ਕੋਮਲ ਨੇ ਮਦਨ ਵਿੱਚ ਕੋਈ ਸਰੀਰਕ ਸੁਹੱਪਣ ਵੀ ਨਹੀਂ ਵੇਖਿਆ ਸੀ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬੜੀ ਛੇਤੀ ਛੇਤੀ ਮਦਨ ਉਸ ਦੇ ਜੀਵਨ ਤੇ ਛਾ ਗਿਆ, ਖਾਬਾਂ ਨਾਲੋਂ ਵੀ ਛੇਤੀ ਛੇਤੀ।
ਤੂੰ ਇਹੋ ਜਿਹੀਆਂ ਵਾਧੂ ਗੱਲਾਂ ਕਰ ਕੇ ਹੀ ਤੇ ਛੜ ਛੇੜ ਦਿੰਦਾ ਹੈ। ਤੈਨੂੰ ਇਹ ਗੱਲ ਦੱਸਣ ਦੀ ਲੋੜ ਕੀ ਸੀ ?
ਬਾਬੂ ਰਾਮ ਸਰਨ ਨੇ ਅਚਲਾ ਨੂੰ ਕਿਹਾ, 'ਮੈਂ ਬੁਢਾ ਆਦਮੀ ਹਾਂ, ਸ਼ਾਮੀ ਇਕਲਿਆਂ ਮਨ ਵੀ ਨਹੀਂ ਲਗਦਾ, ਏਸ ਲਈ ਦਿਲ ਕੀਤਾ ਕਿ ਝੂਠੀਆਂ ਮੂਠੀਆਂ ਗੱਲਾਂ ਗੱਪਾਂ ਬਣਾ ਕੇ ਪੁੱਤ੍ਰੀ ਨੂੰ ਰਤੀ ਗੁੱਸੇ ਕਰ ਦਿਆਂ ਤਾਂ ਕਿ ਕੁਝ ਸਮਾਂ ਗੱਲਾਂ ਵਿੱਚ ਬੀਤ ਜਾਵੇ : ਪਰ ਕੀ ਕਰਾਂ, ਤੂੰ ਮੇਰੇ ਛਲ ਨੂੰ ਤਾੜ ਗਈ ਏਂ।
ਨਾਲ ਨਾਲ ਉਹ ਆਪਣੇ ਭਰਾ ਦੀ ਦੁਖਾਂਤ ਮੌਤ ਸੁਣਾ ਰਹੀ ਸੀ ਤੇ ਨਾਲ ਨਾਲ ਉਸ ਦੀਆਂ ਅੱਖਾਂ ਛਮ ਛਮ ਵਸ ਰਹੀਆਂ ਸਨ।
ਉਸ ਨੂੰ ਬਸ ਅਖਾਣ ਉੱਤੇ ਯਕੀਨ ਸੀ ਕਿ ਰੱਬ ਜਦੋਂ ਦੇਣ ਤੇ ਆਵੇ, ਛੱਤ ਪਾੜ ਕੇ ਦੇਂਦਾ ਹੈ, ਸੋ ਉਸ ਦੇ ਭਾਣੇ ਏਹ ਸੌ ਦਾ ਨੋਟ, ਤੇ ਇਹ ਪੰਜਾਹ ਰੁਪਏ ਦੀ ਤਰੱਕੀ ਛੱਤ ਪਾੜ ਕੇ ਰੱਬ ਬਹੁੜਨ ਵਾਲੀ ਗੱਲ ਸੀ।
ਮੰਨ ਲਿਆ ਖ਼ਜ਼ਾਨਿਆਂ ਤੇਰਿਆਂ ਤੇ, ਦੇਖਾ ਭਾਗ ਪਰਮਾਤਮਾ ਲਾਇਆ ਹੈ, ਛਣਕ ਮਣਕ ਨੇ ਅੱਜ ਇਕਬਾਲ ਤੇਰਾ, ਫਰਸ਼ੋਂ ਚੁੱਕ ਅਰਸ਼ਾਂ ਤੇ ਪੁਚਾਇਆ ਹੈ।
ਉਸ ਨਾਲ ਤੁਹਾਡੀ ਬਸਰ ਨਹੀਂ ਜਾਣੀ; ਉਸ ਤੇ ਸੱਤਾਂ ਪੱਤਨਾਂ ਦਾ ਪਾਣੀ ਪੀਤਾ ਹੋਇਆ ਹੈ ਤੇ ਛੱਟਿਆ ਫੂਕਿਆ ਹੋਇਆ ਹੈ। ਤੁਹਾਡੇ ਜਿਹੇ ਬੁੱਧੂਆਂ ਦੇ ਪੱਲੇ ਉਸ ਕੀ ਪਾਣਾ ਹੈ?
