ਇਹ ਸੁਣ ਕੇ ਹਕੀਮ ਦਾ ਚਿਹਰਾ ਲਾਲ ਹੋ ਗਿਆ ਤੇ ਜੋਸ਼ ਨਾਲ ਕੰਬਣ ਲੱਗ ਪਿਆ। ਕਿਉਂਕਿ ਇਸ ਹਕੀਮ ਨੇ ਕਦੇ ਅਨਾਦਰ ਨਹੀਂ ਝੱਲਿਆ ਸੀ।
ਸੁਰੇਸ਼ ਅਚਲਾ ਦੇ ਘਰ ਗਿਆ ਤੇ ਉਸ ਨੂੰ ਕਹਿਣ ਲੱਗਾ, 'ਮਹਿੰਦਰ ਤਾਂ ਘਰ ਚਲਾ ਗਿਆ । ਬੜਾ ਸਮਝਾਇਆ ਕਿ ਤੁਹਾਨੂੰ ਮਿਲ ਜਾਏ, ਪਰ ਉਹਨੇ ਮੇਰੀ ਗੱਲ ਸੁਣੀ ਹੀ ਨਹੀਂ। ਅਚਲਾ ਦਾ ਚਿਹਰਾ ਪਲ ਭਰ ਲਈ ਫਕ ਹੋ ਗਿਆ, ਪਰ ਉਹ ਨਮਸਕਾਰ ਕਰਕੇ ਇਕ ਚੌਕੀ ਉਤੇ ਬਹਿ ਗਈ।
ਭਾਵੇਂ ਸੈਫ ਦੀਨ ਕਈ ਦਿਨਾਂ ਤੋਂ ਪਿੰਡ ਦੇ ਮੁਸਲਮਾਨਾਂ ਵਿੱਚ ਵੈਰ ਦੀ ਅੱਗ ਮਘਾ ਰਿਹਾ ਸੀ, ਪਰ ਤਦ ਵੀ ਸਿੱਖ ਬਾਬੇ ਦੀ ਪਿਆਰੀ ਤੇ ਨੂਰਾਨੀ ਸੂਰਤ ਵੇਖ ਕੇ ਸਾਰਿਆਂ ਦੇ ਮੂੰਹੋਂ 'ਬਾਬਾ ਆਯਾ, ਬਾਬਾ ਆਯਾ' ਨਿਕਲ ਹੀ ਗਿਆ, ਚਿਹਰੇ ਖਿੜ ਹੀ ਪਏ ਤੇ 'ਆਓ ਬੈਠੋ' ਆਖਿਆ ਹੀ ਗਿਆ।
“ਮੈਂ ਉਸ ਦਿਨ ਆਪਣੇ ਆਪ ਨੂੰ ਖ਼ੁਸ਼ ਨਸੀਬ ਸਮਝਾਂਗਾ, ਜਿਸ ਦਿਨ ਤੈਨੂੰ ਕਿਸੇ ਉੱਚੇ ਮਰਤਬੇ ਤੇ ਵੇਖਾਂਗਾ, ਪਰ ਜਿਹੜੇ ਚਾਲੇ ਇਸ ਵੇਲੇ ਤੂੰ ਫੜ ਲਏ ਨੇ, ਇਨ੍ਹਾਂ ਤੋਂ ਤੇ ਮੈਨੂੰ ਇਹੋ ਪਿਆ ਦਿੱਸਦਾ ਏ ਕਿ ਤੂੰ ਅੱਜ ਵੀ ਨਹੀਂ ਤੇ ਭਲਕੇ ਵੀ ਹੈ ਨਹੀਂ।
ਤੇਰੀ ਗੱਲ ਚਾਲੀ ਸੇਰੀ ਹੈ। ਪੱਕੀ ਕਰ ਰੱਖ, ਇਸ ਦੇ ਦੱਸਣ ਦਾ ਵੇਲਾ ਆਵੇਗਾ।
ਕਿਸ਼ੋਰ ! ਠੰਢੇ ਦਿਲ ਨਾਲ ਸੋਚ, ਇਹ ਸਾਰੀ ਪੱਤੇ ਬਾਜ਼ੀ ਉ, ਬੜੀ ਖਤਰਨਾਕ ਪੱਤੇ ਬਾਜ਼ੀ । ਇਹ ਸਾਰੀ ਚਾਲ ਸਿਰਫ਼ ਤੈਨੂੰ ਮੁੱਠੀ ਵਿੱਚ ਰੱਖਣ ਲਈ ਚੱਲੀ ਗਈ ਏ।
