ਬਹਾਦਰ ਆਪਣਾ ਕੰਮ ਦਿਲ ਲਾ ਕੇ ਕਰਦਾ, ਕਦੇ ਕਿਸੇ ਨੂੰ ਸ਼ਕਾਇਤ ਦਾ ਮੌਕਾ ਨਾ ਦਿੰਦਾ, ਆਪਣੇ ਨਾਲ ਦੇ ਮਜ਼ਦੂਰਾਂ ਨਾਲ ਉਹਦਾ ਕੋਈ ਜ਼ਿਆਦਾ ਵਾਸਤਾ ਨਹੀਂ ਸੀ । ਜਿਸ ਤਰ੍ਹਾਂ ਘਰ ਚੁਪੀਤਾ ਪਿਆ ਰਹਿੰਦਾ, ਇੰਜ ਹੀ ਕੰਮ ਕਾਜ ਵਿਚ ਵੀ ਆਪਣੀ ਧੰਨ ਵਿਚ ਮਸਤ ਰਹਿੰਦਾ। ਬਹਾਦਰ ਦਾ ਕੰਮ ਹਮੇਸ਼ਾ ਸਾਫ਼ ਸੁਥਰਾ ਤੇ ਸੁਚੱਜਾ ਹੁੰਦਾ।
ਕੀ ਕਰਾਂ, ਮੇਰਾ ਏਥੋਂ ਵੀ ਜਾਣ ਨੂੰ ਜੀ ਨਹੀਂ ਕਰਦਾ, ਤੇ ਉਧਰੋਂ ਵੀ ਧੁਖ ਧੁਖੀ ਲੱਗੀ ਹੋਈ ਏ। ਪਤਾ ਨਹੀਂ, ਅਨੰਤ ਰਾਮ ਦਾ ਕੀ ਹਾਲ ਏ।
ਇਹ ਤੇ ਤੁਸੀਂ ਸਾਫ ਧੀਂਗਾ ਧਾਂਗੀ ਕਰ ਰਹੇ ਹੋ। ਜਦ ਮੈਂ ਕਸੂਰ ਨਹੀਂ ਕੀਤਾ ਤਾਂ ਹਰਜਾਨਾ ਕਿਉਂ ਦੇਵਾਂ।
ਪੂਰਬੀ ਪੰਜਾਬ ਵਿੱਚ ਬਹੁਤ ਸਾਰੇ ਪ੍ਰੈੱਸ ਮੁਸਲਮਾਨਾਂ ਦੇ ਛੱਡੇ ਹੋਏ ਵੀ ਸਨ, ਇਨ੍ਹਾਂ ਉੱਤੇ ਇਕ ਦੰਮ ਧਾਵਾ ਬੋਲ ਦਿੱਤਾ ਗਿਆ ਤੇ ਪਹੁੰਚ ਵਾਲੇ ਲੋਕਾਂ ਨੇ ਜਿਸ ਵੀ ਢੰਗ ਨਾਲ ਹੋ ਸਕਿਆ, ਇਨ੍ਹਾਂ ਉੱਤੇ ਕਬਜ਼ੇ ਜਮਾ ਲਏ।
ਮਹਾਤਮਾ ਟੈਗੋਰ ਨੇ ਆਪਣੀਆਂ ਲਿਖਤਾਂ ਰਾਹੀਂ ਆਪਣਾ ਤੇ ਆਪਣੇ ਦੇਸ਼ ਦਾ ਨਾਂ ਜੱਗ ਵਿੱਚ ਰੌਸ਼ਨ ਕਰ ਦਿੱਤਾ ਹੈ। ਉਸ ਦੀਆਂ ਲਿਖਤਾਂ ਦੀ ਸੰਸਾਰ ਵਿੱਚ ਧਾਂਕ ਪੈ ਗਈ ਹੈ।
