ਇਹ ਸਾਰੀਆਂ ਮੂੰਹ ਰੱਖਣੀਆਂ ਗੱਲਾਂ ਹੀ ਨੇਂ । ਉਹ ਕੁੰਦਨ ਲਾਲ ਨੂੰ ਵਪਾਰ ਵਿੱਚ ਲਾ ਲੈਣਗੇ ਪਰ ਸੁਖ ਨਾਲ ਅੱਗੇ ਕੁੰਦਨ ਲਾਲ ਕਿਹੜਾ ਨਾਕਾਰਾ ਬੈਠਾ ਏ।
ਡਾਕਟਰ ਜਦ ਉੱਠ ਕੇ ਤੁਰਨ ਲੱਗਾ, ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀਆਂ ਲੱਤਾਂ—ਜਿਨ੍ਹਾਂ ਨੇ ਉਸ ਨੂੰ ਅੰਮ੍ਰਿਤਸਰ ਦੇ ਟੈਮਪੇਸ ਦੇ ਹਾਲ ਵਿੱਚ ਪੁਚਾਣਾ ਸੀ-ਘਰ ਪਹੁੰਚਾਣ ਤੋਂ ਵੀ ਮੂੰਹ ਮੋੜੀ ਖੜੀਆਂ ਸਨ।
ਇਹ ਬਾਲਟੀ ਮੂੰਹ ਮੂੰਹ ਭਰੀ ਹੋਈ ਹੈ।
ਮੂੰਹ ਮੂੰਹ ਛਿੱਤਰ ਖਾ ਕੇ ਕੰਮੀ; ਬਹੂੰ ਰੁਨਾਂ ਦੁੱਖ ਪਾਇਆ।
ਜਿਹੜਾ ਗ਼ਰੀਬ ਬਿਨਾਂ ਸੋਚੇ ਇਹੋ ਜਿਹੇ ਮੁਕਾਮ ਤੇ ਪੁੱਜਦਾ ਹੈ, ਅਮੀਰੀ ਆਪਣੀ ਰੰਗਤ ਨਾਲ ਉਸ ਨੂੰ ਭੀ ਆਪਣੇ ਵਰਗਾ ਬਣਾ ਲੈਂਦੀ ਹੈ। ਇਉਂ ਮੂੰਹ ਮੁਲਾਹਜ਼ਾ ਹੋਣ ਕਰ ਕੇ ਅਗਲਾ ਨਾਂਹ ਨਹੀਂ ਕਰਦਾ, ਸਹਿਜੇ ਕੰਮ ਕਰਨੋਂ।
ਤੇਰੇ ਵਰਗਿਆਂ ਨਾਲ ਸਾਡਾ ਗੁਜ਼ਾਰਾ ਨਹੀਂ ਚਲਣਾ। ਹਾਸਾ ਮਖੌਲ ਤੇ ਬਣਿਆ ਹੀ ਹੋਇਆ ਹੈ ਪਰ ਤੂੰ ਜ਼ਰਾ ਮਖੌਲ ਕਰਨ ਤੇ ਮੂੰਹ ਮਰੋੜ ਲੈਂਦਾ ਹੈ । ਇਹ ਠੀਕ ਨਹੀਂ।
ਉਸ ਨੂੰ ਕੋਰਾ ਜੁਆਬ ਕਿਸ ਤਰ੍ਹਾਂ ਦਿੱਤਾ ਜਾ ਸਕਦਾ ਹੈ ; ਰੋਜ਼ ਮੂੰਹ ਮੱਥੇ ਲੱਗਣ ਵਾਲਾ ਆਦਮੀ ਹੈ ਤੇ ਹੈ ਵੀ ਸ਼ਰੀਫ ਤੇ ਕੰਮ ਆਉਣ ਵਾਲਾ।
ਮੁੜ ਗਿਆ ਮਰਦਾਨਾ ਫਿਰ ਨਾਲ ਗੁੱਸੇ, ਲਾਲ ਸੁਟ ਕੇ ਮੂੰਹ ਭਵਾ ਬੈਠਾ।
ਸੱਸ ਨੂੰ ਆਪਣੇ ਘਰ ਵਿਚੋਂ ਨੂੰਹ-ਪੁੱਤ ਦਾ ਹਿੱਸਾ ਦੇਣ ਲੱਗਿਆਂ ਪੀੜ ਪੈਂਦੀ ਏ। ਅੰਤ ਸ਼ਰੀਕਾਂ ਕੋਲੋਂ ਮੂੰਹ ਭਨਾ ਕੇ ਬੜੀ ਮੁਸ਼ਕਲ ਨਾਲ ਦੋ ਚਾਰ ਪੁਰਾਣੇ ਖੋਰੇ ਭਾਂਡੇ ਤੇ ਕੁਝ ਲੀਰਾਂ ਦਿੰਦੀ ਹੈ।
ਉਸ ਦੇ ਸੁਭਾ ਵਿਚ ਸਥਿਰਤਾ ਨਹੀਂ, ਜੇ ਪਿਆਰ ਕਰਨ ਲੱਗੇ ਤਾਂ ਵੀ ਬਿਲਕੁਲ ਝੁਲ ਪੈਂਦਾ ਹੈ, ਪਰ ਜੇ ਮੂੰਹ ਫੇਰ ਲਵੇ ਤੇ ਮੁੜ ਕੇ ਅੱਖ ਭਰ ਕੇ ਵੇਖਦਾ ਤੀਕ ਨਹੀਂ।
ਚਿਰਾਂ ਨੂੰ ਮਿੱਠੂ ਰਾਮ (ਸ਼ਾਹ) ਭੀ ਅੱਪੜ ਪਿਆ, ਉਸ ਨੂੰ ਵੇਖ ਕੇ ਨਵਾਬ ਖਾਨ ਦਾ ਮੂੰਹ ਫੂਕ ਗਿਆ ਤੇ ਬਿਲਕੁਲ ਅੱਗੋਂ ਟੁੱਟ ਗਈ ਅਤੇ ਬਿਤਰਿਆਂ ਵਾਂਗ ਉਸ ਦੇ ਮੂੰਹ ਵੱਲ ਬਿਟ ਬਿਟ ਵੇਖਣ ਲੱਗ ਪਿਆ।
ਸੁਰੇਸ਼ ਨੇ ਅਚਲਾ ਨੂੰ ਕਿਹਾ, "ਕਲ੍ਹ ਮਿਰਣਾਸ ਅਚਾਨਕ ਮੇਰੇ ਪੈਰੀਂ ਹੱਥ ਲਾ ਕੇ ਚਲੀ ਗਈ ਤੇ ਤੂੰ ਮੂੰਹ ਫੁਲਾ ਕੇ ਗੁੱਸੇ ਵਿਚ ਭਰੀ ਪੀਤੀ ਬਾਹਰ ਤੁਰ ਗਈਉਂ, ਕੀ ਮੈਂ ਉਹਦੀ ਸੱਸ ਦੇ ਮਰਨ ਦੀ ਗੱਲ ਕੀਤੀ ਸੀ, ਏਸ ਲਈ ?"