ਚੰਨੋ ਨੇ ਕਪੂਰਿਆਂ ਤੋਂ ਆਪਣੇ ਸੀਰੀ ਦੀ ਘਰ ਵਾਲੀ ਚੂਹੜੀ ਨੂੰ ਪਰੇਰ ਕੇ ਰੂਪ ਕੋਲ ਘੱਲਿਆ ਸੀ ਕਿ ਸਵੇਰੇ ਸਾਡੀ ਕਪਾਹ ਦੀ ਵਾਰੀ ਹੈ ਅਤੇ ਉਹ ਜ਼ਰੂਰ ਆ ਕੇ ਮਿਲ ਜਾਵੇ । ਰੂਪ ਨੇ ਚੂਹੜੀ ਦੀ ਸ਼ੱਕਰ ਘਿਓ ਨਾਲ ਸੇਵਾ ਕੀਤੀ ਅਤੇ ਉਹ ਚੰਗੀ ਰੋਟੀ ਖਾ ਕੇ ਢੋਲ ਹੋ ਗਈ ਸੀ। ਰੂਪ ਸਮਝਦਾ ਸੀ, ਚੰਨੋ ਤਾਂ ਮੇਰੇ ਘਰ ਆ ਨਹੀਂ ਸਕਦੀ । ਉਸ ਦੀ ਭੇਜੀ ਸਾਂਝਣ ਨੂੰ ਤਾਂ ਖ਼ੁਸ਼ ਕਰ ਦੇਵਾਂ।
ਬਹਿ ਕੇ ਸੋਚ, ਇਹ ਭੂਲਣਾ ਮਹਿਲ ਤੇਰਾ, ਕਿਸੇ ਢੋਲ ਦੇ ਪੋਲ ਤੇ ਖੜਾ ਤਾਂ ਨਹੀਂ।
ਮੈਂ ਤੱਤੀ ਨੂੰ ਹੋਰ ਨਾ ਤਉ, ਮੈਂ ਤੇ ਅੱਗੇ ਹੀ ਰੱਜ ਕੇ ਦੁਖੀ ਹਾਂ।
ਹੱਦ ਕਰ ਦਿੱਤੀ ਜੇ ਸਰਦਾਰ ਜੀ, ਅਜੋੜ ਵਿਆਹ ਦੀ ਤਸਵੀਰ ਤਾਂ ਤੁਸਾਂ ਸੱਚ ਮੁੱਚ ਰੁਆ ਦੇਣ ਵਾਲੀ ਖਿੱਚੀ ਸੀ।
ਹਾਕਮ ਰਿਹਾ ਹਿਰਾਤ ਦਾ, ਫਿਰ ਬਣ ਗਿਆ ਵਜ਼ੀਰ। ਉਸ ਦੇ ਪੁੱਤ ਗਿਆਸ ਦੀ ਰੁੱਸ ਗਈ ਤਕਦੀਰ।
ਦੁਖ ਵਿੱਚ ਨਾਮ ਜਪਣ ਨਾਲ ਤਕਲਾ ਰਾਸ ਹੋ ਜਾਵੇ, ਨਾਮ ਮਿੱਠਾ ਲੱਗਣ ਲੱਗ ਜਾਵੇ, ਕਹਿਣ ਦੀ ਲੋੜ ਨਹੀਂ, ਫੇਰ ਸੱਚ ਮੁੱਚ ਮੰਨੀ ਗਈ ਤੇ ਹੋ ਗਈ।
ਤੂੰ ਮੇਰੇ ਕੰਮ ਤੋਂ ਕਦੀ ਖੁਸ਼ ਨਾ ਹੋਈ। ਤੇਰਾ ਤੱਕਲਾ ਹਮੇਸ਼ਾ ਹੀ ਵਿੰਗਾ ਰਿਹਾ।
ਜੇ ਰਿਹੋਂ ਹੁਣ ਭੀ ਤੂੰ ਉਸੇ ਹੀ ਤਰ੍ਹਾਂ ਕਰ ਲਵੇਗਾ ਠੀਕ ਆਪੇ ਹੀ ਸਮਾਂ; ਤੱਕਲੇ ਦੇ ਵਾਂਗ ਸਿੱਧਾ ਕਰ ਲਊ, ਡੰਡਿਆਂ ਦੇ ਨਾਲ ਅੱਗੇ ਧਰ ਲਊ।
ਇੱਕ ਬੜੀ ਸੋਹਣੀ ਗਊ ਮੇਰੀ ਤੱਕ ਵਿੱਚ ਹੈ। ਮੁੱਲ ਤੇ ਭਾਵੇਂ ਵੱਧ ਮੰਗਦਾ ਹੈ ਪਰ ਗਊ ਬੜੀ ਅਸੀਲ ਹੈ।
ਮੂਧਾ ਹੋ ਗਿਆ ਤਖ਼ਤ ਬਿਉਪਾਰੀਆਂ ਦਾ, ਉੱਤੋਂ ਹੱਸਦੇ, ਅੰਦਰੋਂ ਹੋ ਰਹੇ ਨੇ, ਚਾਂਦੀ ਸੋਨੇ ਦੇ ਥਾਲਾਂ ਵਿੱਚ ਖਾਣ ਵਾਲੇ, ਮਾਰੇ ਭੁੱਖ ਦੇ ਟੋਕਰੀ ਢੋ ਰਹੇ ਨੇ।
ਦੌਲਤ ਆਖੇ : ਜੱਗ ਦੀ ਮੈਂ ਕਾਰ ਚਲਾਵਾਂ, ਜਿੱਧਰ ਜਾਵਾਂ, ਹੁੰਦੀਆਂ ਨੇ ਹੱਥੀਂ ਛਾਵਾਂ ! ਮਾਇਆ ਮੇਰੀ ਤਖ਼ਤਿਆਂ ਤੋਂ ਤਖ਼ਤ ਬਣਾਵੇ, ਜਾਦੂ ਮੇਰਾ ਆਕੀਆਂ ਦੀ ਧੌਣ ਨਿਵਾਵੇ।
ਜ਼ਿਮੀਂਦਾਰ ਸੋਚਦਾ, ਹੁਣ ਉਹ ਬੁੱਢਾ ਹੋ ਗਿਆ ਸੀ, ਤਦੇ ਤੇ ਇਤਨੀ ਛੇਤੀ ਉਹਨੂੰ ਸ਼ਰਾਬ ਚੜ ਜਾਂਦੀ ਤੇ ਉਹਦੇ ਹੱਥ ਕੰਬਣ ਲੱਗ ਜਾਂਦੇ। ਪਰ ਉਹਨੂੰ ਆਪਣੇ ਚਾਟੜਿਆਂ ਤੇ ਸਖ਼ਤ ਗੁੱਸਾ ਆਉਂਦਾ । ਉਹ ਸਾਰੇ ਅਜੇ ਤੀਕਰ ਤਖਰ ਦੇ ਤਖਰ ਸਨ । ਕਿਸੇ ਨੂੰ ਨਾ ਘੁਣ ਲੱਗਾ ਸੀ ਨਾ ਸੀਖ ਨੇ ਖਾਧਾ ਸੀ। ਬਸ ਉਂਜ ਦੇ ਉਂਜ ਸਨ ਜਿਵੇਂ ਕਦੀ ਹੁੰਦੇ ਸਨ।