ਵੇਖਣ ਨੂੰ ਤੇ ਉਹ ਚੰਗਾ ਭਲਾ ਹੈ, ਪਰ ਵਿੱਚੋਂ ਦਮਾ ਉਸ ਨੂੰ ਘੁਣ ਦੀ ਤਰ੍ਹਾਂ ਲੱਗਾ ਹੋਇਆ ਹੈ ਤੇ ਖਾਈ ਜਾ ਰਿਹਾ ਹੈ।
ਮੁਨਸ਼ੀ ਦੇ ਮੁੱਢਲੇ ਵਾਕਾਂ ਨੇ ਜਿਹੜਾ ਮਿੱਠਾ ਮਿੱਠਾ ਅਸਰ ਬਾਬੇ ਦੇ ਦਿਲ ਤੇ ਕੀਤਾ ਸੀ, ਉਹ ਹੌਲੀ ਹੌਲੀ ਮਿਟਣ ਲੱਗਾ, ਪਰ ਅਸਲ ਗੱਲ ਕੀ ਹੈ ? ਇਸ ਦੀ ਅਜੇ ਤੱਕ ਵੀ ਉਸ ਨੂੰ ਸਮਝ ਨਾ ਪੈ ਸਕੀ । ਉਸ ਨੇ ਚਾਹਿਆ ਕਿ ਬੋਲਣ ਵਾਲੇ ਇਸ ਘੁੰਡੀ ਨੂੰ ਛੇਤੀ ਤੋਂ ਛੇਤੀ ਖੋਲ੍ਹ ਦੇਣ।
ਭਾਵੇਂ ਦੁੱਖਾਂ ਤੇ ਤਕਲੀਫਾਂ ਨੇ ਉਸ ਨੂੰ ਅੱਗੇ ਨਾਲੋਂ ਵੀ ਦ੍ਰਿੜ੍ਹ ਵਿਸ਼ਵਾਸ਼ਣੀ ਤੋਂ ਨਿਡਰ ਬਣਾ ਦਿੱਤਾ ਸੀ, ਪਰ ਆਪਣੇ ਖ਼ਿਆਲਾਂ ਤੇ ਅਮਲਾਂ ਦੇ ਫੈਲਾਉ ਲਈ ਉਸ ਨੂੰ ਜਿਸ ਫਿਜ਼ਾ ਦੀ ਲੋੜ ਸੀ, ਉਹ ਪ੍ਰਾਪਤ ਨਾ ਹੋਣ ਕਰਕੇ ਉਸ ਦੀ ਆਤਮਾ ਘੁੱਟੀ ਘੁੱਟੀ ਰਹਿੰਦੀ ਸੀ।
ਘੁੱਟੇ ਹੋਏ ਦਿਲ ਦੇ ਅਰਮਾਨਾਂ ਵੱਲ ਤੱਕਦਾ ਨਹੀਂ, ਟੁੱਟੇ ਹੋਏ ਫੁੱਲਾਂ ਨੂੰ ਪਾਣੀ ਨਾ ਪਾਨਾ ਏਂ, ਭਰੀਆਂ ਹੀ ਥਾਵਾਂ ਨੂੰ ਭਰਨਾ ਤੂੰ ਪੜਿਆ ਏਂ ? ਸੱਖਣਿਆਂ ਕੋਲੋਂ ਕਿਉਂ ਕੰਨੀ ਕਤਰਾਨਾ ਏਂ ?
