ਇਹ ਖਬਰ ਮੇਰੇ ਤੋਂ ਵੀ ਪਹਿਲਾਂ ਸ਼ਾਇਦ ਤੇਰੇ ਕੋਲ ਪੁੱਜੀ ਹੋਵੇ ਕਿ ਕਿੰਜ ਫਸਾਦੀਆਂ ਨੇ ਸ਼ਾਂਤੀ ਨੂੰ ਵੱਢ ਸੁੱਟਿਆ। ਸ਼ਾਂਤੀ ਦੀ ਸ਼ਾਦੀ ਹੋਇਆਂ ਮਸਾਂ ਸਾਲ ਹੋਇਆ ਸੀ ਤੇ ਅਗਲੇ ਮਹੀਨੇ ਉਸ ਦੀ ਗੋਦ ਭਰੀ ਜਾਣੀ ਸੀ।
ਜੇ ਕਿਸੇ ਦੇ ਖਿਲਾਫ਼ ਇਹ ਗੱਲ ਸਾਬਤ ਹੋ ਜਾਵੇ, ਕਿ ਉਸ ਨੇ ਜਾਣ ਬੁੱਝ ਕੇ ਕਿਸੇ ਦੂਜੇ ਬੰਦੇ ਨੂੰ ਮਾਰਨ ਦੀ ਗੋਂਦ ਗੁੰਦੀ ਹੈ, ਤਦ ਉਸ ਨੂੰ ਫਾਂਸੀ ਤੇ ਟੰਗਿਆ ਜਾਵੇ।
ਮਾਂ ਦੀ ਗੋਦ ਹਰੀ ਹੋਈ, ਇਕ ਚੰਨ ਵਰਗੀ ਪੁੱਤਰੀ ਨੇ ਜਗਤ ਵਿੱਚ ਪੈਰ ਪਾਇਆ, ਮਾਂ ਵੇਖ ਕੇ ਨਿਹਾਲ ਹੋ ਗਈ।
ਐਵੇਂ ਤੂੰ ਗੋਤੇ ਖਾਣ ਲੱਗਾ ਹੈਂ। ਚੁਪ ਕਰਕੇ ਡੋਰੀ ਵਾਹਿਗੁਰੂ ਤੇ ਰੱਖ। ਜਿਵੇਂ ਅੱਗੇ ਬਹੁੜਦਾ ਆਇਆ ਹੈਂ, ਹੁਣ ਵੀ ਬਹੁੜੇਂਗਾ।
ਜ਼ਿਮੀਂਦਾਰ ਆਪਣੇ ਇਲਾਕੇ ਦੇ ਲੋਕਾਂ ਤੇ ਬੜਾ ਜੁਲਮ ਕਰਦਾ ਸੀ । ਹੁਣ ਲੋਕਾਂ ਦੀ ਪਾਰਟੀ ਦੇ ਲੀਡਰ ਨੇ ਕਿਹਾ ਕਿ ਇਸ ਵਾਰੀ ਜਿਮੀਂਦਾਰ ਦੀਆਂ ਪੱਕੀਆਂ ਫਸਲਾਂ ਨੂੰ ਕੋਈ ਵੱਢਣ ਨਾ ਜਾਏ ਤੇ ਫਿਰ ਆਪ ਹੀ ਜ਼ਿਮੀਂਦਾਰ ਉਨ੍ਹਾਂ ਦੇ ਹੱਕ ਦੇਵੇਗਾ। ਇਹ ਨਾ ਮਿਲਵਰਤਨ ਦੀ ਲਹਿਰ ਸੀ। ਤੇ ਨਾ ਮਿਲਵਰਤਨ ਨਾਲ ਉਨ੍ਹਾਂ ਦਾ ਇਰਾਦਾ ਸੀ ਕਿ ਦੁਸ਼ਮਨ ਨੂੰ ਗੋਡੇ ਟੇਕਣ ਤੇ ਮਜਬੂਰ ਕੀਤਾ ਜਾਏ।
