ਛੋਟੇ ਬਾਲਕ ਨੇ ਜੋਸ਼ੀਲੀ ਕਵਿਤਾ ਖ਼ਤਮ ਕੀਤੀ ਤਾਂ ਇਕ ਨਿਹੰਗ ਸਿੰਘ ਅੱਖਾਂ ਕੱਢੀ ਜੈਕਾਰੇ ਗਜਾ ਰਿਹਾ ਸੀ। ਲਗਾਤਾਰ ਛੇ ਜੈਕਾਰੇ ਗਜਾ ਕੇ ਉਸ ਉੱਚੀ ਕਿਹਾ, ਇਸ ਛੋਕਰੇ ਨੂੰ ਪੁੱਛੋ ਕਿ ਇਹ ਐਨਾ ਆਪੇ ਤੋਂ ਬਾਹਰ ਹੋ ਰਿਹਾ ਹੈ ਇਹ ਕੀ ਕਰ ਸਕਦਾ ਹੈ। ਇਕ ਮੁੱਕੀ ਦੀ ਮਾਰ ਨਹੀਂ ਐਵੇਂ ਗੱਲਾਂ ਕਰਨ ਦਾ ਕੀ ਲਾਭ।
ਉੱਚੀ ਤਾਲੀਮ ਹਾਸਲ ਕਰਨ ਤੋਂ ਬਾਅਦ ਉਹ ਆਪਣੇ ਪੈਰਾਂ ਤੇ ਖੜ੍ਹ ਗਿਆ।
ਪਰਿਵਾਰ ਦੀ ਆਰਥਿਕ ਹਾਲਤ ਸੰਭਾਲਣ ਲਈ ਉਸ ਦੇ ਤਰਕਸ਼ ਵਿੱਚ ਤੀਰ ਬਾਕੀ ਸਨ।
ਤੂੰ ਬੜਾ ਚੰਗਾ ਏਂ ਆਪਣੇ ਹੀ ਢਿੱਡ ਤੇ ਹੱਥ ਫੇਰਦਾ ਏਂ। ਤੇਰਾ ਤੇ ਇਹ ਮਤਲਬ ਏ ਮੇਰਾ ਲਹਿਣਾ ਆ ਜਾਏ, ਹੋਰ ਕੋਈ ਭਾਵੇਂ ਢੱਠੇ ਖੂਹ ਵਿੱਚ ਪਵੇ।
ਪਤੀ ਦੀ ਮੌਤ ਮਗਰੋਂ ਮੈਨੂੰ ਹਰ ਪਾਸੇ ਹਨੇਰਾ ਹੀ ਜਾਪਦਾ ਸੀ। ਸਹੁਰਿਆਂ ਤੋਂ ਮੈਨੂੰ ਕੋਈ ਆਸ ਨਹੀਂ ਸੀ ਤੇ ਪੇਕੇ ਵਿਚਾਰੇ ਆਪਣੇ ਜੋਗੇ ਵੀ ਨਹੀਂ ਸਨ, ਮੇਰਾ ਭਾਰ ਕਿਵੇਂ ਚੁੱਕਦੇ।
ਰੋਹਨ ਸਦਾ ਆਪਣੇ ਆਪ ਵਿੱਚ ਮਸਤ ਰਹਿੰਦਾ ਹੈ।
ਕਈਆਂ ਮਹੀਨਿਆਂ ਦੀ ਮਿਹਨਤ ਤੇ ਦਸ ਵੀਹ ਰੁਪਈਏ। ਉਹ ਵੀ ਤਾਂ, ਜੇ ਮੈਂ ਇਹਨਾਂ ਦੇ ਮਤਲਬ ਦੀ ਬਣਾ ਸਕਾਂ। ਇਹ ਵਾਕ ਜੇ ਮੋਹਨ ਕਿਸੇ ਹੋਰ ਵੇਲੇ ਸੁਣਦਾ ਤਾਂ ਪਤਾ ਨਹੀਂ ਉਸ ਦਾ ਕੀ ਹਾਲ ਹੁੰਦਾ, ਪਰ ਇਸ ਵੇਲੇ ਉਹ ਆਪਣੇ ਆਪ ਵਿੱਚ ਨਹੀਂ ਸੀ, ਇਸ ਕਰਕੇ ਉਸ ਦੇ ਦਿਲ ਨੂੰ ਕੋਈ ਤਕਲੀਫ਼ ਨਾ ਹੋਈ।
ਇਹੋ ਜਿਹੀਆਂ ਕਰਤੂਤਾਂ ਨਾਲ ਤੁਸੀਂ ਆਪਣੇ ਅੱਗੇ ਆਪ ਹੀ ਕੰਡੇ ਬੀਜ ਰਹੇ ਹੋ। ਅਗਲੇ ਵੇਖ ਰਹੇ ਹਨ ਤੇ ਕਿਸੇ ਦਿਨ ਉਨ੍ਹਾਂ ਤੁਹਾਨੂੰ ਇਸ ਤਰ੍ਹਾਂ ਇੱਥੋਂ ਕੱਢ ਦੇਣਾ ਹੈ ਜਿਵੇਂ ਮੱਖਣ 'ਚੋਂ ਵਾਲ ਕੱਢੀਦਾ ਹੈ ।
ਕੁੜੀ ਵਾਲੇ ਭਾਵੇਂ ਹਜ਼ਾਰ ਪਏ ਕਰਨ, ਲੱਤ ਸਦਾ ਮੁੰਡੇ ਵਾਲਿਆਂ ਦੀ ਹੀ ਉੱਪਰ ਰਹਿੰਦੀ ਹੈ। ਸਮਾਂ ਹੀ ਐਸਾ ਆ ਗਿਆ ਹੈ।
ਉਹ ਕਿਸੇ ਦੀ ਨਹੀਂ ਸੁਣਦਾ, ਹਮੇਸ਼ਾ ਆਪਣੀ ਰਾਗਣੀ ਗਾਉਂਦਾ ਰਹਿੰਦਾ ਹੈ।
ਉਸ ਨੇ ਆਪਣੇ ਵਿਛੋੜੇ ਦਾ ਦਰਦ ਆਪਣੀ ਰਤ ਦੇ ਘੁੱਟ ਪੀ ਕੇ ਸਹਿ ਲਿਆ।
ਤੂੰ ਵੀ ਆਪਣੀ ਹੀ ਮਾਰੀ ਜਾਂਦਾ ਹੈ, ਸਾਡੀ ਗੱਲ ਜ਼ਰਾ ਦਿਲ ਨਾਲ ਲਾ ਤੇ ਵੇਖ ਕਿ ਇਸ ਵਿੱਚ ਵੀ ਕੋਈ ਸਿਆਣਪ ਹੈ ਜਾਂ ਨਹੀਂ।