Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੧੬ ਭਾਦੋਂ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਤੋੜ-ਤੋੜ ਖਾਣਾ-ਦੁਖੀ ਕਰਨਾ

ਬੱਚੇ ਆਪਣੀ ਜ਼ਿਦ ਪੂਰੀ ਕਰਨ ਲਈ ਮਾਂ ਨੂੰ ਸਾਰਾ ਦਿਨ ਤੋੜ-ਤੋੜ ਕੇ ਖਾਂਦੇ ਹਨ।

ਤੋੜ ਨਿਬਾਹੁਣੀ-ਅੰਤਲੇ ਸੁਆਸਾਂ ਤੱਕ ਪਿਆਰ ਪਾਲਣਾ

ਮਰ ਰਹੀ ਪਤਨੀ ਨੇ ਕਿਹਾ—ਲਉ ਜੀ ਮੈਂ ਤੇ ਆਪਣੀ ਤੋੜ ਨਿਬਾਹ ਚਲੀ ਹਾਂ, ਹੁਣ ਤੁਸੀਂ ਬੱਚਿਆਂ ਦਾ ਧਿਆਨ ਰੱਖਣਾ।

ਤੋੜਵਾਂ ਜਵਾਬ-ਕੋਰਾ ਜਵਾਬ, ਸਿੱਧਾ ਤੇ ਸਾਫ਼ ਇਨਕਾਰ ਕਰਨਾ

ਤੁਸੀਂ ਇਖ਼ਲਾਕੀ ਤੌਰ ਤੇ ਡਰਪੋਕ ਓ। ਕਿਉਂ ਨਹੀਂ ਤੋੜਵਾਂ ਜਵਾਬ ਦੇ ਦੇਂਦੇ ? ਮੈਂ ਹੋਵਾਂ ਤੇ ਫੌਰਨ ਆਖ ਦੇਵਾਂ, ਮਹਾਸ਼ਾ ਜੀ, ਮਾਫ਼ ਕਰੋ, ਮੈਂ ਲਿਖ ਰਹੀ ਆਂ।

ਤੋੜਾ ਝੜਨਾ-ਕਿਸੇ ਹਾਸੇ-ਠੱਠੇ ਦਾ ਨਿਸ਼ਾਨਾ ਬਣਨਾ

ਹਾਸੇ ਦੀ ਗੂੰਜ ਨੇ ਐਤਕੀਂ ਪਿਛਲਾ ਰੀਕਾਰਡ ਮਾਤ ਕਰ ਦਿੱਤਾ--ਫੇਰ ਤੋੜਾ ਉੱਥੇ ਹੀ ਝੜਿਆ । ਬਾਬਾ ਜੀ ਫੇਰ ਲਾਲ ਪੀਲੇ ਹੋ ਕੇ ਉੱਠਣ ਦਾ ਜਤਨ ਕਰਨ ਲਗੇ, ਪਰ ਅੱਗੇ ਵਾਂਗ ਹੀ ਅਸਫਲ ਰਹੇ।

ਤੋੜੇ ਚੜ੍ਹਨੇ-ਰਿਸ਼ਵਤ ਦੇਣੀ

ਅਫ਼ਸਰ ਪਾਸ ਚੜ੍ਹ ਗਏ ਤੋੜੇ ਤੇ ਲੜ ਗਈਆਂ ਫ਼ਰਮੈਸ਼ਾਂ, ਸਾਡਾ ਗ਼ਰੀਬਾਂ ਦਾ ਕੌਣ ? ਤੜੀ ਮੁੜੀ ਸਾਰੀ ਫ਼ਸਲ ਤੋਂ ਲਾ ਬੈਠੇ, ਪੜਿਆ ਸਾਡੇ ਕੋਈ ਹੋਇਆ ਨਾਂ ; ਸਾਡੀ ਕੌਣ ਦਾਰੀ ਕਰੋ ?
 

ਤੌਣੀ ਤਾਈ ਰੱਖਣਾ-ਦੁੱਖਾਂ ਦੀ ਅੱਗ ਬਾਲੀ ਰੱਖਣੀ

ਨਿਹਾਲੋ ਦਾ ਦਿਲ ਇਸ ਕੂੜੀ ਉਜ ਤੋਂ ਵਿਲਕ ਉੱਠਿਆ ਤੇ ਉਹ ਗਲ ਗਲ ਤੋੜੀ ਦੁੱਖੀ ਹੋ ਕੇ ਬੋਲੀ— ''ਨਾ ਐਵੇਂ ਸੜਿਆਂ ਦੇ ਖਰੀਂਢ ਛਿੱਲਿਆ ਕਰ, ਚੇਤੂ ਦਾ ਭਾਈਆ । ਰੱਬ ਦਾ ਭਉ ਕਰ ਕੁਝ । ਕਿਉਂ ਹਰ ਵੇਲੇ ਤੌਣੀ ਤਾਈ ਰੱਖਨਾ ਏਂ ਮੇਰੇ ਜੋਗੀ।

