ਇਹ ਕੀ ਔਖੀ ਗੱਲ ਹੈ। ਗੁਣੇ ਪਾ ਲਓ ਜਿਹੜਾ ਹਿੱਸਾ ਕਿਸੇ ਨੂੰ ਪਸੰਦ ਆਂਦਾ ਹੈ, ਲੈ ਲਏ । ਆਖਰੀ ਮੈਂ ਲੈ ਲਵਾਂਗਾ।
ਉਹ ਸੁੱਕੀਆਂ ਵਡਿਆਈਆਂ ਦੇ ਗੁੱਡੇ ਪਾਉਣੇ ਜਾਣਦਾ ਹੈ। ਇਸ ਲਈ ਸਾਰਿਆਂ ਨੂੰ ਖੁਸ਼ ਰੱਖ ਸਕਦਾ ਹੈ।
ਰੱਬ ਲਾਇਆ ਭਾਗ, ਤੇਰੇ ਬਾਗ ਤੇ ਬਹਾਰ ਆਈ, ਤਾਰੇ ਵਾਂਗ ਜਾਪੇ ਤੇਰੀ ਗੁੱਡੀ ਅਸਮਾਨ ਵਿੱਚ, ਉੱਜਲਾ ਏ ਦੇਸ, ਤੇਰੀ ਜੋਤ ਦੇ ਉਜਾਲੇ ਨਾਲ, ਸੋਨਾ ਨਿੱਤ ਉੱਗੇ ਤੇਰੇ ਖੇਤਰਾਂ ਦੀ ਖਾਨ ਵਿੱਚ।
ਮੈਂ ਉਸ ਨਾਲ ਗੱਲ ਕੀ ਕਰਦਾ, ਉਹ ਤਾਂ ਬਿਲਕੁਲ ਹੀ ਗੁੱਟ ਸੀ ਤੇ ਇੱਧਰ ਉੱਧਰ ਦੀਆਂ ਮਾਰੀ ਜਾਂਦਾ ਸੀ।
ਨਰਦਾਂ ਹੋਈਆਂ ਪੁੱਠੀਆਂ ਚੱਪੜ ਚੌੜ ਚੁਪਟ, ਆਸਫ ਸਕੇ ਭਰਾ ਨੇ ਮਾਰੀ ਗੁੱਝੀ ਸੱਟ।
ਭਰਾਵਾ, ਆਪਾਂ ਤੇ ਇਸ ਕੰਮ ਵਿੱਚ ਪੰਜ ਸੌ ਰੁਪਿਆ ਗੁਗਲ ਕਰ ਚੁਕੇ ਹਾਂ। ਹੁਣ ਛੱਡਿਆ ਵੀ ਨਹੀਂ ਜਾਂਦਾ ਤੇ ਰੱਖਣ ਦੀ ਵੀ ਹਿੰਮਤ ਨਹੀਂ।
ਮਦਨ ਅੰਦਰ ਹੀ ਅੰਦਰ ਗੁੱਸੇ ਨਾਲ ਦੰਦ ਪੀਂਹਦਾ ਹੋਇਆ ਸੋਚ ਰਿਹਾ ਸੀ-ਏਹ ਕੀ ਬੇਹੂਦਾ ਬਕਵਾਸ ਕਰੀ ਜਾ ਰਹੀ ਹੈ।
ਰਾਇ ਸਾਹਿਬ (ਮੈਨੇਜਰ ਦੇ ਚਲੇ ਜਾਣ ਤੇ) ਉਸੇ ਤਰ੍ਹਾਂ ਕਾਹਲੇ ਕਾਹਲੇ ਕਦਮ ਪੁੱਟਦੇ ਹੋਏ ਕਮਰੇ ਵਿੱਚ ਟਹਿਲਣ ਲੱਗੇ। ਉਨ੍ਹਾਂ ਦੀ ਰਗ ਰਗ ਵਿੱਚੋਂ ਇਸ ਵੇਲੇ ਗੁੱਸੇ ਦੀਆਂ ਲਾਟਾਂ ਨਿਕਲ ਰਹੀਆਂ ਸਨ।
ਸਲੀਮਾ ਸਿੱਠਣੀਆਂ ਸੁਣ ਕੇ ਕਲਪ ਉੱਠੀ, ਪਰ ਆਪਣਾ ਗੁੱਸਾ ਪੀ ਕੇ ਆਖਣ ਲੱਗੀ, “ਭੈਣ ਏਹ ਵੇਲਾ ਤਾਂ ਚਾਅ ਦੇ ਗੀਤ ਗਾਉਣ ਦਾ ਏ, ਤੇ ਤੁਸੀਂ ਗੰਦ ਬੋਲਣ ਲੱਗ ਪਈਆਂ ਹੋ।
ਮੇਰੀ ਨਾੜ ਨਾੜ ਵਿੱਚ ਖੁਸ਼ੀ ਦੀ ਬਿਜਲੀ ਫਿਰ ਗਈ ਤੇ ਮੋਹਿਨੀ, ਤੂੰ ਵੱਡੀ ਭੈਣ ਹੈਂ, ਤੈਥੋਂ ਕੀ ਲੁਕਾਵਾਂ, ਉਸ ਦੇ ਪਿਆਰ ਵਿੱਚ ਮੈਂ ਸਾਰੀ ਦੀ ਸਾਰੀ ਗੁਆਚ ਗਈ।
ਇਹ ਕੰਮ ਚੰਗਾ ਭਲਾ ਬਣਿਆ ਪਿਆ ਸੀ। ਤੁਸਾਂ ਇਹ ਖਰ੍ਹਵੇ ਸ਼ਬਦ ਬੋਲ ਕੇ ਗਿੱਲ ਗਾਲ ਦਿੱਤੀ। ਉਹ ਨਾਰਾਜ਼ ਹੋ ਗਿਆ ਤੇ ਕੰਮ ਵਿਗੜ ਗਿਆ।
ਦੂਜੇ ਦੇ ਐਬ ਫੋਲਣ ਤੋਂ ਪਹਿਲਾਂ, ਜ਼ਰਾ ਆਪਣੇ ਗਿਰੀਬਾਨ ਵਿੱਚ ਮੂੰਹ ਪਾ ਕੇ ਵੇਖਿਆ ਕਰੋ।