ਪਾਰਸ ਦੀ ਮਦਦ ਕਰਨਾ ਤਾਂ ਸੱਪਾਂ ਨੂੰ ਦੁੱਧ ਪਿਲਾਉਣ ਦੇ ਬਰਾਬਰ ਹੈ।
ਰਮਨ ਨੇ ਇਕ ਅਵਾਰਾ ਮੁੰਡੇ ਨੂੰ ਅੱਜ ਕਾਫ਼ੀ ਸਬਕ ਸਿਖਾਇਆ, ਜੋ ਉਸ ਨੂੰ ਰੋਜ਼ ਤੰਗ ਕਰਦਾ ਸੀ।
ਅਧਿਆਪਕ ਦੇ ਕਲਾਸ ਵਿਚ ਪੈਰ ਧਰਦਿਆਂ ਹੀ ਸਾਰੇ ਬੱਚਿਆਂ ਨੂੰ ਸੱਪ-ਸੁੰਘ ਗਿਆ।
ਜਦੋਂ ਮੈਂ ਰਮਨ ਕੋਲੋਂ ਕਾਪੀ ਮੰਗੀ ਤਾਂ ਉਸ ਨੇ ਸਿਰ ਫੇਰ ਲਿਆ।
ਸ਼ਿਵਾ ਜੀ ਨੇ ਕਈ ਕਿਲ੍ਹੇ ਸਰ ਕਰ ਲਏ।
ਬਿਮਾਰੀ ਦੇ ਕਾਰਨ ਤਾਂ ਦੀਪ ਦੇ ਸਰੀਰ ਵਿਚ ਸਾਹ ਸਤ ਨਹੀਂ ਰਿਹਾ।
ਤੁਸੀਂ ਤਾਂ ਗੱਲਾਂ ਨਾਲ ਮੇਰਾ ਸਿਰ ਖਾਣਾ ਸ਼ੁਰੂ ਕਰ ਦਿੱਤਾ ਹੈ।
ਡਾਕੂਆਂ ਨੂੰ ਦੂਰੋਂ ਘੋੜਿਆਂ ਉੱਤੇ ਆਉਂਦੇ ਦੇਖ ਕੇ ਮੁਸਾਫ਼ਰਾਂ ਦਾ ਸਾਹ ਸੁੱਕ ਗਿਆ।
ਜਗਤਾਰ ਨੂੰ ਨੌਕਰੀ ਮਿਲਣ ਤੋਂ ਬਾਅਦ ਉਸ ਦੇ ਮਾਤਾ ਪਿਤਾ ਸੁੱਖ ਦੀ ਨੀਂਦ ਸੌਣ ਲੱਗੇ।
ਜਦੋਂ ਹਰਜੀਤ ਨੂੰ ਕੋਈ ਉਧਾਰੇ ਪੈਸੇ ਨਹੀਂ ਦੇ ਰਿਹਾ ਸੀ ਤਾਂ ਅਮਨ ਨੇ ਉਸ ਦੀ ਸਾਖੀ ਭਰੀ।
ਮਹਾਰਾਜਾ ਰਣਜੀਤ ਸਿੰਘ ਦਾ ਉਨ੍ਹਾਂ ਦੇ ਸਮੇਂ ਵਿੱਚ ਪੂਰਾ ਸਿੱਕਾ ਜੰਮਿਆ ਹੋਇਆ ਸੀ।