ਤੌਰ ਬਦਲ ਜਾਣੇ-ਹੋਰ ਦਾ ਹੋਰ ਰਵੱਈਆ ਹੋ ਜਾਣਾ

ਖੁਦ ਪ੍ਰਭਾ ਦੇਵੀ ਜੀ ਦੇ ਇਹ ਲਫ਼ਜ਼ ਨੇ ਕਿ ਜਿਸ ਦਿਨ ਤੋਂ ਮਾਸਟਰ ਮਦਨ ਨੇ ਕੁੜੀ ਨੂੰ ਪੜ੍ਹਾਣਾ ਸ਼ੁਰੂ ਕੀਤਾ ਹੈ, ਉਰਵਸ਼ੀ ਦੇ ਤੌਰ ਹੀ ਬਦਲ ਗਏ ਨੇ।

ਤੰਗੀ ਕੱਟਣੀ-ਗ਼ਰੀਬੀ ਦੇ ਦਿਨ ਗੁਜ਼ਾਰਨੇ

ਉਨ੍ਹਾਂ ਭਰਾਵਾਂ ਨੇ ਬੜੀ ਤੰਗੀ ਕੱਟੀ ਹੈ; ਹੁਣ ਕੁਝ ਉਨ੍ਹਾਂ ਦਾ ਹੱਥ ਆਣ ਸੁਖਾਲਾ ਹੋਇਆ ਹੈ। ਪਰਮਾਤਮਾ ਦਾ ਸ਼ੁਕਰ ਹੈ।

ਤੰਗੀ ਤੁਰਸ਼ੀ ਨਾਲ ਗੁਜ਼ਾਰਾ ਕਰਨਾ-ਔਖਾ ਸੌਖਾ ਦਿਨ ਕੱਟਣਾ

ਪਿੱਛੇ ਉਨ੍ਹਾਂ ਦਾ ਕੁਝ ਹੱਥ ਤੰਗ ਹੋ ਗਿਆ ਸੀ ਪਰ ਉਨ੍ਹਾਂ ਤੰਗੀ ਤੁਰਸ਼ੀ ਨਾਲ ਗੁਜ਼ਾਰਾ ਕਰ ਲਿਆ। ਫਿਰ ਪਰਮਾਤਮਾ ਨੇ ਮਿਹਰ ਕੀਤੀ ਹੈ ਤੇ ਹੱਥ ਖੁੱਲ੍ਹ ਗਿਆ ਹੈ।

ਤੰਦਾਂ ਵਲੀਆਂ ਜਾਣੀਆਂ-ਪ੍ਰੇਮ ਵਿੱਚ ਜਕੜੇ ਜਾਣਾ

ਕਿਸੇ ਨਾਲ ਬਚਪਨ ਦੀਆਂ ਅਨਫੋਲ ਖੇਡਾਂ ਖੇਡਦਿਆਂ ਕਿਸ ਤਰ੍ਹਾਂ ਸਮਾਂ ਪਾ ਕੇ ਦੁਹਾਂ ਦੁਆਲੇ ਪ੍ਰੇਮ ਦੀਆਂ ਤੰਦਾਂ ਵਲੀਆਂ ਜਾਂਦੀਆਂ ਤੇ ਫਿਰ ਏਹੋ ਤੰਦਾਂ ਕੋਈ ਸਮਾਂ ਪਾ ਕੇ ਮਜ਼ਬੂਤ ਤੇ ਅਟੁੱਟ ਰੱਸਿਆਂ ਦੀ ਸ਼ਕਲ ਵਿੱਚ ਬਦਲ ਜਾਇਆ ਕਰਦੀਆਂ ਹਨ, ਨਸੀਮ ਦੀ ਜ਼ਿੰਦਗੀ ਵਿੱਚ ਏਹ ਪਹਿਲਾ ਤਜਰਬਾ ਸੀ।

ਤ੍ਰਾਸ ਤ੍ਰਾਸ ਕਰ ਉੱਠਣਾ-ਭੈ ਭੀਤ ਹੋ ਜਾਣਾ

ਕੌੜੀ— (ਮੈਂ ਤੇ ਕੁੜੀ ਨੂੰ ਕੁਝ ਵੀ ਨਹੀਂ ਕਹਿੰਦੀ) ਸੱਸਾਂ ਤੇ ਸੌ ਸੌ ਬਾਬੜੇ ਕਰਦੀਆਂ ਨੇ, ਮੈਂ ਤੇ ਕਦੀ ਉਭਾਸਰਦੀ ਨਹੀਂ ।
ਪ੍ਰੇਮੀ--ਨਾ ਭੈਣ ! ਪਿੱਛੇ ਦੀ ਗੱਲ ਤਾਂ ਰਹਿਣ ਦੇਹ । ਕੁੜੀ ਨੇ ਤਾਂ ਉਹ ਗੱਲਾਂ ਦੱਸੀਆਂ ਨੇ ਭਈ ਸੁਣ ਕੇ ਬੰਦਾ ਤ੍ਰਾਸ ਤ੍ਰਾਸ ਕਰ ਉਠਦਾ ਏ।

ਤ੍ਰਾਹ ਕੱਢਣਾ-ਅਚਨਚੇਤ ਡਰਾ ਦੇਣਾ

ਉਸ ਨੇ ਇਕ ਦਮ ਆ ਕੇ ਮੈਨੂੰ ਸੁੱਤੇ ਪਏ ਨੂੰ ਇਉਂ ਜਗਾਇਆ ਕਿ ਮੇਰਾ ਤ੍ਰਾਹ ਕੱਢ ਛੱਡਿਆ।

  • «
  • 187
  • 188
  • 189
  • 190
  • 191
  • »