"ਤੈਨੂੰ ਨਹੀਂ ਤੇ ਹੋਰ ਕਿਸ ਨੂੰ (ਕੁਝ ਹੁੰਦਾ ਜਾਂਦਾ ਹੈ) ? ਤੂੰ ਤੇ ਬਿਲਕੁਲ ਈ ਦੁੰਨ ਵੱਟਾ ਬਣਦਾ ਜਾਨਾ ਏਂ ਦਿਨੋਂ ਦਿਨ। ਗੱਲ ਕੀਹ ਏ ?"
ਉਸ ਨੇ ਬਥੇਰੇ ਸੋਹਿਲੇ ਸੁਣਾਏ, ਪਰ ਅਸੀਂ ਜ਼ਰਾ ਨਾ ਕੁਸਕੇ; ਕਸੂਰ ਜੋ ਸਾਡਾ ਸੀ ; ਬਸ ਅਸੀਂ ਦੁੰਮ ਦਬਾ ਕੇ ਉਥੋਂ ਦੌੜੇ।
ਇਹ ਮੁਸੀਬਤ ਖੜੀ ਹੋਈ ਵੇਖ ਕੇ ਮੈਂ ਤੇ ਬਿਲਕੁਲ ਘਬਰਾ ਗਿਆ ਸਾਂ। ਪਰ ਆਪਣੇ ਕਾਕੇ ਨੂੰ ਬੜੀ ਦੂਰ ਦੀ ਸੁਝੀ ਸੀ। ਉਹ ਝਟ ਵਜ਼ੀਰ ਨੂੰ ਜਾ ਮਿਲਿਆ ਤੇ ਕੰਮ ਹੋ ਗਿਆ।
ਅਸੀਂ ਤੇ ਜੀ ਇਹੋ ਜਿਹੇ ਆਦਮੀ ਤੋਂ ਦੂਰ ਹੀ ਨੱਸਦੇ ਹਾਂ। ਸਾਡਾ ਵਾਹ ਪਿਆ ਹੈ ਨਾ, ਡਾਢੇ ਹੱਥ ਲੱਗੇ ਹਨ।
ਜਿਸ ਦਿਨ ਦੀ ਉਸ ਨਾਲ ਮੇਰੀ ਝੜਪ ਹੋਈ ਹੈ, ਮੈਂ ਉਸ ਨੂੰ ਦੂਰੋਂ ਹੀ ਮੱਥਾ ਟੇਕਦਾ ਹਾਂ । ਨੇੜੇ ਲੱਗਣ ਤੇ ਰੁਹ ਨਹੀਂ ਕਰਦਾ, ਉਸ ਦੁਸ਼ਟ ਦੇ।
ਉਧੋ ! ਕੋਰੜੂ ਮਨ ਵਿੱਚ ਮੋਹ ਪਾ ਕੇ, ਅਸਾਂ ਆਪਣਾ ਆਪ ਗੁਆ ਲਿਆ ਹੈ, ਦੁਖਾਂ ਪੀ ਲਿਆ ਗ਼ਮਾ ਖਾ ਲਿਆ ਹੈ, ਕੁੰਦਨ ਦੇਹੀ ਨੂੰ ਰੋਗ ਜਿਹਾ ਲਾ ਲਿਆ ਹੈ।
ਮੇਰੇ ਸਾਹਮਣੇ ਉਹ ਗੱਡੀ ਚੜ੍ਹ ਗਿਆ ਤੇ ਮੈਂ ਦੇਖਦੇ ਹੀ ਰਹਿ ਗਿਆ। ਉਸ ਨੂੰ ਆਪਣੇ ਨਾਲ ਨਾ ਲਿਆ ਸਕਿਆ।
ਤੁਹਾਡੀ ਦੇਖਾ ਦੇਖੀ ਕਈ ਹੋਰ ਲਿਖਾਰੀ ਭੀ ਦੂਜੀਆਂ ਬੋਲੀਆਂ ਦੇ ਲਫ਼ਜ਼ ਆਮ ਵਰਤਣ ਲੱਗ ਪਏ ਹਨ।
ਉਸ ਵਿਚਾਰੇ ਨੂੰ ਤੇ ਦੇਵਲੋਕ ਨੂੰ ਗਿਆ ਵੀ ਦੋ ਸਾਲ ਹੋ ਗਏ ਹਨ। ਪਰ ਤੁਸੀਂ ਵੀ ਬਾਹਰ ਰਹੇ ਹੋ, ਤੁਹਾਨੂੰ ਕੀ ਪਤਾ ਹੋ ਸਕਦਾ ਸੀ।
ਸਿਰਫ ਏਹੋ ਹੀ ਨਹੀਂ ਕਿ ਤੂੰ ਪਿਛਲੇ ਗੁਨਾਹਾਂ ਤੋਂ ਤੌਬਾ ਕੀਤੀ ਹੈ, ਤੂੰ ਇੱਕ ਨਵੀਂ ਜ਼ਿੰਦਗੀ ਵਿੱਚ ਦਾਖ਼ਲ ਹੋ ਰਿਹਾ ਹੈਂ, ਜਿੱਥੇ ਪਤਾ ਨਹੀਂ ਕਿਸ ਵੇਲੇ ਤੈਨੂੰ ਮੌਤ ਨਾਲ ਦੋ ਹੱਥ ਕਰਨੇ ਪੈਣ।
ਕਸੂਰ ਦੋਹਾਂ ਧਿਰਾਂ ਦਾ ਹੈ, ਸਦਾ ਦੋ ਹੱਥੀਂ ਤਾੜੀ ਵੱਜ ਸਕਦੀ ਹੈ । ਕਿਸੇ ਧਿਰ ਦਾ ਕਸੂਰ ਵੱਧ ਹੋਵੇਗਾ ਕਿਸੇ ਦਾ ਘੱਟ, ਪਰ ਹੋਵੇਗਾ ਦੋਹਾਂ ਦਾ ਹੀ।
ਫ਼ੀਲਡ ਮਾਰਸ਼ਲ ਮੰਟਗੁਮਰੀ ਨੇ ਮੇਰੇ ਕੋਲੋਂ ਪੁੱਛਿਆ ਕਿ ਮੈਨੂੰ ਕਿਵੇਂ ਗਿਆਨ ਹੋਇਆ ਜੁ ਸੋਵੀਅਤ ਯੂਨੀਅਨ ਵਿੱਚ ਇਤਨਾ ਬਲ ਹੈ। ਮੈਂ ਉੱਤਰ ਦਿੱਤਾ, 'ਸਾਇੰਸ ਨੂੰ ਲੋਕ-ਕਾਰਖਾਨਿਆਂ ਤੇ ਲੋਕ-ਖੁਸ਼ਹਾਲੀ ਲਈ ਦੋਹਾਂ ਹੱਥਾਂ ਨਾਲ ਸਤਕਾਰਨ ਵਾਲਾ ਦੇਸ਼ ਕਦੇ ਹਾਰ ਨਹੀਂ ਸਕਦਾ।