ਕੱਲ੍ਹ ਜਿਸ ਨੂੰ ਤੁਸੀਂ ਸਭ ਕੁਝ ਅਰਪਨ ਕਰ ਰਹੇ ਸੀ, ਅੱਜ ਜੋ ਉਸ ਨੂੰ ਚਹੁੰ ਪੈਸਿਆਂ ਦੀ ਲੋੜ ਪਈ ਤਾਂ ਝਟ ਹੀ ਤੁਸੀਂ ਤੋਤਾ ਚਸ਼ਮ ਹੋ ਗਏ। ਕੀਹ ਫਿਰ ਵੀ ਉਸ ਨੂੰ ਤੁਹਾਡੀ ਨੀਤ ਤੇ ਸ਼ੱਕ ਨਾ ਪੈਂਦਾ।
''ਤੇਰੇ ਤੇ ਢਿੱਡ ਵਿੱਚ ਖੌਰੇ ਡੈਣ ਵੜ ਗਈ ਏ । ਤਰਕਾਲਾਂ ਨਾ, ਨਾਲੇ ਸੋਤਾ ਪੈ ਗਿਆ ਏ ਤੇਰੇ ਭਾ ਦਾ । ਮੁਨ੍ਹੇਰੇ ਪਹਿਲਾਂ ਚਾਹ ਦਾ ਕਟੋਰਾ ਤੇ ਦੋ ਮੰਨੀਆਂ ਖਾਧੀਆਂ ਈਂ, ਦੁਪਹਿਰੇ ਫੇਰ ਤੋਂਸਾ ਬੀੜ ਚੁੱਕਾ ਏਂ । ਢਿੱਡ ਨਾ ਹੋਇਆ, ਖੂਹ ਹੋ ਗਿਆ ਔਂਤਰਾ।"
ਜਦੋਂ ਭੁਚਾਲ ਆਇਆ ਸੀ, ਇਸ ਦੀਵਾਰ ਵਿੱਚ ਦੋ ਤੇੜਾਂ ਆ ਗਈਆਂ ਸਨ।
ਤੁਸੀਂ ਕਹਿੰਦੇ ਹੋ ਗਰਮੀ ਹੀ ਕੋਈ ਨਹੀਂ ਪਰ ਮੇਰਾ ਤੇਲ ਨਿਕਲ ਰਿਹਾ ਹੈ। ਸਾਰੇ ਕੱਪੜੇ ਪਸੀਨੇ ਨਾਲ ਭਿੱਜੇ ਹੋਏ ਹਨ।
ਪੁੱਤਰ ਦੀ ਮੌਤ ਨੇ ਮੈਨੂੰ ਜੀਂਦਿਆਂ ਜੀ ਤੇਲ ਦੀ ਕੜਾਹੀ ਵਿੱਚ ਪਾ ਦਿੱਤਾ ਹੈ। ਮੇਰੇ ਪਾਸੋਂ ਮਰਿਆ ਵੀ ਨਹੀਂ ਜਾਂਦਾ ਤੇ ਦੁਖ ਵੀ ਨਹੀਂ ਸਹਾਰਿਆ ਜਾਂਦਾ।
ਰੱਬ ਨੇ ਉਸ ਨੂੰ ਬੜੀ ਸੁੰਦਰਤਾ ਦਿੱਤੀ ਹੈ। ਉਸ ਨੂੰ ਤੇਲ ਚੜ੍ਹਾਉਣ ਦੀ ਕੀ ਲੋੜ ਹੈ। ਰੂਪ ਤੇ ਉਸ ਨੂੰ ਪਹਿਲਾਂ ਹੀ ਚੜ੍ਹਿਆ ਹੋਇਆ ਹੈ।
ਇਹ ਗੱਲ ਤੇ ਮਾਮੂਲੀ ਜਿਹੀ ਸੀ ਤੇ ਤੂੰ ਇੱਡਾ ਤੂਫਾਨ ਖੜਾ ਕਰ ਦਿੱਤਾ ਹੈ, ਆਪਣੇ ਪਾਸੋਂ ਗੱਲ ਵਧਾ ਵਧਾ ਕੇ।
ਜਦ ਬੂਟੇ ਸ਼ਾਹ ਨੇ ਪੰਚਾਇਤ ਦੇ ਸਾਹਮਣੇ ਸਾਬਤ ਕਰ ਦਿੱਤਾ ਕਿ ਇਸ ਮਾਮਲੇ ਵਿੱਚ ਸਾਰਾ ਕਸੂਰ ਯੂਸਫ ਦਾ ਹੀ ਸੀ, ਤਾਂ ਪਿੰਡ ਦੇ ਸਾਊ ਸੁਆਣੀਆਂ ਜਿੱਥੇ ਨਸੀਮ ਬਾਬਤ ਭਾਂਤੋਂ ਭਾਂਤ ਦੀਆਂ ਤੁਤ ਕੀਤੀਆਂ ਉਡਾ ਰਹੇ ਸਨ, ਸ਼ਰਧਾ ਤੇ ਸਤਕਾਰ ਨਾਲ ਸਭਨਾਂ ਦੇ ਸਿਰ ਝੁਕੇ ਤੇ ਜ਼ਬਾਨਾਂ ਖਾਮੋਸ਼ ਹੋ ਗਈਆਂ।
ਭਾਈ ਤੇਰੇ ਬਿਨਾਂ ਅਸਾਂ ਘਰੋਂ ਪੈਰ ਨਹੀਂ ਕੱਢਣਾ। ਇਹ ਤਾਂ ਕਦੀ ਹੋਣਾ ਨਹੀਂ, ਕਿ ਤੂੰ ਕਿਧਰੇ ਤੁਤ ਚੁਗਦਾ ਫਿਰੇਂ ਅਤੇ ਅਸੀਂ ਤਹਿਸੀਲੇ ਧੱਕੇ ਖਾਂਦੇ ਤੇ ਬੋਰਿਆਂ ਵਾਕੁਰ ਅੱਡੀਆਂ ਚੁੱਕ ਚੁੱਕ ਤੇਰਾ ਰਾਹ ਵੇਖਦੇ ਫਿਰੀਏ।
ਉਸ ਨੂੰ ਕੁਝ ਨਾ ਕਹੀਂ, ਉਹ ਤੇ ਮਰਨ ਮਾਰਨ ਤੇ ਤੁਲਿਆ ਹੋਇਆ ਹੈ। ਇਹੋ ਜਿਹਾ ਆਦਮੀ ਬੜਾ ਖਤਰਨਾਕ ਹੋਇਆ ਕਰਦਾ ਹੈ।
ਉਸ ਦੇ ਬੋਲ ਵਿੱਚ ਕੋਈ ਐਸਾ ਜਾਦੂ ਸੀ ਕਿ ਸਰੋਤੇ ਤੁਰਮੁਰ ਤੁਰਮੁਰ ਉਸਦੇ ਮੂੰਹ ਵੱਲ ਹੀ ਵੇਖੀ ਜਾਂਦੇ।
ਇਹ ਤੁਰਦੀ ਸੜਕ ਹੈ। ਹਨੇਰੇ ਸਵੇਰੇ ਲੋਕੀਂ ਇਸ ਤੇ ਤੁਰਦੇ ਰਹਿੰਦੇ ਹਨ। ਇਸ ਲਈ ਇਸ ਤੋਂ ਕੋਈ ਡਰ ਨਹੀਂ।