ਜਦੋਂ ਦਾ ਉਸ ਵਿਧਵਾ ਦਾ ਇਕਲੌਤਾ ਪੁੱਤਰ ਮਰ ਗਿਆ ਹੈ, ਉਹ ਰੁਜ਼ਗਾਰ ਲਈ ਅੱਕੀਂ ਪਲਾਹੀ ਹੱਥ ਮਾਰਦੀ ਫਿਰਦੀ ਹੈ ।
ਬਲਜੀਤ ਮੇਰੇ ਕੋਲੋਂ ਕਿਤਾਬ ਮੰਗ ਕੇ ਲੈ ਗਿਆ ਸੀ, ਪਰ ਉਹ ਵਾਪਸ ਕਰਨ ਦਾ ਨਾਂ ਨਹੀਂ ਲੈਂਦਾ । ਜਦੋਂ ਵੀ ਮੈਂ ਪੁੱਛਦਾ ਹਾਂ, ਤਾਂ ਉਹ ਆਲ਼ੇ ਕੌਡੀ ਛਿੱਕੇ ਕੌਡੀ ਕਰ ਛੱਡਦਾ ਹੈ ।
ਅੰਗਰੇਜ਼ੀ ਰਾਜ ਵਿੱਚ ਭਾਰਤੀ ਲੋਕਾਂ ਦਾ ਸਰਕਾਰ ਅੱਗੇ ਦਾਦ-ਫ਼ਰਿਆਦ ਕਰਨਾ ਅੰਨ੍ਹੇ ਅੱਗੇ ਦੀਦੇ ਗਾਲ਼ਨ ਵਾਲੀ ਗੱਲ ਸੀ ।
ਜ਼ਿੰਦਗੀ ਵਿੱਚ ਤਰੱਕੀ ਕਰਨ ਲਈ ਤੁਹਾਨੂੰ ਇਮਤਿਹਾਨ ਦੀ ਅਲੂਣੀ ਸਿੱਲ ਚੱਟਣੀ ਹੀ ਪਵੇਗੀ ।
ਅੱਜ ਕੱਲ੍ਹ ਸੜਕ ਦੁਰਘਟਨਾਵਾਂ ਵਿੱਚ ਬਹੁਤ ਸਾਰੇ ਲੋਕ ਅਨਿਆਈ ਮੌਤ ਮਰ ਜਾਂਦੇ ਹਨ।
ਪ੍ਰੀਤੀ ਦੀ ਤਾਂ ਅੱਡੀ ਨਹੀਂ ਲਗਦੀ, ਸਾਰਾ ਦਿਨ ਕਦੇ ਇਸ ਤੇ ਕਦੇ ਉਸ ਗਲੀ ਘੁੰਮਦੀ ਰਹਿੰਦੀ ਹੈ।
1947 ਵਿੱਚ ਫ਼ਿਰਕੂ ਅਨਸਰਾਂ ਨੇ ਦੇਸ਼ ਵਿੱਚ ਅੱਗ ਲਾ ਦਿੱਤੀ।
ਫ਼ਿਰਕੂਪੁਣੇ ਨੂੰ ਸ਼ਹਿ ਦੇ ਕੇ ਸਰਕਾਰ ਅੱਗ ਨਾਲ ਖੇਡ ਰਹੀ ਹੈ ।
ਮਾਂ ਆਪਣੇ ਪੁੱਤਰ ਨੂੰ ਜਰਾ ਵੀ ਅੱਖੋਂ ਓਹਲੇ ਕਰਨ ਲਈ ਤਿਆਰ ਨਹੀਂ ਸੀ।
ਮਈ-ਜੂਨ ਦੇ ਮਹੀਨਿਆਂ ਵਿੱਚ ਦੁਪਹਿਰ ਵੇਲੇ ਅੱਗ ਵਰਦੀ ਹੈ।
ਭਾਰਤੀ ਸੈਨਿਕਾਂ ਨੇ ਪਾਕਿਸਤਾਨ ਨਾਲ 1972 ਦੀ ਲੜਾਈ ਵੇਲੇ ਵੈਰੀ ਦੇ ਖ਼ੂਬ ਆਹੂ ਲਾਹੇ।
ਭਾਰਤੀ ਸੈਨਿਕ ਇੰਨੀ ਬਹਾਦਰੀ ਨਾਲ ਲੜੇ ਕਿ ਉਹਨਾਂ ਨੇ ਵੈਰੀ ਦੀ ਅਲ਼ਖ ਮੁਕਾ ਦਿੱਤੀ।