ਜ਼ਿਮੀਂਦਾਰ ਦੇ ਅਹਿਲਕਾਰਾਂ ਦੀਆਂ ਆਪਣੀਆਂ ਬੀਵੀਆਂ ਵੀ ਸਨ ; ਹੋਰਨਾਂ ਦੀਆਂ ਮਾਵਾਂ, ਭੈਣਾਂ ਅਤੇ ਬੀਵੀਆਂ ਵੱਲ ਡੰਗਰਾਂ ਵਾਂਗ ਮੂੰਹ ਮਾਰ ਲੈਂਦੇ। ਸਾਰੇ ਦਾ ਸਾਰਾ ਇਲਾਕਾ ਛੱਜਾਂ ਤੇ ਛਾਣਨੀਆਂ ਦਾ ਭਰਿਆ ਪਿਆ ਸੀ । ਕੋਈ ਕਿਸੇ ਨੂੰ ਮਿਹਣਾ ਨਹੀਂ ਸੀ ਦੇ ਸਕਦਾ।
ਇਕ ਦੁਪਹਿਰ, ਸੱਤ ਸਾਲ ਦਾ ਹੋ ਕੇ ਭਾਗ ਭਰੀ ਦਾ ਬੱਚਾ ਮਰ ਗਿਆ। ਬੱਚੇ ਦੇ ਮੱਥੇ ਤੇ ਜਮਾਂਦਰੂ ਤੈਸੂਲ ਸੀ, ਭਾਗ ਭਰੀ ਨੂੰ ਪਤਾ ਸੀ ਉਸ ਨੇ ਨਹੀਂ ਬਚ ਸਕਣਾ। ਉਸ ਦੀ ਅੱਖੋਂ ਇਕ ਅੱਥਰੂ ਨਾ ਕਿਰਿਆ ਪਰ ਭਾਗ ਭਰੀ ਦਾ ਪਤੀ, ਬਹਾਦਰ, ਆਪਣੇ ਬੱਚੇ ਲਈ ਫਰਿਆਦਾਂ ਕਰਦਾ ਤੇ ਛੱਜ ਛੱਜ ਰੋਂਦਾ।
ਰਾਮ ਦੀ ਰਾਜਸੀ ਚਾਲਾਂ ਦੀ ਧਾਂਕ ਸੁਣ ਕੇ, ਚੰਗੇ ਚੰਗਿਆਂ ਦੇ ਛੱਕੇ ਛੁੱਟਦੇ ਸਨ।
ਤੂੰ ਕਿਸੇ ਕੰਮ ਲੱਗ; ਐਵੇਂ ਛਕਾ ਪਊਆ ਕਰਦਾ ਫਿਰਦਾ ਏਂ।
ਸ਼ਾਹ ਜ਼ਰਾ ਕਰੜਾ ਹੋ ਕੇ ਬੋਲਿਆ । ਭਾਗ ਭਰੀ ਦੌੜ ਵੱਟ ਛੱਡੀ । ਨਵਾਬ ਖ਼ਾਨ ਇੱਕ ਅਧ ਵੇਰ ਟੋਕਿਆ, ਪਰ ਸ਼ਾਹ ਹੋਰਾਂ ਨੂੰ ਲਾਲ ਪੀਲਾ ਹੁੰਦਾ ਵੇਖ ਛਹਿ ਗਿਆ।