ਜਮਨਾ, ਡਾਕਟਰ ਵਾਸਤੇ ਇਕ ਖਾਸ ਗੁੰਝਲ ਸੀ । ਤੀਜੀ ਗੁੰਝਲ ਵਿਚਾਰੀ ਅੰਮ੍ਰਿਤ ਦਾ ਜੀਵਨ ਸੀ। ਉਸ ਦਾ ਭਰਾ ਇਸ ਗੱਲੋਂ ਗੁੱਸੇ ਸੀ ਕਿ ਅੰਮ੍ਰਿਤ ਨੇ ਉਸ ਦੀ ਮਰਜੀ ਦੇ ਉਲਟ ਡਾਕਟਰ ਨਾਲ ਵਿਆਹ ਕਰ ਲਿਆ ਹੈ, ਭਾਵੇਂ ਉਸ ਵੇਲੇ ਉਹ ਇਸ ਮਾਮਲੇ ਵਿੱਚ ਕੁਸਕਿਆ ਤਕ ਭੀ ਨਹੀਂ ਸੀ । ਏਸੇ ਗੁੱਸੇ ਦਾ ਮਾਰਿਆ ਉਹ ਮੁੜ ਭੈਣ ਦੇ ਮੱਥੇ ਨਾਂਹ ਲੱਗਾ। ਉਸ ਦੇ ਮਾਂ ਪਿਉ ਚਿਰੋਕਣੇ ਗੁਜ਼ਰ ਚੁੱਕੇ ਸਨ।