ਪਹਿਲਵਾਨਾਂ ਨੇ ਥਾਪੀ ਮਾਰੀ ਤੇ ਝੱਟ ਗੁੱਥਮ ਗੁੱਥਾ ਹੋ ਗਏ।
ਵਿਚਾਰੇ ਮੁੰਡੇ ਨੇ ਦਿਨ ਰਾਤ ਮਿਹਨਤ ਕੀਤੀ ਹੈ। ਵਾਹਿਗੁਰੂ ਨੇ ਉਸ ਦੀ ਘਾਲ ਥਾਂਇ ਪਾਈ ਹੈ।
ਜੇ ਤੂੰ ਜ਼ਰਾ ਵੀ ਉੱਚੀ ਨੀਵੀਂ ਕੀਤੀ ਤਾਂ ਮੈਂ ਤੈਨੂੰ ਥਾਂ ਮਾਰ ਦੇਵਾਂਗਾ । ਚੁਪ ਕਰ ਕੇ ਜੋ ਕੁਝ ਤੇਰੇ ਪਾਸ ਹੈ, ਮੇਰੇ ਹਵਾਲੇ ਕਰ ਦੇ।
ਬੇਸ਼ਕ ਤੂੰ ਮੇਰੀ ਆਪੇ ਦੀ ਥਾਂ ਲੈ ਲਈ, ਤੂੰ ਮੈਨੂੰ ਉਸ ਨਾਲੋਂ ਘੱਟ ਪਿਆਰ ਨਹੀਂ ਦਿੱਤਾ -ਤੂੰ ਹੀ ਮੈਨੂੰ ਅੱਜ ਤੱਕ ਜ਼ਿੰਦਾ ਰੱਖ ਸਕੀ ਹੈਂ ਪਰ-ਮੇਰੀ ਮੌਤ ਦਾ ਸਬੱਬ ਵੀ ਤੂੰ ਹੀ ਹੋਵੇਂਗੀ !
ਉਹ ਚੀਜ਼ ਦਾ ਇੱਕ ਇੱਕ 'ਟੁਕੜਾ ਚਖਦਾ ਗਿਆ, ਬਹੁਤੀਆਂ ਤੇ ਉਸਨੇ ਥੁੱਕ ਹੀ ਸਿੱਟੀਆਂ। ਤਿੰਨ ਚੀਜ਼ਾਂ ਪਸੰਦ ਕੀਤੀਆਂ।
ਤੁਸੀਂ ਜੋ ਬਚਨ ਦੇ ਆਏ ਹੋ ਕਿ ਸਾਕ ਕਰ ਦੇਉਂਗੇ ਤਾਂ ਹੁਣ ਮੂੰਹ ਨਾ ਮੋੜੋ ਭਾਵੇਂ ਲਾਣ ਚਾਣ ਵਾਲੇ ਕੀ ਪਏ ਕਹਿਣ। ਥੁੱਕ ਕੇ ਚੱਟਣਾ ਤੁਹਾਡੇ ਵਰਗੇ ਮਹਾਂ-ਪੁਰਖਾਂ ਨੂੰ ਨਹੀਂ ਸੋਭਦਾ। ਬਚਨ ਪਾਲੋ।
ਛੇ ਹਜ਼ਾਰ ਦੀ ਥਾਂ ਤੂੰ ਕਾਕਾ ਛੱਤੀ ਦੇਵੇਂ ਤੇ ਮੈਂ ਥੁੱਕਾਂ ਨਾ । ਤੂੰ ਕੀ ਜਾਣਿਆਂ ਏ ਮੈਨੂੰ।
ਮੈਂ ਉਸ ਨੂੰ ਥੁੱਕ ਫਿੱਟ ਤੇ ਬਥੇਰੀ ਕਰ ਛੱਡੀ ਹੈ ਪਰ ਪਈਆਂ ਹੋਈਆਂ ਆਦਤਾਂ ਇੰਨੀ ਛੇਤੀ ਕਿੱਥੇ ਜਾਂਦੀਆਂ ਹਨ।
ਅਸਾਂ ਇੱਕ ਪਹਾੜੀਆ ਮੁੰਡਾ ਨੌਕਰ ਰੱਖਿਆ । ਵੇਖਣ ਨੂੰ ਬੜਾ ਭੋਲਾ ਭਾਲਾ ਸੀ ਪਰ ਸਾਨੂੰ ਥੁੱਕ ਲਾ ਕੇ ਉਹ ਚਲਾ ਗਿਆ। ਉਹ ਪੰਜ ਸੌ ਰੁਪਿਆ ਤੇ ਕੁਝ ਗਹਿਣੇ ਲੈ ਕੇ ਖਿਸਕ ਗਿਆ।
ਜੇ ਵਿਆਹਾਂ ਤੇ ਦੱਬ ਕੇ ਖ਼ਰਚ ਨਾ ਹੋਵੇ ਤਾਂ ਜੇ ਤੂੰ ਕਰਨ ਲੱਗੇਂ ਤਾਂ ਮੈਂ ਨੱਕ ਚਾੜ੍ਹਦਾ ਹਾਂ, ਜੇ ਮੈਂ ਕਰਾਂ ਤਾਂ ਤੂੰ ਥੁੱਕਾਂ ਸਿੱਟਦਾ ਹੈ।
ਚੰਨ ਤੇ ਥੁੱਕਿਆ ਆਪਣੇ ਤੇ ਹੀ ਪੈਂਦਾ ਹੈ। ਤੁਸੀਂ ਉਸ ਨਿਰਦੋਸ਼ ਨੂੰ ਬਥੇਰਾ ਭੰਡਿਆ ਹੈ ਪਰ ਹੁਣ ਸਾਰੀਆਂ ਥੁੱਕਾਂ ਤੁਹਾਡੇ ਹੀ ਮੂੰਹ ਪੈ ਗਈਆਂ ਹਨ।
ਕੱਲ੍ਹ ਤੇ ਉਹ ਸੁੱਕੀ ਰੋਟੀ ਦਾ ਮੁਥਾਜ ਸੀ। ਹੁਣ ਨੌਕਰੀ ਲੱਗੀ ਹੈ ਕਿ ਉਸ ਦੀ ਕਿਸੇ ਚੀਜ਼ ਤੇ ਅੱਖ ਨਹੀਂ ਟਿੱਕਦੀ ਤੇ ਥੁੱਕਾਂ ਮੋਢੇ ਤੋਂ ਸੁੱਟਦਾ ਹੈ।