ਮੈਂ ਉਸ ਦੀਆਂ ਵਧੀਕੀਆਂ ਨੂੰ ਹੋਰ ਬਰਦਾਸ਼ਤ ਨਹੀਂ ਕਰ ਸਕਦਾ । ਹੁਣ ਤਾਂ ਸਿਰ ਉੱਤੋਂ ਪਾਣੀ ਲੰਘ ਗਿਆ ਹੈ ।
ਉਸ ਨੇ ਕਮਾਈ ਕਰ ਕੇ ਘਰ ਸੋਨੇ ਦੀ ਲੰਕਾ ਬਣਾ ਦਿੱਤਾ ।
ਮੈਂ ਤਾਂ ਸੌ ਦੀ ਇੱਕੋ ਮੁਕਾਉਂਦਾ ਹਾਂ ਕਿ ਜੇਕਰ ਤੂੰ ਜੂਆ ਖੇਡਣਾ ਤੇ ਸ਼ਰਾਬ ਪੀਣੀ ਨਾ ਛੱਡੀ, ਤਾਂ ਤੇਰੇ ਘਰ ਦਾ ਝੁੱਗਾ ਚੌੜ ਹੋ ਜਾਵੇਗਾ ।
ਉਸ ਦੀ ਕਵਿਤਾ ਤਾਂ ਉਂਞ ਹੀ ਵਧੀਆ ਸੀ, ਪਰੰਤੂ ਉਸ ਦੀ ਸੁਰੀਲੀ ਅਵਾਜ਼ ਨੇ ਸੋਨੇ 'ਤੇ ਸੁਹਾਗੇ ਦਾ ਕੰਮ ਕੀਤਾ ।
ਮੇਰੇ ਹੱਥੋਂ ਖਰੀਆਂ-ਖਰੀਆਂ ਸੁਣ ਕੇ ਉਹ ਬੋਲੀ ਨਹੀਂ, ਬੱਸ ਸੈਲ ਪੱਥਰ ਹੋ ਗਈ ।
ਪਾਕਿਸਤਾਨ ਨੇ ਭਾਰਤ ਉੱਪਰ ਹਮਲਾ ਤਾਂ ਕਰ ਦਿੱਤਾ, ਪਰ ਉਸ ਨੂੰ ਪਤਾ ਨਹੀਂ ਸੀ ਕਿ ਸ਼ੇਰ ਦੀ ਮੁੱਛ ਨੂੰ ਫੜਨਾ ਉਸ ਨੂੰ ਮਹਿੰਗਾ ਪਵੇਗਾ ।
ਜਦੋਂ ਉਸ ਦੇ ਘਰ ਵਿੱਚ ਚੋਰ ਆ ਵੜੇ, ਤਾਂ ਉਹ ਘਬਰਾ ਗਿਆ, ਪਰੰਤੂ ਜਦੋਂ ਉਸ ਨੇ ਗੁਆਂਢੀਆਂ ਨੂੰ ਆਪਣੀ ਮਦਦ ਲਈ ਆਉਂਦਿਆਂ ਦੇਖਿਆ, ਤਾਂ ਉਹ ਚੋਰਾਂ ਨੂੰ ਫੜਨ ਲਈ ਸ਼ੇਰ ਹੋ ਗਿਆ ।
ਗ਼ਰੀਬ ਆਦਮੀ ਨੂੰ ਜ਼ਿੰਦਗੀ ਵਿੱਚ ਸੁੱਖ ਦਾ ਸਾਹ ਘੱਟ ਹੀ ਮਿਲਦਾ ਹੈ।
ਉਸ ਦੀਆਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਸੀ, ਇਸ ਕਰਕੇ ਮੇਰੇ ਪੱਲੇ ਕੁੱਝ ਨਾ ਪਿਆ ।
ਭਾਰਤੀ ਫ਼ੌਜ ਦੇ ਹਮਲੇ ਦੀ ਮਾਰ ਨਾ ਸਹਿੰਦੀ ਹੋਈ ਪਾਕਿਸਤਾਨੀ ਫ਼ੌਜ ਸਿਰ 'ਤੇ ਪੈਰ ਰੱਖ ਕੇ ਨੱਸ ਗਈ ।
ਸਾਡੇ ਬੱਚੇ ਅਜਿਹੇ ਨਾਲਾਇਕ ਹਨ ਕਿ ਇਨ੍ਹਾਂ ਨੂੰ ਜਿੰਨੀਆਂ ਮਰਜ਼ੀ ਨਸੀਹਤਾਂ ਦੇਈਂ ਜਾਓ, ਪਰ ਇਨ੍ਹਾਂ ਦੇ ਸਿਰ 'ਤੇ ਜੂੰ ਨਹੀਂ ਸਰਕਦੀ ।
ਮਨਦੀਪ ਦੇ ਸਿਰ 'ਤੇ ਕੁੰਡਾ ਨਾ ਹੋਣ ਕਰਕੇ ਉਹ ਬੁਰੀ ਸੰਗਤ ਵਿੱਚ ਪੈ ਗਿਆ ।