ਜੇ ਅੰਗ੍ਰੇਜ਼ ਭਲੇਮਾਨਸੀ ਵਰਤਦਾ ਤਾਂ ਉਸਨੂੰ ਅੰਗ੍ਰੇਜ਼ ਕਿਸ ਆਖਣਾ ਸੀ । ਜਾਂਦਾ ਜਾਂਦਾ ਵੀ ਉਹ ਹਿੰਦੀ ਪਾਲਿਟਿਕਸ ਦੀ ਚੌਸਰ ਉੱਤੇ ਇਕ ਐਸੀ ਚਾਲ ਖੇਡ ਗਿਆ ਕਿ ਜਿਸ ਨੇ ਸਾਡੇ ਦੇਸ ਦੀਆਂ ਸਭ ਜਿੱਤੀਆਂ ਬਾਜ਼ੀਆਂ ਨੂੰ ਹਾਰ ਵਿਚ ਬਦਲ ਦਿੱਤਾ।
ਹਾਏ ਨੀ ! ਇਹ (ਕੁੜੀ) ਤਾਂ ਹੋਈ ਚਾਰੇ ਮੁੱਠੀ ਖੇਹ। ਨੀ ਇਸ ਦਾ ਇਕ ਹੱਥ ਆਟੇ ਤੇ ਇਕ ਝਾਟੇ ਹੁੰਦਾ ਏ ਤੇ ਫੇਰ ਓਨ੍ਹੀ ਹੱਥੀਂ ਆਟਾ ਗੁੰਨ੍ਹਦੀ ਰਹਿੰਦੀ ਏ।
ਖੰਨਾ ਜੀ ਨੇ ਸਖ਼ਤੀ ਨਾਲ ਜੁਆਬ ਦਿੱਤਾ--"ਸ਼ਰਮਾ ਜੀ ! ਤੁਹਾਡੇ ਵਰਗੇ ਸ਼ਰੀਫ਼ ਆਦਮੀ ਨੂੰ ਆਪਣੀ ਜ਼ਬਾਨ ਦਾ ਪਾਸ ਕਰਨਾ ਚਾਹੀਦਾ ਹੈ । ਪੈਸਾ ਸਹੁਰਾ ਵੀ ਕਿਸੇ ਦੀ ਵਿਰਾਸਤ ਹੈ ? ਜੇ ਚਾਰੇ ਬੰਨੇ ਤੁਹਾਡਾ ਦਿਲ ਨਹੀਂ ਟਿਕਾਣੇ ਰਿਹਾ ਤਾਂ ਐਹ ਲਉ।" ਤੇ ਖੰਨਾ ਜੀ ਨੇ ਇਕ ਹੋਰ ਹਰਾ ਨੋਟ ਅੱਗੇ ਸੁੱਟ ਦਿੱਤਾ।
ਸ਼ਾਹ ! ਤੇਰੀ ਵੀ ਚਾਰੇ ਚੱਕ ਜਗੀਰ ਹੈ । ਹਰ ਪਾਸੇ ਹੁਕਮ ਚਲਦਾ ਹੈ, ਪਰ ਮੇਰੀ ਫ਼ਕੀਰ ਦੀ ਵੀ ਚਾਰੇ ਚੱਕ ਜਗੀਰ ਹੈ ! ਜਿੱਥੋਂ ਮਰਜ਼ੀ ਹੈ, ਮੰਗ ਕੇ ਖਾ ਲਵਾਂ।
ਰਿਜ਼ਕ ਮੁਹਾਰਾਂ ਚੁੱਕੀਆਂ ਪਿਆ ਦਿਨਾਂ ਦਾ ਫੇਰ, ਦਾਨਸ਼ ਤੇ ਇਕਬਾਲ ਦੇ ਦਿਤੇ ਪੈਰ ਉਖੇੜ। ਦਾਣੇ ਪਾਣੀ ਹਿੰਦ ਦੇ ਖਿੱਚੀ ਅੰਦਰੋਂ ਤਾਰ, ਚਾਰੇ ਕੰਨੀਆਂ ਝਾੜ ਕੇ ਛੱਡ ਤੁਰਿਆ ਘਰ ਬਾਰ।
ਰਹਿੰਦਾ ਬੋਹਲ ਖੁੰਝਾ ਲਿਆ, ਆ ਕੇ ਲਹਿਣੇਦਾਰ, ਤੇਰੇ ਪੱਲੇ ਰਹਿ ਗਈ, ਤੂੜੀ ਪੰਡਾਂ ਚਾਰ। ਚਾਰੇ ਕੰਨੀਆਂ ਚੂਪਦਾ, ਘਰ ਆਇਆ ਕਿਰਸਾਣ, ਗੋਡਿਆਂ ਵਿਚ ਸਿਰ ਤੁੰਨ ਕੇ, ਗੱਤੀ ਲੱਗਾ ਜਾਣ।