ਇਸ ਵੇਲੇ ਮੇਰਾ ਹੱਥ ਡਾਢਾ ਤੰਗ ਏ। ਜਿਤਨਾ ਤੂੰ ਆਖਦਾ ਏਂ ਉਤਨਾ ਰੁਪਈਆ ਬਣਨਾ ਤੇ ਬੜਾ ਔਖਾ ਏ ਪਰ ਰੁਪਈਆ ਪੰਜ ਕੁ ਸੌ ਮਰ ਜੀ ਕੇ ਮੈਂ ਤੈਨੂੰ ਬਣਾ ਦਿਆਂਗਾ, ਭਾਵੇਂ ਮੈਨੂੰ ਕਿਧਰੇ ਵਿਕਣਾ ਪਵੇ।
ਸਾਰਿਆਂ ਦੇ ਸਾਹਮਣੇ ਰਾਮ ਨੇ ਇਹ ਗੱਲ ਦੱਸ ਦਿੱਤੀ ਤੇ ਉਹ ਵਿਥਿਆ ਆਪੇ ਮਰ ਕੇ ਮਿੱਟੀ ਹੋਣਾ ਸੀ।
ਜਦੋਂ ਸੁਰੇਸ਼ ਪਾਸੋਂ ਅਚਲਾ ਦੇ ਪਿਤਾ ਨੇ ਕਈ ਸਵਾਲ ਲਗਾਤਾਰ ਘਬਰਾਹਟ ਵਿੱਚ ਹੀ ਪੁੱਛ ਲਏ ਤਾਂ ਸੁਰੇਸ਼ ਨੇ ਅਚਲਾ ਨੂੰ ਕਿਹਾ 'ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਉਨ੍ਹਾਂ ਨੂੰ ਯਕੀਨ ਨਹੀਂ ਆਇਆ ਕਿ ਅਸਾਂ ਜੋ ਕੁਝ ਕਿਹਾ ਏ ਠੀਕ ਏ । ਉਹ ਸਮਝਦੇ ਹਨ ਕਿ ਅੱਗ ਲੱਗਣ ਦੀ ਗੱਲ ਅਸਾਂ ਮਨ ਘੜ ਲਈ ਏ।
ਹੋਰ ਹੋਰ ਫੇਰ ਪਾ ਕੇ ਉਹ ਅੰਤ ਇਸ ਗੱਲ ਤੇ ਆਇਆ ਤੇ ਯਤਨ ਕਰਨ ਲੱਗਾ ਮੇਰਾ ਮਨ ਲੈਣ ਦਾ। ਮੈਂ ਝੱਟ ਸਮਝ ਗਿਆ ਤੇ ਗੱਲ ਵਲਾ ਛੱਡੀ।
ਆਹ ਅੰਗੂਠੀ ਮੈਨੂੰ ਦੇ ਦਿਓ ਮੇਰੇ ਬੜੀ ਮਨ ਲੱਗੀ ਏ। ਇਹਦਾ ਨਗ ਬੜਾ ਅਚੰਭੇ ਦਾ ਹੈ ਮੇਰਾ ਤਾਂ ਦਿਲ ਆ ਗਿਆ ਹੈ ਹੁਣ ਏਸ ਉੱਤੇ।
ਆਸਫ ਸ਼ਾਹ ਉੱਤੇ ਐਨੀ ਸ਼ਾਹੀ ਮਿਹਰਬਾਨੀ ਹੁੰਦੀ ਦੇਖ ਕੇ ਨੂਰ ਜਹਾਂ ਨੇ ਮਨ ਮੈਲਾ ਨਹੀਂ ਕੀਤਾ।
ਮਿਠਾਈਆਂ ਵੇਖ ਵੇਖ ਕੇ ਹੀ ਮੇਰਾ ਮਨ ਭਰ ਗਿਆ ਹੈ। ਖਾਣੀਆਂ ਕੀ ਹਨ ?
ਕੋਈ ਡਰ ਨਹੀਂ ਸੱਭੋ । ਨਿੱਕੀ ਨਿੱਕੀ ਗੱਲ ਮਨ ਨੂੰ ਨਹੀਂ ਲਾ ਲਈਦੀ।
ਆਖਦੇ ਹਨ ਕਿ ਇਹ ਕਹਿ ਕੇ ਕੰਬਲੀ ਵਾਲਾ ਉੱਠ ਬੈਠਾ ਅਤੇ ਮਨ ਨੂੰ ਮੁੱਠ ਵਿੱਚ ਲੈ ਕੇ ਬਾਬਾ ਪਰਮ ਹੰਸ ਦੇ ਚਰਨਾਂ ਉੱਤੇ ਆਣ ਧਰਿਆ। ਅੱਧਾ ਘੰਟਾ ਲਿਵ ਲੱਗੀ ਰਹੀ।
ਤੂੰ ਤੇ ਕਦੇ ਮਨ ਨੂੰ ਹਵਾ ਲਵਾਈ ਹੀ ਨਹੀਂ, ਸਾਨੂੰ ਕੀ ਪਤਾ ਤੇਰੇ ਦਿਲ ਵਿੱਚ ਕੀ ਕੀ ਅਰਮਾਨ ਭਰੇ ਪਏ ਹਨ।
ਮਨ ਦੀਆਂ ਖੇਪਾਂ ਲੱਦਣ ਨਾਲ ਇਮਤਿਹਾਨ ਪਾਸ ਨਹੀਂ ਹੋ ਜਾਂਦੇ, ਮਿਹਨਤ ਕਰੀਏ ਤਾਂ ਸਫ਼ਲਤਾ ਹੁੰਦੀ ਹੈ।
ਮੈਨੂੰ ਖੁਸ਼ੀ ਏ ਕਿ ਮੇਰੀਆਂ ਗੱਲਾਂ ਨਾਲ ਤੇਰਾ ਮਨ ਹੌਲਾ ਹੋ ਗਿਆ ਏ।