ਇਸ ਬਲਕਾਰ ਤੇ, ਸੱਜਣਾ ! ਆਕੜੀ ਨਾ, ਤਾਕਤ ਨਾਲ ਜੋ ਧਾਂਕ ਬੈਠਾ ਲਈ ਤੂੰ । ਦੋਸ, ਖਿਮਾਂ ਤੇ ਹੌਸਲਾ ਹਈ ਪੋਲੇ, ਤਾਕਤ ਨਾਲ, ਇਨਸਾਫ਼ ਦਾ ਖਯਾਲ ਭੀ ਹੈ।
ਉਹ ਇਤਨਾ ਨਿਰਬਲ ਹੋ ਗਿਆ ਹੈ ਕਿ ਉਸ ਦਾ ਧਾਗਾ ਟੁੱਟਾ ਹੀ ਸਮਝੋ। ਉਹ ਹੁਣ ਬਚ ਨਹੀਂ ਸਕਦਾ।
ਅੱਜ ਪੰਦਰਾਂ ਕੁ ਵਰ੍ਹੇ ਹੋਏ ਵਿਆਹੀ ਨੂੰ ਮੈਂ ਪਤੀ ਪਰਮੇਸ਼ਰ ਨੂੰ ਪੂਜਦੀ ਰਹੀ, ਸੱਸ ਸਹੁਰੇ ਦੀ ਆਗਿਆ ਪਾਲੀ, ਪਰ ਕੁੜੀਆਂ ਨੇ ਮੇਰੀ ਗੱਲ ਟਾਲ ਦਿੱਤੀ, ਪੁੱਤ ਨਾ ਹੋਇਆ ਤੇ ਕੋਈ ਧਾਗਾ ਮੈਂ ਨਾ ਕਰਵਾਇਆ।
ਅਸਲ ਵਿਚ ਤੇ ਵਾਕੇ ਵਾਲੀ ਰਾਤ ਨੂੰ ਉਹ ਪਿੰਡ ਹੀ ਨਹੀਂ ਸੀ। ਵਿਚਾਰਾ ਐਵੇਂ ਮੁਕੱਦਮੇ ਵਿੱਚ ਧਰਿਆ ਗਿਆ ਹੈ। ਵੱਡੀ ਗੱਲ ਨਹੀਂ ਜੇ ਸਜ਼ਾ ਵੀ ਪਾ ਜਾਵੇ।
ਛੋਟੇ ਦੋਵੇਂ ਲਾਲ ਸਰਹਿੰਦ ਵਿੱਚ ਕੀਕੂੰ ਸ਼ਹੀਦ ਹੋਏ ਹਨ ਤੇ ਕੀਕੂੰ ਕਸ਼ਟ ਸਹਿਕੇ ਉਨ੍ਹਾਂ ਨੇ ਪ੍ਰਾਣ ਦਿੱਤੇ ਹਨ ਪਰ ਧਰਮ ਨਹੀਂ ਦਿੱਤਾ। ਸਾਰੇ ਸਾਕੇ ਵਿਸਥਾਰ ਨਾਲ ਸੁਣ ਸੁਣ ਕੇ ਇਕ ਚੱਕਰ ਆਇਆ।
ਸ਼ਾਹ ਜੀ, ਤੁਹਾਡੇ ਹੱਥ ਕਲਮ ਏ, ਜਿੱਧਰ ਮਰਜ਼ੀ ਆਵੇ, ਵਾਹ ਦਿਓ । ਅਸਾਂ ਤੇ ਤੇਰੇ ਧਰਮ ਉੱਤੇ ਗੱਲ ਛੱਡ ਦਿੱਤੀ ਏ।
ਜੇ ਤੂੰ ਸੱਚ ਕਹਿੰਦਾ ਹੈਂ, ਤਾਂ ਚੁੱਕ ਧਰਮ। ਐਵੇਂ ਤੇ ਮੈਂ ਤੇਰੀ ਗੱਲ ਤੇ ਇਤਬਾਰ ਨਹੀਂ ਕਰ ਸਕਦਾ।