ਇਹੋ ਜਿਹੇ ਮੌਕੇ ਤੇ ਘੁੱਟ ਵੱਟਣੀ ਚਾਹੀਦੀ ਹੈ। ਸਾਰਾ ਸ਼ਰੀਕਾ ਜਮ੍ਹਾ ਹੈ ; ਰੌਲਾ ਤੇ ਨਹੀਂ ਨਾ ਪਾਣਾ।
ਮੈਂ ਐਸਾ ਇਸ ਮੁਕੱਦਮੇ ਦੇ ਗੇੜ ਵਿੱਚ ਆਇਆ ਹਾਂ ਕਿ ਮੇਰਾ ਤੇ ਉੱਕਾ ਘੁੱਟ ਭਰਿਆ ਗਿਆ ਹੈ। ਮੇਰੇ ਪਾਸ ਕੱਚੀ ਕੌਡੀ ਵੀ ਰਹਿ ਨਹੀਂ ਗਈ।
ਵਿਛੜਨ ਵੇਲੇ ਮਾਂ ਪੁੱਤ ਘੁੱਟ ਘੁੱਟ ਮਿਲੇ, ਫਿਰ ਪਤਾ ਨਹੀਂ ਕਦੋਂ ਮੇਲੇ ਹੋਣੇ ਸਨ।
ਦੋ ਵਾਰੀ ਉਸ ਨੇ ਮੇਰੇ ਨਾਲ ਵਧੀਕੀ ਕੀਤੀ ਹੈ; ਪਰ ਮੈਂ ਘੁੱਟ ਕਰ ਛੱਡਿਆ ਹੈ । ਆਖਰ ਕਿਸੇ ਗੱਲ ਦੀ ਹੱਦ ਵੀ ਹੁੰਦੀ ਹੈ।
ਮੁੰਡੇ ਨੂੰ ਸਾਕ ਹੋਣ ਦੀ ਆਸ ਨਹੀਂ ਸੀ, ਘਰ ਚੋਖੀ ਬਰਕਤ ਵਾਲਾ ਨਹੀਂ ਸੀ ਅਤੇ ਜ਼ਮੀਨ ਕੁੱਲ ਚਾਰ ਘੁਮਾਂ ਸੀ, ਸੋ ਮੁੰਡੇ ਦੇ ਪਿਉ ਨੇ ਵੀ ਘੁੱਗੀ ਨੱਪ ਲੈਣੀ ਚੰਗੀ ਸਮਝੀ।
ਜਦ ਬੋਲ ਬੋਲ ਕੇ ਸਭ ਦੀਆਂ ਘੁੱਗਾਂ ਮਿਲ ਗਈਆਂ, ਤਾਂ ਨਸੀਮ ਤੇ ਉਸ ਦੀ ਮਾਂ ਇੱਕ ਇੱਕ ਥਾਲੀ ਸ਼ੰਕਰ ਦੀ ਤੇ ਵਿੱਚ ਇੱਕ ਇੱਕ ਰੁਪਈਆ ਨਕਦ ਰੱਖ ਕੇ ਉਨ੍ਹਾਂ ਵਿਚਾਲੇ ਆ ਖਲੋਤੀਆਂ।
ਇਸ ਵੇਲੇ ਕੋਈ ਹੀ ਦੇਸ਼ ਮੁਲਖ ਯਾ ਰਾਜ ਖਾਲੀ ਹੋਊ, ਜਿੱਥੇ ਸ਼ਰਾਬ ਕੌਰ ਦੇ ਘੁੰਗਰੂ ਨਾ ਛਣਕਦੇ ਹੋਣ।
ਸਕੱਤ੍ਰ ਸੁਪ੍ਰਿੰਟੈਂਡੈਂਟ ਨਾਲ ਕੁਝ ਘੁਸਰ ਮੁਸਰ ਕਰਨ ਲੱਗ ਪਿਆ। ਸਾਰਾ ਸਟਾਫ਼ ਤੇ ਕਈ ਸਿਆਣੇ ਮੁੰਡੇ ਭਾਈ ਸਾਹਿਬ ਤੇ ਸਕੱਤ੍ਰ ਦੋਹਾਂ ਦੇ ਚਿਹਰਿਆਂ ਉੱਤੇ ਘਬਰਾਹਟ ਵੇਖ ਰਹੇ ਸਨ।