ਜਿਹੜੀ ਤੁਹਮਤ ਉਸ ਤੇ ਲੱਗ ਗਈ ਹੈ, ਇਹ ਲੱਥਣੀ ਅਸੰਭਵ ਹੈ, ਭਾਵੇਂ ਉਹ ਨਿਰਦੋਸ਼ ਹੀ ਹੋਵੇ ਤੇ ਇਸ ਦੇ ਸਬੂਤ ਲਈ ਤਪਦੇ ਕੜਾਹ ਵਿੱਚ ਹੱਥ ਪਾ ਦੇਵੇ।
ਫ਼ਰਕ ਭਾਵੇਂ ਤ, ਭ ਦਾ ਹੀ ਹੈ ਪਰ ਅਰਥਾਂ ਵਿੱਚ ਤੇ ਬਹੁਤ ਫ਼ਰਕ ਪੈ ਜਾਂਦਾ ਹੈ।
ਸਾਰੀ ਤਰੱਟੀ ਚੌੜ ਤੇ ਤੂੰ ਹੀ ਕੀਤੀ ਹੈ ! ਜੇ ਤੂੰ ਨਾ ਆਉਂਦਾ ਤਾਂ ਕੰਮ ਚੰਗਾ ਭਲਾ ਬਣਿਆ ਪਿਆ ਸੀ। ਤੇਰੀ ਆਪ ਹੁਦਰੀ ਗੱਲ ਨੇ ਕੰਮ ਵਿਗਾੜ ਦਿੱਤਾ।
ਲੱਖਾਂ ਤਰਲੇ ਕਰਨ 'ਤੇ ਵੀ ਅੱਤਵਾਦੀਆਂ ਨੇ ਉਸ ਦੀ ਜਾਨ ਨਾ ਬਖਸ਼ੀ।
ਪੂਰਨ ਚੰਦ ਦੀ ਹਾਲਤ ਧਰਮ ਚੰਦ ਤੋਂ ਗੁੱਝੀ ਨਾ ਰਹੀ । ਉਹ ਆਪਣੇ ਸਹੁਰੇ ਦੀ ਸ਼ਾਨ ਸ਼ੌਕਤ ਨੂੰ ਅਪਨਾਉਣ ਲਈ ਕਾਹਲਾ ਹੀ ਨਹੀਂ, ਤਰਲੋ ਮੱਛੀ ਹੋ ਰਿਹਾ ਹੈ, ਇਸ ਗੱਲ ਨੂੰ ਵੀ ਧਰਮ ਚੰਦ ਭਾਂਪ ਗਿਆ।
ਲੰਮੇ ਵਿਛੋੜੇ ਪਿੱਛੋਂ ਪੁੱਤਰ ਨੂੰ ਮਿਲਣ ਲਈ ਮਾਂ ਤਰਲੋ-ਮੱਛੀ ਹੋ ਰਹੀ ਸੀ।
ਪ੍ਰੇਮ ਪੰਘੂੜਿਆਂ ਵਿੱਚ ਤੂੰ ਪਈ ਏਂ, ਅੱਜ ਪਰ ਹੋਰ ਪਰਵਾਰ ਵਿੱਚ ਚਲੀ ਏਂ । ਪੰਥ ਹੈ ਸਾਹਮਣੇ ਨਵੇਂ ਸੰਸਾਰ ਦਾ, ਖੇਲ ਹੈ ਸ਼ੁਰੂ ਤਲਵਾਰ ਦੀ ਧਾਰ ਦਾ।
ਸਿੱਖ ਆਪਣੇ ਦੇਸ਼ ਜਾਂ ਕੌਮ ਦੇ ਦੁਸ਼ਮਣ ਨੂੰ ਫਤਹਿ ਕਰਨ ਜਾਂ ਆਪਣੇ ਰਾਹ ਦਾ ਕੰਡਾ ਕੱਢ ਦੇਣ ਪਿੱਛੋਂ ਆਪੋ ਵਿੱਚ ਭੀ ਉਸੇ ਸੁਆਦ ਤੇ ਮੌਜ ਨਾਲ ਲੜਦੇ ਹਨ, ਜਿਸ ਤਰ੍ਹਾਂ ਕਿ ਆਪਣੇ ਵਿਰੋਧੀ ਨਾਲ, ਕਿਉਂਕਿ ਇਹ ਸਮਝਦੇ ਹਨ ਕਿ ਤਲਵਾਰਾਂ ਨੂੰ ਮਿਆਨ ਵਿਚ ਪਿਆਂ ਪਿਆਂ ਜੰਗ ਲੱਗ ਜਾਂਦਾ ਹੈ।
ਦੁੱਖਾਂ ਮਾਰੀ ਮਾਂ ਆਪਣੀ ਧੀ ਨੂੰ ਸੀਨੇ ਨਾਲ ਲਾ ਕੇ ਅਜੇਹੀ ਦਰਦਾਂ ਨਾਲ ਰੁੰਨੀ ਤੇ ਐਸੇ ਐਸੇ ਦਰਦਾਂ ਦੇ ਵੈਣ ਕੀਤੇ ਕਿ ਸੁਣਨ ਵਾਲਿਆਂ ਦੀਆਂ ਤਲੀਆਂ ਹੇਠੋਂ ਧਰਤੀ ਨਿਕਲਦੀ ਸੀ।
ਉਹ ਨਿਨਾਣਾਂ ਜਿਹੜੀਆਂ ਤਲੀ ਨਹੀਂ ਸਨ ਲੱਗਣ ਦੇਂਦੀਆਂ, ਅੱਜ ਹੱਥੀਂ ਛਾਵਾਂ ਕਰਦੀਆਂ ਸਨ; ਉਹ ਖਾਵੰਦ ਜਿਹੜਾ ਮੂੰਹ ਵੇਖਣਾ ਨਹੀਂ ਸੀ ਚਾਹੁੰਦਾ ਅੱਜ ਸਾਹੀਂ ਸਾਹ ਲੈਂਦਾ ਸੀ।
ਸ਼ਰੀਕਾਂ ਨੇ ਸਮਝਾਇਆ, ਜੇ ਤੁਸੀਂ ਕੁੜੀ ਨੂੰ ਲੈ ਜਾਓ, ਤਾਂ ਵਾਹ ਭਲਾ, ਨਹੀਂ ਤਾਂ ਉਹਦੀਆਂ ਸਾਰੀਆਂ ਟੁੰਬਾਂ ਨਵਾਬ ਖਾਨ (ਪਿਉ) ਵੇਚ ਕੇ ਛੱਡੇਗਾ ਤੇ ਤੁਸੀਂ ਤਲੀਆਂ ਮਲਦੇ ਰਹਿ ਜਾਉਗੇ।
ਕੋਈ ਵੀ ਕੰਮ ਕਰਾਉਣ ਲਈ ਚਪੜਾਸੀ ਤੋਂ ਅਫ਼ਸਰ ਤੱਕ ਦੀ ਤਲੀ ਗਰਮ ਕਰਨੀ ਪੈਂਦੀ ਹੈ।