ਚਾਰੇ ਕੰਨੀਆਂ ਚੂਪਦਾ, ਘਰ ਆਇਆ ਕਿਰਸਾਣ, ਹਾਏ ਓ ਰੱਬਾ ਡਾਢਿਆ ! ਕੀ ਬਣੀਆਂ ਮੈਂ ਨਾਲ ? ਗੋਡਿਆਂ ਵਿੱਚ ਸਿਰ ਤੁੰਨ ਕੇ, ਗੋਤੀਂ ਲੱਗਾ ਜਾਣ । ਮਰ ਗਿਆ ਕਰਦਾ ਮਿਹਨਤਾਂ, ਓੜਕ ਭੈੜਾ ਹਾਲ ।
ਆਹ ! ਪੂਰੀ ਜ਼ਿੰਦਗੀ ਲਈ ਇੱਕ ਅਨਭੋਲ ਲੜਕੀ ਦਾ ਜੋੜ ਮਨਮੋਹਨ ਨਾਲ ਜੋੜ ਦਿੱਤਾ ਗਿਆ। ਉਸ ਦੀ ਕਿਸਮਤ ਦਾ ਚੱਕਰ ਉਸ ਨੂੰ ਕਿਹੜੇ ਗੇੜ ਵਿੱਚ ਪਾ ਰਿਹਾ ਸੀ, ਇਸ ਨੂੰ ਕੌਣ ਸਮਝ ਸਕਦਾ ਹੈ ?
ਲੈ ਲਾਲ ਚੰਦ ! ਹੁਣ ਤੇ ਤੇਰਾ ਗੁੜ ਵਿੱਚ ਰੰਬਾ ਏ । ਜਲਸਾ ਉਡ ਜਾਏ ਫੇਰ । ਮੌਜਾਂ ਹੋ ਗਈਆਂ ਸ਼ਾਮੂ ਦੀ ਸਾਰੀ ਜਾਇਦਾਦ ਦਾ ਤੂੰ ਮਾਲਕ ਹੋ ਗਿਆ।
ਇਹੋ ਜਿਹੇ ਕੰਮਾਂ ਵਿੱਚ ਕੀਤੀ ਜਲਦਬਾਜ਼ੀ ਬੜੇ ਖਤਰਨਾਕ ਨਤੀਜੇ ਪੈਦਾ ਕਰਦੀ ਹੈ। ਨਾਲੇ ਅਜੇ ਤੁਸਾਂ ਉਸ ਪਾਸੋਂ ਬਹੁਤ ਕੁਝ ਮਤਲਬ ਕੱਢਣਾ ਹੈ। ਜੇ ਹੁਣੇ ਉਸ ਨੂੰ ਨਾਰਾਜ਼ ਕਰ ਬੈਠੋਗੇ ਤਾਂ ਸਾਰਾ ਗੁੜ ਗੋਹਾ ਹੋ ਜਾਏਗਾ। ਅੱਜ ਇਸ ਮਾਮਲੇ ਬਾਰੇ ਕੋਈ ਕਦਮ ਨਾ ਚੁੱਕਣਾ।
ਉਸ ਦੇ ਜੀਵਨ ਦਾ ਦੀਵਾ ਗੁੱਲ ਹੋਣ ਦੀ ਦੇਰ ਸੀ ਕਿ ਪੁੱਤਰਾਂ ਵਿੱਚ ਵੰਡ-ਵੰਡਾਈਆਂ ਤੇ ਝਗੜਾ ਹੋਣ ਲੱਗਾ।
ਸ਼ਾਮਿਆਂ ! ਤੂੰ ਇਤਬਾਰੀ ਆਦਮੀ ਹੈਂ, ਪਰ ਫੇਰ ਵੀ ਤੂੰ ਗੁਰੂ ਦਾ ਬਚਨ ਦੇਹ ਕਿ ਇਹ ਗੱਲ ਕਦਾਚਿਤ ਬਾਹਰ ਨਹੀਂ ਨਿਕਲੇਗੀ।
ਪਹਿਲਵਾਨਾਂ ਨੇ ਥਾਪੀ ਮਾਰੀ ਤੇ ਝੱਟ ਗੁੱਥਮ ਗੁੱਥਾ ਹੋ ਗਏ।