ਮੈਂ ਤੀਜੇ ਦਿਨ ਘਰ ਨੂੰ ਮੁੜਿਆ, ਮੇਰੇ ਤੁਰਨ ਵੇਲੇ ਉਹ ਫਿਰ ਆ ਹਾਜ਼ਰ ਹੋਈ । ਸੋਹਣੇ ਕੱਪੜੇ ਪਾਏ ਹੋਏ ਸਨ, ਤੇ ਚਿਹਰਾ ਹਸੂੰ ਹਸੂੰ ਕਰ ਰਿਹਾ ਸੀ । ਤੁਰਨ ਲੱਗਿਆਂ ਮੈਂ ਦੋਵੇਂ ਹੱਥ ਜੋੜ ਕੇ ਕਿਹਾ 'ਸਤਿ ਸ੍ਰੀ ਅਕਾਲ ।' ਉਸ ਦੇ ਭੀ ਦੋਵੇਂ ਹੱਥ ਬਦੋ-ਬਦੀ ਜੁੜ ਗਏ, ਤੇ ਆਵਾਜ਼ ਦੀ ਥਾਂ ਅੱਖਾਂ ਭਰ ਆਈਆਂ। ਹਸੂੰ ਹਸੂੰ ਕਰਦਾ ਚਿਹਰਾ ਇੱਕ ਦਮ ਥੱਲੇ ਲਹਿ ਗਿਆ।