ਨਾਨਕ ਸਿੰਘ ਨਾਵਲਿਸਟ ਔਗੁਣ ਨੂੰ ਔਗੁਣ ਦੀ ਸ਼ਕਲ ਵਿੱਚ ਰੱਖਦਾ ਹੈ। ਔਗੁਣ ਦੱਸ ਕੇ ਆਪਣੀ ਸਫ਼ਾਈ ਦੀ ਡੌਂਡੀ ਨਹੀਂ ਪਿੱਟਦਾ। ਇਹ ਦਿਲ ਦਾ ਸ਼ੀਸ਼ਾ-ਹਰ ਇੱਕ ਨੂੰ ਦਿਖਾਂਦਾ ਹੈ।
ਸਾਨੂੰ ਕਿਸੇ ਨੂੰ ਵੀ ਡੰਗ ਨਹੀਂ ਮਾਰਨਾ ਚਾਹੀਦਾ।
ਜੇ ਬਰਕਤ ਸਿਆਣੀ ਤੇ ਸੁਚੱਜੀ ਹੁੰਦੀ, ਤਾਂ ਖਬਰੇ ਕੁਝ ਦਿਹਾੜੇ ਸੌਖੇ ਨਿਕਲਦੇ ਪਰ ਉਹ ਨਿਰਾ ਡੰਗਰ ਦਾ ਡੰਗਰ, ਅਨਘੜਿਆ ਡੰਡਾ, ਆਪਣਾ ਆਪ ਦੱਸਣ ਲੱਗੀ।
ਉਸ ਨੇ ਜਦ ਏਸ ਮਰੀਜ਼ ਕੋਲ ਆਉਣ ਤੋਂ ਪਹਿਲਾਂ ਕੁੜੀ ਨੂੰ ਦੂਸਰੇ ਬੀਮਾਰਾਂ ਦੀ ਸੇਵਾ ਵਿੱਚ ਤਨ ਮਨ ਨਾਲ ਰੁੱਝੀ ਹੋਈ ਵੇਖਿਆ ਤਾਂ ਜਿਵੇਂ ਉਸ ਦੀਆਂ ਅੱਖਾਂ ਵਿੱਚ ਕੋਈ ਡੰਝ ਜੇਹੀ ਸਮਾ ਗਈ ਸੀ, ਉਸ ਦੇ ਅੰਦਰ ਚਾਹ ਪੈਦਾ ਹੋਈ ਕਿ ਕਿਸੇ ਨਾ ਕਿਸੇ ਬਹਾਨੇ ਇਸ ਕੁੜੀ ਨਾਲ ਚਾਰ ਗੱਲਾਂ ਕਰਾਂ।
ਮੈਂ ਕੁਝ ਕਹਵਾਂ ਤੇ ਜਾਵਾਂ ਕਿੱਥੇ ? ਜ਼ਰਾ ਕੁਸਕੀ ਨਹੀਂ ਤੇ ਡੰਡਾ ਵਰ੍ਹਿਆ ਨਹੀਂ, ਮੈਂ ਤੇ ਪੁੱਜ ਕੇ ਦੁਖੀ ਹੋਈ ਹੋਈ ਆਂ।
ਆ ! ਜ਼ਰਾ ਬੈਠ ਕੁਝ ਗੱਲ ਸਮਝਾ ਦਿਆਂ, ਔਝੜੋਂ ਕੱਢ ਕੇ ਡੰਡੀਏ ਪਾ ਦਿਆਂ।
ਅੱਜ ਕੱਲ੍ਹ ਪੜ੍ਹੇ-ਲਿਖੇ ਨੌਜਵਾਨ ਡੰਡੇ ਵਜਾਉਂਦੇ ਫਿਰਦੇ ਹਨ ਕਿਉਂਕਿ ਕਿਸੇ ਨੂੰ ਨੌਕਰੀ ਤਾਂ ਮਿਲਦੀ ਨਹੀਂ।
੧੯੪੭ ਦਾ ਸਾਲ ਖਬਰੇ ਕਿਹੜੀ ਘੜੀ ਸਾਡੇ ' ਦੇਸ਼ ਲਈ ਚੜ੍ਹਿਆ ਕਿ ਇਸ ਦੇਸ਼ ਦੀ ਸਦੀਆਂ ਤੋਂ ਚਲੀ ਆ ਰਹੀ ਅਖੰਡਤਾ ਤੇ ਏਕਤਾ, ਕੱਲਰੀ ਕੰਧ ਵਾਂਗ ਢਹਿ ਢੇਰੀ ਹੋ ਗਈ ਤੇ ਹੋਈ ਵੀ ਕਿਸੇ ਗ਼ੈਰ ਦੇ ' ਹੱਥੋਂ ਨਹੀਂ-ਖ਼ੁਦ ਸਾਡੇ ਆਪਣੇ ਹੱਥੋਂ ।
ਤੁਸੀਂ ਜਦੋਂ ਉਹਦਾ ਬਸ਼ਾਸ਼ ਚਿਹਰਾ ਦੇਖੋਗੇ, ਤਾਂ ਬਿਲਕੁਲ ਠੀਕ ਹੋ ਜਾਉਂਗੇ। ਉਹਦੇ ਵਿੱਚ ਜੀਵਨ ਲਈ ਬੜਾ ਉਤਸ਼ਾਹ ਹੈ । ਤੁਸੀਂ ਇਸ ਵੇਲੇ ਢਹਿੰਦੀਆਂ ਕਲਾਂ ਵਿੱਚ ਹੋ। ਉਹਦੀ ਮੌਜੂਦਗੀ ਤੁਹਾਨੂੰ ਬਹੁਤ ਸ਼ਕਤੀ ਦੇਏਗੀ।
ਪਾਕਿਸਤਾਨ ਨੇ ਚੀਨ ਦੇ ਢਹੇ ਚੜ੍ਹ ਕੇ ਭਾਰਤ 'ਤੇ ਹਮਲਾ ਕਰ ਦਿੱਤਾ।
ਮੇਰੀ ਸੱਸ ਹੈ ਤੇ ਗ਼ਰੀਬਣੀ, ਪਰ ਨਿਰਮਲਾ ਨੇ ਸਾਰੇ ਢੱਕ ਢੱਕ ਲਏ ਨੇ। ਵੇਖ ਕੇ ਭੁੱਖ ਲਹਿੰਦੀ ਏ।
ਨੂੰਹ ਨੇ ਸੱਸ ਤੋਂ ਤੰਗ ਆ ਕੇ ਕਿਹਾ ਕਿ ਜਿੰਨੇ ਤੂੰ ਮੈਨੂੰ ਦੁੱਖ ਦਿੱਤੇ ਹਨ, ਉਹ ਮੈਂ ਹੀ ਜਾਣਦੀ ਹਾਂ। ਹੁਣ ਤੱਕ ਤਾਂ ਢੱਕੀ ਰਿੱਝਦੀ ਰਹੀ ਹਾਂ, ਪਰ ਹੁਣ ਮੈਂ ਚੁੱਪ ਕਰ ਕੇ ਨਹੀਂ ਬੈਠਾਂਗੀ।