ਅੱਜ ਕੱਲ੍ਹ ਕੌਣ ਕਿਸੇ ਦਾ ਪਾਣੀ ਭਰਦਾ ਹੈ?
ਸਭੇ ਬਰਕਤਾਂ ਉਨ੍ਹਾਂ ਦਾ ਭਰਨ ਪਾਣੀ, ਜਿਨ੍ਹਾਂ ਵਿਦਿਆ ਦੇਵੀ ਗੰਝਾਈ ਹੋਈ ਏ।
ਇਸ ਵਾਰੀ ਫ਼ਸਲਾਂ ਬੜੀਆਂ ਚੰਗੀਆਂ ਸਨ ਪਰ ਕੁਵੇਲੇ ਹੀ ਇੰਨੀਆਂ ਸਖ਼ਤ ਬਾਰਸ਼ਾਂ ਸ਼ੁਰੂ ਹੋ ਗਈਆਂ ਤੇ ਹਰ ਥਾਂ ਪਾਣੀ ਮਾਰ ਹੋ ਗਈ।
ਸ਼ਿਮਲੇ ਮੈਂ ਚੰਗਾ ਭਲਾ ਸਾਂ, ਇੱਥੇ ਆ ਕੇ ਕਦੇ ਰਾਜ਼ੀ ਨਹੀਂ ਰਿਹਾ। ਪਾਣੀ ਲਾਗ ਹੀ ਹੋ ਗਈ ਜਾਪਦੀ ਹੈ।
ਸੱਸ ਨੇ ਆਪਣੇ ਨੂੰਹ ਪੁੱਤਰ ਤੋਂ ਪਾਣੀ ਵਾਰ ਕੇ ਪੀਤਾ।
ਹੁਣ ਢਾਈਆਂ ਵਰ੍ਹਿਆਂ ਵਿੱਚ ਇਹਨਾਂ ਨੂੰ ਭੀ ਮਲੂਮ ਹੋ ਗਿਆ ਏ ਕਿ ਅਸੀਂ ਕਿਤਨੇ ਪਾਣੀ ਵਿੱਚ ਹਾਂ। ਟੱਕਰਾਂ ਮਾਰ ਰਹੇ ਹਨ ਤੇ ਕਿਸੇ ਸਾਕ ਨਹੀਂ ਕੀਤਾ।
ਜਿਹੜੇ ਧਰਮ ਵਿੱਚ ਪਾਪ ਨੂੰ ਮਿਲੇ ਪਾਣੀ, ਚੰਦੀ ਛਤ ਹੇਠਾਂ ਉਸ ਨੂੰ ਧਰੇ ਕੋਈ ?
ਜਸਵਿੰਦਰ ਨੇ ਨੌਕਰੀ ਪ੍ਰਾਪਤ ਕਰਨ ਲਈ ਕਈ ਪਾਪੜ ਵੇਲੇ, ਪਰ ਉਸ ਨੂੰ ਨੌਕਰੀ ਨਾ ਮਿਲੀ।
ਬੇਰੁਜ਼ਗਾਰੀ ਸ਼ੇਰਾਂ ਵਰਗੇ ਗੱਭਰੂ ਚਾਕ ਕੀਤੇ, ਇੱਕ ਇੱਕ ਟੁਕੜੇ ਖਾਤਰ 'ਚਾਤ੍ਰਿਕ' ਸੌ ਸੌ ਪਾਪੜ ਵੇਲੇ।
ਤੁਸਾਂ ਮੁੰਡਾ ਤੇ ਲੱਭ ਲਿਆ ਏ ਪਰ ਸੱਚੀ ਗੱਲ ਇਹ ਏ ਪਈ ਮੁੰਡਾ ਜੋ ਕਿਸ਼ਨ ਦੇ ਪਾ-ਪਾਸੰਗ ਭੀ ਨਹੀਂ। ਬੜੀ ਗਲਤੀ ਕਰਦੇ ਓ ਜੈ ਕਿਸ਼ਨ ਵਰਗਾ ਮੁੰਡਾ ਨਹੀਂ ਮਿਲਣਾ।
ਜਿਉਂ ਜਿਉਂ ਮੈਂ ਨਰਮ ਹੁੰਦਾ ਜਾਂਦਾ, ਉਸ ਦਾ ਪਾਰਾ ਹੋਰ ਚੜ੍ਹਦਾ ਜਾਂਦਾ। ਮੈਨੂੰ ਉਸ ਦੀ ਅਕਲ ਤੇ ਤਰਸ ਆ ਰਿਹਾ ਸੀ।
ਪਾ ਲਾ ਕੇ ਮੇਰੇ ਪਾਸ ਤੇ ਸਾਰੇ ਵੀਹ ਰੁਪਏ ਹਨ। ਇਹਨਾਂ ਨਾਲ ਕੀ ਬਣੇਗਾ।