ਮਾਪਿਆਂ ਦਾ ਪੰਝੀ ਕੁ ਵਰ੍ਹਿਆਂ ਦਾ ਇਕਲੌਤਾ ਪੁੱਤ੍ਰ ਚੜ੍ਹਾਈ ਕਰ ਗਿਆ ਹੈ । ਮਾਂ ਦੀਆਂ ਦਿਲ-ਚੀਰਵੀਆਂ ਚੀਕਾਂ, ਪਿਉ ਦੇ ਠੰਢੇ ਹਾਵੇ, ਨੈਣਾਂ ਦੇ ਕਲੇਜੇ-ਵਿੰਨ੍ਹਵੇਂ ਵਿਰਲਾਪ, ਭਰਾਵਾਂ ਦੇ ਦੁੱਖ ਤੇ ਸੰਤਾਪ, ਇਸਤ੍ਰੀ ਦੀਆਂ ਗੁੱਝੀਆਂ ਹਾਹੀਂ, ਆਂਢੀਆਂ-ਗੁਆਂਢੀਆਂ ਦੇ ਹਮਸੋਸ ਤੇ ਸਾਕਾਂ ਅੰਗਾਂ ਦੇ ਕੀਰਨੇ, ਅਜਿਹਾ ਕਰੁਣਾ-ਰਸ ਦਾ ਸਮਾਂ ਬੰਨ੍ਹ ਰਹੇ ਹਨ ਕਿ ਰਾਹ-ਚੱਲਦੇ ਵੀ ਕਲੇਜੇ ਫੜ ਫੜ ਕੇ ਰਹਿ ਜਾਂਦੇ ਹਨ।