ਤੂੰ ਐਵੇਂ ਰਾਹ ਜਾਂਦਿਆਂ ਨਾਲ ਢਿੱਡ ਅੜਿਕੇ ਨਾ ਲੈਂਦਾ ਰਿਹਾ ਕਰ। ਕੋਈ ਟੱਕਰ ਜਾਊਗਾ ਤੇ ਫਿਰ ਬਹਿ ਕੇ ਰੋਂਦਾ ਰਹੇਂਗਾ।
ਤੂੰ ਰਾਹ ਜਾਂਦਿਆਂ ਨਾਲ ਢਿੱਡ ਢਾਕਾਂ ਲਾਉਂਦਾ ਹੈ, ਕਿਧਰੇ ਕੁੱਟ ਖਾਏਂਗਾ।
ਜੀ, ਪੁੱਤ ਕਪੁੱਤ ਹੁੰਦੇ ਆਏ ਹਨ, ਪਰ ਮਾਪੇ ਕੁਮਾਪੇ ਨਹੀਂ ਹੁੰਦੇ । ਆਪਣਾ ਢਿੱਡ ਵੀ ਤੇ ਦੁਖੀ ਨਹੀਂ ਵੇਖਿਆ ਜਾਂਦਾ ਨਾ । ਜਦੋਂ ਉਨ੍ਹਾਂ ਨੂੰ ਦੁਖ ਹੋਵੇ ਮਾਪਿਆਂ ਨੂੰ ਆਪੇ ਸੇਕ ਲੱਗਦਾ ਏਂ, ਉਹ ਭਾਵੇਂ ਕਿਹੋ ਜਹੇ ਪਏ ਹੋਣ।
ਭੁੱਖ ਨਾਲ ਮੇਰਾ ਤੇ ਢਿੱਡ ਨਾਲ ਲੱਗ ਗਿਆ ਹੈ ਤੇ ਤੁਸੀਂ ਹੁਣ ਤੀਕ ਰੋਟੀ ਹੀ ਨਹੀਂ ਪਕਾਈ।
ਕੰਮ ਤੇ ਕੋਈ ਖਾਸ ਨਹੀਂ, ਮਾੜਾ ਮੋਟਾ ਢਿੱਡ ਪਾਲਣ ਲਈ ਠੀਹਾ ਠੱਪਾ ਕਰੀਦਾ ਹੈ। ਗੁਜ਼ਾਰਾ ਤੁਰਦਾ ਜਾਂਦਾ ਹੈ।
ਸ਼ਾਹ ਨੇ ਨੌਕਰ ਨੂੰ ਕਿਹਾ- (ਉੱਠ ਵੀ) ਢਿੱਡ ਭਰ ਕੇ ਸ਼ੂਕਦਾ ਰਹਿਨਾ ਏਂ ਸੰਢੇ ਵਾਂਗ। ਤੈਨੂੰ ਖ਼ਬਰ ਨਹੀਂ ਰਹਿੰਦੀ ਦੁਨੀਆਂ ਜਹਾਨ ਦੀ।
ਖਬਰੇ ਇਕ ਦਮ ਤੂੰ ਸਭਨਾਂ ਦੀ ਸ਼ਰਮ ਚੁੱਕ ਦਿੱਤੀ ਏ, ਪਿਉ ਤੇਰਾ ਚੀਕ ਕੇ ਬਹਿ ਗਿਆ । ਮੈਂ ਤੈਨੂੰ ਆਖ ਥੱਕੀ, ਪਰ ਤੇਰੇ ਢਿੱਡ ਵਿਚ ਕੁਝ ਆਉਂਦਾ ਈ ਨਹੀਂ।
ਢਿੱਡ ਵਿੱਚ ਚੂਹੇ ਨੱਚਦੇ ਹੋਣ ਕਰਕੇ ਬੱਚੇ ਅੱਧੀ ਛੁੱਟੀ ਦੀ ਉਡੀਕ ਬੇਸਬਰੀ ਨਾਲ ਕਰਦੇ ਹਨ ।
ਰਾਜ ਕੌਰ- ਤੁਸੀਂ ਤਕਰਾਰਾਂ ਵਿੱਚ ਹੀ ਸਮਾਂ ਗਵਾ ਦੇਣਾ ਏ, ਇਸ ਤਰ੍ਹਾਂ ਕਾਕੇ ਨੇ ਬਾਹਰ ਜਾ ਕੇ ਰੋਟੀ ਨਹੀਂ ਖਾਣੀ। ਆਤਮਾ ਦੇਵੀ- ਗੱਲ ਵੀ ਠੀਕ ਹੈ, ਲਾੜੇ ਦੇ ਢਿੱਡ ਵਿੱਚ ਚੂਹੇ ਨੱਚਦੇ ਹੋਣਗੇ।
ਮੇਰੇ ਪਾਸੋਂ ਤੇ ਹੋਰ ਸਬਰ ਨਹੀਂ ਹੋ ਸਕਦਾ; ਮੇਰੇ ਢਿੱਡ ਵਿੱਚ ਤੇ ਝੁਲਕਾ ਫਿਰ ਰਿਹਾ ਹੈ। ਇਸ ਲਈ ਮੈਂ ਤੇ ਰੋਟੀ ਖਾਣ ਲੱਗਾ ਹਾਂ, ਤੁਸੀਂ ਆਪੇ ਜਦੋਂ ਲੋੜ ਸਮਝੋ, ਖਾ ਲੈਣੀ।
ਹੁਣ ਹੀ ਤੇ ਰੋਟੀ ਖਾਧੀ ਹੈ, ਤੇਰੇ ਢਿੱਡ ਵਿੱਚ ਕੋਈ ਡੈਣ ਵੜਿਆ ਹੋਇਆ ਹੈ ਜੋ ਹੁਣ ਹੀ ਤੈਨੂੰ ਭੁੱਖ ਲੱਗ ਗਈ ਹੈ।
ਪਹਿਲਾਂ ਤੁਸੀਂ ਇਸ ਗੱਲ ਤੇ ਪਰਦਾ ਪਾਈ ਰੱਖਿਆ ਤੇ ਢਿੱਡ ਵਿੱਚ ਰੱਖੀ ਰੱਖੀ, ਹੁਣ ਕੀ ਬਣ ਸਕਦਾ ਹੈ। ਉਦੋਂ ਦੱਸਦੇ ਤੇ ਕੋਈ ਚਾਰਾ ਕਰਦੇ।