ਰਾਮ ਨੇ ਜਦੋਂ ਐੱਮ. ਏ. ਪਾਸ ਕੀਤੀ, ਤਾਂ ਗੀਤਾ ਦੀ ਹਿੱਕ ਉੱਤੇ ਸੱਪ ਲੇਟਣ ਲੱਗ ਪਏ ਕਿਉਂਕਿ ਉਸ ਦਾ ਪੁੱਤਰ ਬੀ. ਏ. ਵਿਚੋਂ ਫ਼ੇਲ੍ਹ ਹੋ ਗਿਆ ਸੀ ।
ਪੇਪਰ ਵਿੱਚ ਆਪਣੇ ਜ਼ੀਰੋ ਨੰਬਰ ਵੇਖ ਕੇ ਰਿੰਕੂ ਦੇ ਹੱਥਾਂ ਦੇ ਤੋਤੇ ਉੱਡ ਗਏ।
ਮਨੀਸ਼ ਤਾਂ ਹਰ ਸਮੇਂ ਹੱਥ ਤੇ ਹੱਥ ਧਰ ਕੇ ਬੈਠਾ ਰਹਿੰਦਾ ਹੈ।
ਭਾਰਤੀ ਫ਼ੌਜ ਨੇ ਲੜਾਈ ਦੇ ਮੈਦਾਨ ਵਿੱਚ ਦੁਸ਼ਮਣਾਂ ਨੂੰ ਖ਼ੂਬ ਹੱਥ ਦਿਖਾਏ।
ਜਿਹੜੇ ਬੱਚੇ ਪਹਿਲਾਂ ਮਿਹਨਤ ਨਹੀਂ ਕਰਦੇ, ਉਹ ਬਾਅਦ ਵਿੱਚ ਹੱਥ ਮਲਦੇ ਹਨ।
ਸ਼ੇਰ ਨੂੰ ਸਾਹਮਣੇ ਦੇਖ ਕੇ ਮੈਨੂੰ ਤਾਂ ਹੱਥਾਂ ਪੈਰਾਂ ਦੀ ਪੈ ਗਈ।
ਅੱਜ ਕੱਲ੍ਹ ਲੱਖਾਂ ਹੱਥ ਪੈਰ ਮਾਰ ਕੇ ਵੀ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ।
ਆਪਣੇ ਮਾਲਕ ਨੂੰ ਘਰ ਨਾ ਪਾ ਕੇ ਨੌਕਰ ਨੇ ਸਾਰੀ ਦੌਲਤ ਤੇ ਹੱਥ ਫੇਰ ਲਿਆ।
ਗ਼ਰੀਬ ਆਦਮੀ ਨੂੰ ਤਾਂ ਹੱਡ ਭੰਨ ਕੇ ਮਿਹਨਤ ਕਰਨ ਨਾਲ ਵੀ ਦੋ ਸਮੇਂ ਦੀ ਰੋਟੀ ਨਹੀਂ ਜੁੜਦੀ।
ਬੱਚਿਆਂ ਦੇ ਵੱਡੇ ਹੋ ਜਾਣ ਤੇ ਮਾਂ-ਬਾਪ ਨੂੰ ਉਹਨਾਂ ਤੇ ਹੱਥ ਨਹੀਂ ਚੁੱਕਣਾ ਚਾਹੀਦਾ।
ਕੋਈ ਵੀ ਗ਼ੈਰਤਮੰਦ ਆਦਮੀ ਕਿਸੇ ਅੱਗੇ ਹੱਥ ਨਹੀਂ ਅੱਡਦਾ।
ਰਾਧੇ ਸ਼ਾਮ ਨੇ ਇਸੇ ਮਹੀਨੇ ਹੀ ਆਪਣੀ ਧੀ ਦੇ ਹੱਥ ਪੀਲੇ ਕੀਤੇ ਹਨ।