ਚੰਗਾ ਇਹੋ ਹੀ ਹੈ ਕਿ ਆਪਣਾ ਦਿਲ ਆਪਣੇ ਪਾਸ ਹੀ ਰੱਖੋ । ਦਿਲ ਖੋਹ ਲੈਣ ਵਾਲੇ ਤੇ ਬਥੇਰੇ ਹਨ, ਪਰ ਇਸ ਦਾ ਮੁੱਲ ਕੋਈ ਹੀ ਤਾਰ ਸਕਦਾ ਹੈ। ਸਾਰੇ ਜੀਵਨ ਦੀ ਕੁਰਬਾਨੀ ਦੀ ਲੋੜ ਹੈ।
ਠੰਡਾ ਸਾਹ ਭਰ ਕੇ ਸਰਲਾ ਬੋਲੀ--'ਭਰਾ ਜੀ, ਸਭ ਕੁਝ ਸਮਝਨੀ ਆਂ, ਪਰ ਇਹ ਦਿਲ ਨਹੀਂ ਖਲੋਂਦਾ। ਪਾਠ ਵਿੱਚ ਵੀ ਜੀ ਨਹੀਂ ਲੱਗਦਾ, ਹਰ ਵੇਲੇ ਭੈੜੇ ਭੈੜੇ ਖਿਆਲ ਆਉਂਦੇ ਰਹਿੰਦੇ ਨੇ।
ਛੱਡੋ ਪਰਾਂ, ਇਸ ਨੂੰ ਇਸ ਵੇਲੇ ਕੁਝ ਨਹੀਂ ਔੜ੍ਹਦੀ। ਦਿਲ ਤਾਂ ਉਹਦੇ ਵਿੱਚ ਸੂ, ਜਿਹੜਾ ਕਾਲਜ ਵਿੱਚ ਪਿਆ ਪੜ੍ਹਦਾ ਏ।
ਉਸ ਨੂੰ ਦਮ ਦਿਲਾਸਾ ਤੇ ਬਥੇਰਾ ਦਿੱਤਾ ਹੈ, ਪਰ ਉਸ ਦਾ ਦਿਲ ਕਾਇਮ ਹੋਇਆ ਨਹੀਂ ਜਾਪਦਾ। ਉਹ ਤੇ ਉੱਕੀ ਹੀ ਢੇਰੀ ਢਾਹ ਬੈਠਾ ਹੈ।
"ਕੌਣ ਲਾਡ ਨਾਲ ਕਹਿੰਦਾ ਹੋਵੇਗਾ, ਆਓ ਬਾਬੂ ਜੀ, ਰੋਟੀ ਠੰਢੀ ਹੁੰਦੀ ਜੇ--ਕਿਸ ਨੇ ਲਾਡਾਂ ਪਿਆਰਾਂ ਭਰੀਆਂ ਮੁਸਕਰਾਹਟਾਂ ਨਾਲ ਉਨ੍ਹਾਂ ਦਾ ਥੱਕਿਆ ਦਿਲ ਹੌਲਾ ਕੀਤਾ ਹੋਵੇਗਾ ?"
ਉਸ ਨੂੰ ਦਮ ਦਿਲਾਸਾ ਤੇ ਬਥੇਰਾ ਦਿੱਤਾ ਹੈ, ਪਰ ਉਸ ਦਾ ਦਿਲ ਕਾਇਮ ਹੋਇਆ ਨਹੀਂ ਜਾਪਦਾ। ਉਹ ਤੇ ਮੂਲੋਂ ਹੀ ਦਿਲ ਹਾਰ ਚੁੱਕਾ ਹੈ।
ਸਰਲਾ ਉੱਤੇ ਪਹਿਲੀ ਨਜ਼ਰ ਪੈਂਦਿਆਂ ਹੀ ਤਰਲੋਕ ਸਿੰਘ ਦਾ ਦਿਲ ਹੱਥੋਂ ਜਾਂਦਾ ਰਿਹਾ। ਉਸ ਨੂੰ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਕਿ ਸਰਲਾ ਦੇ ਭੋਲੇ ਸੁਹੱਪਣ ਵਿਚ ਇਤਨੀ ਤਾਕਤ ਹੋਵੇਗੀ, ਜੇਹੜੀ ਉਸ ਦੀਆਂ ਸਾਰੀਆਂ ਤਾਕਤਾਂ ਨਕਾਰੀਆਂ ਕਰ ਦੇਵੇਗੀ।
ਅੱਜ ਉਸ ਦੇ ਲੜਕੇ ਦੇ, ਮਿੱਠੇ ਤੇ ਠੰਢੇ ਸ਼ਬਦਾਂ ਨੇ ਤੇ ਉਸਦੀ ਅਦਾਇਗੀ ਨੇ ਉਸਦੇ ਦਿਲ ਅੰਦਰ ਘਰ ਕਰ ਲਿਆ ! ਇੱਕ ਪੁੱਤਰ ਮਾਂ ਦੀਆਂ ਅੱਖਾਂ ਵਿੱਚ ਝੂਲ ਰਿਹਾ ਸੀ।
ਤੇਰਾ ਦਿਲ ਕਿਉਂ ਉੱਡ ਰਿਹਾ ਹੈ, ਤੇਰੀ ਮਾਤਾ ਆਉਂਦੀ ਹੀ ਹੋਣੀ ਹੈ।
ਸ਼ਿਮਲੇ-ਕਾਲਕੇ ਦੇ ਦਰਮਿਆਨ ਲਾਰੀ ਦਾ ਸਫ਼ਰ ਬੜਾ ਔਖਾ ਹੈ। ਜਿਉਂ ਜਿਉਂ ਲਾਰੀ ਚੱਕਰ ਕੱਟਦੀ ਹੈ ਤਿਉਂ ਤਿਉਂ ਦਿਲ ਉੱਛਲਦਾ ਹੈ।
ਮਾਤਾ ਦਾ ਦਿਲ ਉੱਛਲ ਖਲੋਤਾ ਅਤੇ ਰਾਤ ਦੇ ਗੁੱਸੇ ਗਿਲੇ ਸਾਰੇ ਭੁੱਲ ਗਏ। ਮਾਤਾ ਨੇ ਪੁੱਤਰ ਨੂੰ ਆਪਣੀ ਗੋਦ ਵਿੱਚ ਇਸ ਤਰ੍ਹਾਂ ਲੈ ਲਿਆ ਜਿਵੇਂ ਚਾਰ ਪੰਜ ਸਾਲ ਦੇ ਬੱਚੇ ਨੂੰ ਲੈ ਕੇ ਲੋਰੀ ਦੇਈ ਦੀ ਹੈ।
ਇਹ ਤੇ ਸਾਰਾ ਆਵਾ ਹੀ ਊਤਿਆ ਪਿਆ ਹੈ। ਇਨ੍ਹਾਂ ਵਿੱਚੋਂ ਕਿਸੇ ਪਾਸੋਂ ਕੋਈ ਆਸ ਨਾ ਰੱਖੋ । ਇਨ੍ਹਾਂ ' ਸਾਰਿਆਂ ਦੇ ਦਿਮਾਗ਼ ਵਿੱਚ ਕੋਈ ਫ਼ਤੂਰ ਆ ਗਿਆ ਹੈ, ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ।