ਐਤਕੀਂ, ਜਦ ਕਿ ਉਸ ਦੀ ਜ਼ਿੰਦਗੀ ਵਿੱਚ ਕਈ ਉਲਟ ਫੇਰ ਆਏ ਸਨ, ਜਦ ਆਪਣੇ ਮਾਮੇ ਮਾਮੀ ਨਾਲ ਲੜ ਭਿੜ ਕੇ ਉਹ ਪੁਲਸ ਵਿਚ ਜਾ ਭਰਤੀ ਹੋਇਆ ਸੀ, ਤੇ ਜਦ ਇੱਕ ਬੇਹੂਦਾ ਜਿਹੀ ਕਿਸੇ ਮੋਚੀ ਦੀ ਛੱਡੀ ਹੋਈ ਜਨਾਨੀ ਦੀ ਇਸ਼ਕ-ਬਾਜ਼ੀ ਵਿੱਚ ਫਸ ਕੇ ਉਹ ਬੁਰੀ ਤਰ੍ਹਾਂ ਹਾਰ ਖਾ ਚੁੱਕਾ ਸੀ, ਤਾਂ ਇੱਕ ਵਾਰੀ ਫਿਰ ਵਤਨ ਦੀ ਯਾਦ ਨੇ ਉਸ ਦੇ ਅੰਦਰ ਤੁਣਕੇ ਮਾਰਨੇ ਸ਼ੁਰੂ ਕੀਤੇ।