ਥੋੜ੍ਹੇ ਸਮੇਂ ਵਿਚ ਹੀ ਸ਼ਰਾਬੀਆਂ ਦੇ ਢਾਹੇ ਦੜ੍ਹ, ਉਸ ਨੇ ਸਾਰੀ ਜਾਇਦਾਦ ਤਿੰਨ ਤੇਰਾਂ ਕਰ ਦਿੱਤੀ।
ਗੱਲਾਂ ਨਾਲ ਤੇ ਤੂੰ ਅਸਮਾਨ ਦੇ ਤਾਰੇ ਤੋੜਦਾਂ ਤੇ ਜਦੋਂ ਨਤੀਜਾ ਨਿਕਲਿਆ ਤਾਂ ਤਿੰਨੇ ਕਾਣੇ। ਕਿਸੇ ਮਜ਼ਮੂਨ ਵਿਚੋਂ ਵੀ ਤੂੰ ਪਾਸ ਨਾ ਹੋਇਆ।
ਉਸ ਨੇ ਅੱਖ ਬਚਾ ਕੇ ਮੇਰੀ ਕਿਤਾਬ ਚੁੱਕ ਲਈ ਤੇ ਤੀਰ ਹੋ ਗਿਆ। ਮੁੜ ਕੇ ਉਹ ਸਾਡੇ ਹੱਥ ਨਹੀਂ ਆ ਸਕਿਆ।
ਜਦ ਪੁਲਿਸ ਨੇ ਛਾਪਾ ਮਾਰਿਆ, ਤਾਂ ਸਭ ਜੁਆਰੀਏ ਤੀਰ ਹੋ ਗਏ ।
ਉਸ ਤੋਂ ਇਹ ਗਲਤੀ ਹੋ ਚੁੱਕੀ ਸੀ ਤੇ ਪਰਗਟ ਸੀ ਕਿ ਉਸ ਨੂੰ ਨੌਕਰੀ ਤੋਂ ਜਵਾਬ ਮਿਲ ਜਾਏਗਾ। ਆਪਣੇ ਬਚਾਉ ਲਈ ਉਸ ਨੇ ਬਥੇਰੀ ਅਕਲ ਦੁੜਾਈ, ਪਰ ਤੀਰ ਕਮਾਨੋਂ ਨਿਕਲ ਚੁਕਾ ਸੀ, ਵਾਪਸ ਨਹੀਂ ਸੀ ਆ ਸਕਦਾ।
ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ, ਇੱਕ ਵਾਰੀ ਤੀਰ ਕਮਾਨੋਂ ਨਿਕਲਿਆ ਮੁੜ ਨਹੀਂ ਆਉਂਦਾ।
ਬੁੱਢੀ ਫਾਫਾਂ ਨੇ ਕੁੜੀ ਨੂੰ ਭਰਮਾ ਲਿਆ, ਉਸ ਦੀ ਅੱਖ ਲਿਸ਼ਕੀ। ਉਸ ਸਮਝਿਆ ਮੇਰਾ ਤੀਰ ਕਾਰੀ ਪਿਆ ਹੈ।
ਲਾਲਾ ਵੀਰ ਭਾਨ ਨੇ ਅਮਰ ਨਾਥ ਵੱਲ ਮਖੌਲ ਦਾ ਤੀਰ ਛੱਡਿਆ। ਸ਼ਾਇਦ ਏਸੇ ਕਰਕੇ ਰਾਇ ਸਾਹਿਬ ਅੱਜ ਮੂੰਹ ਵਿੱਚ ਦਹੀਂ ਜਮਾਈ ਬੈਠੇ ਨੇ। ਮੈਂ ਕਿਹਾ ਗੱਲ ਕੀਹ ਏ, ਅੱਜ ਏਧਰੋਂ ਆਵਾਜ਼ ਨਹੀਂ ਆਉਂਦੀ।
ਸ: ਤ੍ਰਿਲੋਕ ਸਿੰਘ ਦਾ ਦਿਲ ਧੜਕਣ ਲੱਗ ਪਿਆ ਤੇ ਉਸ ਨੂੰ ਕੁਝ ਭਰੋਸਾ ਹੋ ਗਿਆ ਕਿ ਡਾਕਟਰ ਜ਼ਰੂਰ ਤੀਰ ਤੁੱਕਾ ਲਾ ਕੇ ਹੀ ਮੁੜਿਆ ਹੈ।
ਲਾਇਆ ਤੇ ਉਸ ਨੇ ਅਟਕਲ-ਪੱਚੂ ਹੀ ਸੀ ਪਰ ਤੀਰ ਨਿਸ਼ਾਨੇ ਬੈਠ ਗਿਆ। ਉਸੇ ਸਾਹਬ ਦੀ ਮਿਹਰ-ਬਾਨੀ ਨਾਲ ਉਹ ਇਸ ਥਾਂ ਤੀਕ ਹੁਣ ਪਹੁੰਚ ਗਿਆ।
ਹਕੂਮਤ ਤੇ ਗੁਲਾਮੀ ਦੁਹਾਂ ਵਿੱਚ ਉਹ ਮਾਹਰ ਹੈ । ਆਪ ਤੋਂ ਵੱਡੇ ਰੁਤਬੇ ਵਾਲੇ ਨੂੰ ਵੇਖਦਿਆਂ ਹੀ ਉਹ ਕਮਾਨ ਵਾਂਗ ਝੁਕ ਜਾਂਦਾ ਹੈ, ਪਰ ਛੋਟੇ ਨੂੰ ਵੇਖ ਕੇ ਤੀਰ ਵਾਂਗ ਤਣ ਜਾਣਾ ਵੀ ਉਸ ਦੀ ਆਦਤ ਵਿਚ ਸ਼ਾਮਲ ਹੈ।
ਤੀਲੀ ਤੇ ਤੂੰਹੇ ਲਾਈ ਹੈ । ਜੇ ਤੂੰ ਗੱਲ ਸੁਣ ਕੇ ਉਹਨੂੰ ਨਾ ਜਾ ਕੇ ਦਸਦੀ ਤਾਂ ਉਸਨੂੰ ਸੁਪਨਾ ਆਉਣਾ ਸੀ ਕਿ ਮੈਂ ਹੀ ਉਸਦਾ ਕੰਮ ਖਰਾਬ ਕੀਤਾ ਹੈ । ਪਰ ਤੂੰ ਜੇ ਦਸ ਦਿੱਤਾ ਤਾਂ ਲੜਨਾ ਤਾਂ ਉਸ ਆਪੇ ਹੀ ਸੀ।