂ ਨਿੱਕਲਣਾ ਸੌਖਾ ਨਹੀਂ ਦਿਸਦਾ। ਸ਼ਾਮੂ ਸ਼ਾਹ ਦੀ ਉਸ ਨਾਲ ਮੁੱਢ ਦੀ ਖਹਿ ਹੋਈ ਨਾਂ। ਸਿਰ ਵੱਢਵਾਂ ਵੈਰ ਏ।
ਇਹ ਕੁੜੀ ਨਿੱਕਿਆਂ ਹੁੰਦਿਆਂ ਤੋਂ ਹੀ ਰਹੀ ਹੈ ਸਰਦਾਰਨੀ ਹੋਰਾਂ ਦੀ ਅੜਦਲ ਵਿੱਚ, ਸੁਭਾ ਦੀ ਅਸੀਲ ਤੇ ਹਸਮੁਖ। ਹਰ ਪਾਸਿਉਂ ਗੁਣਾਂ ਦੀ ਗੁਥਲੀ ਏ।
ਹੁਣ ਰੁਪਯਾ ਵੀ ਕੁਝ ਨਹੀਂ ਖੋਹ ਸਕਦਾ। ਮਿਆਦ ਪੁੱਗ ਗਈ ਏ ਤੇ ਬਾਮੂ ਅੜ ਬੈਠਾ ਏ ਕਿ ਉਸ ਰੁਪਯਾ ਨਹੀਂ ਲੈਣਾ ਸਗੋਂ ਮੇਰੀ ਛਾਤੀ ਤੋਂ ਅਧ ਸੇਰ ਮਾਸ ਕੱਟੇਗਾ ਜਿਵੇਂ ਟੋਂਬੂ ਵਿੱਚ ਲਿਖਿਆ ਏ।
ਲਖ ਸਿਰੀਂ ਅਵਲ ਸਵਲ ਆਵਨ, ਯਾਰ ਯਾਰ ਥੋਂ ਮੁਲ ਨਾ ਭੱਜਦੇ ਨੀ।
ਓ ਕਮੀਨੇ, ਤੂੰ ਕਿਉਂ ਮੇਰੇ ਅੱਲੇ ਫੱਟਾਂ ਤੇ ਲੂਣ ਛਿੜਕਣ ਆਇਆ ਏਂ ? ਮੇਰਾ ਮਹਿਮਾਨ ਹੋ ਕੇ ਤੂੰ ਮੇਰੇ ਲੜਕੇ ਤੇ ਵਾਰ ਕੀਤਾ, ਫੇਰ ਯਤਨ ਕੀਤਾ ਕਿ ਮੈਂ ਆਪਣੇ ਫੱਟੜ ਪੁੱਤਰ ਨੂੰ ਹਸਪਤਾਲ ਨਾ ਦਾਖ਼ਲ ਕਰਾਵਾਂ।
ਪੜ੍ਹਿਆ ਲਿਖਿਆ ਹੋ ਕੇ ਤੂੰ ਕੀ ਅੱਲ ਵਲੱਲੀਆਂ ਕਰਦਾ ਪਿਆ ਹੈਂ; ਕੁਝ ਸੋਚ ਸਮਝ ਕੇ ਗੱਲ ਕਰ।
ਜਦੋਂ ਉਹ ਸ਼ਰਾਬ ਦੇ ਲੋਰ ਵਿੱਚ ਹੁੰਦਾ ਹੈ, ਉਸ ਨੂੰ ਕੀ ਪਤਾ ਕਿ ਉਹ ਕੀ ਅੱਲਮ ਗੱਲਮ ਬਕੀ ਜਾਂਦਾ ਹੈ।