ਪਾਠ ਕਰਦਿਆਂ ਕਰਦਿਆਂ ਉਨ੍ਹਾਂ ਦੀ ਤਾਰ ਪ੍ਰਭੂ-ਚਰਨਾਂ ਵਿੱਚ ਬੱਝ ਗਈ ਤੇ ਉਹ ਸਮਾਧੀ ਵਿੱਚ ਲੀਨ ਹੋ ਗਏ।
ਅਸੀਂ ਭਾਵੇਂ ਚਿੱਠੀ ਲਿਖੀਏ ਭਾਵੇਂ ਨਾ; ਸਾਡੇ ਅੰਦਰ ਹੀ ਤਾਰ ਵੱਜਦੀ ਰਹਿੰਦੀ ਹੈ।
ਤੁਸੀਂ ਵਿਰੋਧੀ ਪਾਰਟੀ ਨੂੰ ਭੰਡ ਭੰਡ ਕੇ ਹਜ਼ਾਰ ਆਪਣੀਆਂ ਤਾਰੀਫ਼ਾਂ ਦੇ ਗੀਤ ਗਾਈ ਜਾਉ, ਪਰ ਦੁਨੀਆਂ ਤੁਹਾਡੇ ਇਸ ਤਮਾਸ਼ੇ ਨੂੰ ਖੂਬ ਸਮਝਦੀ ਹੈ।
ਸ਼ਾਂਤੀ ਨਿਰਉਤਸ਼ਾਹ ਜਿਹੀ ਹੋ ਗਈ, ਉਸ ਦਾ ਖਿਆਲ ਸੀ, ਕਿ ਸਰਲਾ ਇਸ ਕਹਾਣੀ ਦੀਆਂ ਤਾਰੀਫ਼ਾਂ ਦੇ ਪੁਲ੍ਹ ਬੰਨ੍ਹ ਦੇਵੇਗੀ।
ਉਸ ਨੂੰ ਆਖ, ਅੱਖੀਂ ਆ ਕੇ ਦੇਖ ਜਾਏ; ਸਾਨੂੰ ਕੂੰਜ ਦੇ ਵਾਂਗ ਕੁਰਲਾਂਦਿਆਂ ਨੂੰ, ਵਾਟਾਂ ਵੇਹਦਿਆਂ, ਔਸੀਆਂ ਪਾਂਦਿਆਂ ਨੂੰ, ਤਾਰੇ ਗਿਣ ਗਿਣ ਕੇ ਰਾਤਾਂ ਲੰਘਾਦਿਆਂ ਨੂੰ।
ਇਸੇ ਫ਼ਿਕਰ ਵਿੱਚ ਮੈਨੂੰ ਤਾਂ ਨੀਂਦ ਨਹੀਂ ਆਈ। ਸਾਰੀ ਰਾਤ ਤਾਰੇ ਗਿਣਦਿਆਂ ਹੀ ਗੁਜ਼ਾਰ ਦਿੱਤੀ ਹੈ।
ਪਾਂਧੇ, ਰੋਲ ਜੋਤਸ਼ੀ ਸਾਰੇ, ਗੱਲਾਂ ਕਰ ਕਰ ਤੋੜਨ ਤਾਰੇ, ਜੇ ਪਰਮੇਸ਼ਰ ਰੱਖੇ ਮਾਰੇ, ਉਸ ਦੀ ਆਸ ਤਕਾਈਂ ਧੀ।
ਤੂੰ ਪਰ ਹੁੰਦਿਆਂ ਸੁੰਦਿਆਂ ਮਾਲ ਘਰ ਵਿੱਚ, ਚਾਨਣ ਬਾਝ ਕੁਝ ਦੇਖ ਨਾ ਸਕਦਾ ਹੈ, ਐਸਾ ਘੱਸ ਕੇ ਤਾਲੋਂ ਬਿਤਾਲ ਹੋਇਓ, ਟੁਕਰ ਵਾਸਤੇ ਭੀ ਬਿਟ ਬਿਟ ਤੱਕਦਾ ਹੈਂ।
ਪੁਲਸ ਵਾਲੇ ਤਾੜ ਗਏ ਕਿ ਸਾਮੀ ਨਿੱਗਰ ਹੈ, ਇੱਕ ਸ਼ਰਾਬੀ, ਦੂਜੀ ਗੱਡੀ ਟਕਰਾਈ, ਤੀਜਾ ਸਵਾਰੀਆਂ ਬਹੁਤ।
ਖੜੋਤਿਆਂ ਖੜੋਤਿਆਂ ਉਹ ਤਾੜ ਡਿੱਗ ਪਿਆ ਤੇ ਮੁੜ ਨਾ ਉੱਠਿਆ।
ਉੱਥੇ ਜਾ ਕੇ ਕੀ ਵੇਖਿਆ ਕਿ ਇੱਕ ਨੌਜਵਾਨ ਸਾਧੂ ਮਾੜੀ ਜਹੀ ਕੁਟੀਆ ਵਿੱਚ ਤਾੜੀ ਲਾ ਕੇ ਬੈਠਾ ਹੈ। ਜਿਸ ਵੇਲੇ ਉਹਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਹਦਾ ਤੇਜ ਝੱਲਿਆ ਨਾ ਜਾਏ।
(ਇਹ ਸੁਣ ਕੇ) ਡਾਇਰੈਕਟਰ ਦੇ ਮੱਥੇ ਤੇ ਤਿਉੜੀ ਆਈ, ਪਰ ਫਿਰ ਇਹ ਖਿਆਲ ਕਰ ਕੇ ਕਿ ਕਿਸੇ ਨੂੰ ਪਤਾ ਨ ਲੱਗ ਜਾਏ, ਉਸ ਨੇ ਮੂੰਹ ਬੰਦ ਹੀ ਰੱਖਿਆ।