Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੯ ਚੇਤ ੫੫੮
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਪਿੱਛੇ ਪੈ ਜਾਣਾ-ਖਹਿੜੇ ਪੈ ਜਾਣਾ

ਜਦੋਂ ਦਾ ਉਸ ਨੂੰ ਪਤਾ ਲੱਗਾ ਹੈ ਕਿ ਇਹ ਨੌਕਰੀ ਦੇਣੀ ਮੇਰੇ ਵੱਸ ਹੈ, ਉਹ ਤੇ ਮੇਰੇ ਪਿੱਛੇ ਪੈ ਗਿਆ ਹੈ।

ਪਿੱਟਣਾ ਮੁੱਕਣਾ-ਰੋਜ਼ ਰੋਜ਼ ਦਾ ਦੁੱਖ, ਝਗੜਾ ਮੁੱਕ ਜਾਣਾ

ਕਿਸੇ ਨੇ ਆ ਕੇ ਸ਼ਾਹ ਨੂੰ ਦੱਸਿਆ- ਤੁਹਾਡੀ ਵਿਧਵਾ ਨੂੰਹ ਦਾ ਤੇ ਉਸ ਦੇ ਪੇਕਿਆਂ ਨੇ ਹੋਰ ਥਾਂ ਵਿਆਹ ਕਰ ਦਿੱਤਾ ਏ। ਸ਼ਾਹ- ਚੰਗਾ ਹੋਇਆ, ਏਹ ਵੀ ਗੰਗਾ ਨ੍ਹਾਤੇ। ਰੋਜ਼ ਰੋਜ਼ ਦਾ ਪਿੱਟਣਾ ਮੁੱਕਾ।

ਪਿੱਟ ਥੱਕਣਾ-ਸਮਝਾ ਸਮਝਾ ਕੇ ਥੱਕ ਜਾਣਾ

ਤੈਨੂੰ ਪੰਜਾਹ ਵਾਰੀ ਪਿੱਟ ਥੱਕੀ ਆਂ, ਪਈ ਇਸ ਨਿਖਸਮੀ ਦੇ ਹੱਥ ਪੀਲੇ ਕਰ ਤੇ ਧੱਕਾ ਦੇ ਕੇ ਰੋਹਜੂ ਢਾਬੇ, ਕਿੰਨਾ ਕੁ ਚਿਰ ਕੋਤਲ ਪਾਲਦਾ ਰਹੇਂਗਾ । ਔਂਤਰੀ ਖਾਣ ਦੀ ਚੱਟੀ, ਨਾ ਮਰਦੀ ਏ ਨਾ ਮਗਰੋਂ ਲੱਥਦੀ ਏ ।"

ਪਿੱਠ ਠੋਕਣੀ-ਸ਼ਹਿ ਦੇਣੀ, ਅੰਦਰੋਂ ਅੰਦਰ ਹੱਲਾ-ਸ਼ੇਰੀ ਦੇਣੀ

ਪੁਲਸ ਤੇ ਕਈ ਅੰਗਰੇਜ਼ਾਂ ਦੀ ਮਦਦ ਨਾਲ ਮੁਸਲਿਮ ਲੀਗ ਅੰਦੋਲਨ ਕਾਮਯਾਬ ਹੋ ਗਿਆ। ਮੁਸਲਮਾਨ ਮੁੱਛਾਂ ਨੂੰ ਤਾਅ ਦੇ ਰਹੇ ਸਨ, ਤੇ ਉਹਨਾਂ ਦੀ ਪਿੱਠ ਠੋਕਣ ਵਾਲੇ ਅੰਗਰੇਜ਼ ਅਫ਼ਸਰ ਅੰਦਰ ਵੜ ਕੇ ਹੱਸਦੇ ਹੋਣਗੇ, ਕਿਉਂਕਿ ਪੰਜਾਬ ਦੇ ਇਸ ਘਰੋਗੀ ਜੰਗ ਵਿੱਚ ਉਹਨਾਂ ਨੂੰ ਆਪਣੀਆਂ ਪੰਜੇ ਉਂਗਲਾਂ ਘਿਉ ਵਿੱਚ ਦਿੱਸ ਰਹੀਆਂ ਸਨ।

ਪਿੱਠ ਤੇ ਹੋਣਾ-ਮਦਦਗਾਰ ਹੋਣਾ

ਉਸ ਨੇ ਚੋਣ ਜਿੱਤਣੀ ਹੀ ਸੀ; ਸਰਕਾਰ ਜੋ ਉਸ ਦੀ ਪਿੱਠ ਤੇ ਸੀ।

ਪਿੱਠ ਦਿਖਾਉਣੀ-ਬੁਜ਼ਦਿਲੀ ਵਿਖਾਉਣੀ

ਭਾਰਤੀ ਸੈਨਿਕ ਮੈਦਾਨ ਏ-ਜੰਗ ਵਿਚ ਪਿੱਠ ਨਹੀਂ ਦਿਖਾਉਂਦੇ।

ਪਿੱਠ ਦੇਣਾ-ਮੂੰਹ ਮੋੜਨਾ, ਹਾਰ ਜਾਣਾ

ਰਣ ਵਿੱਚ ਜਾ ਕੇ ਪਿੱਠ ਨ ਦੇਵੇ, ਸੁਰਾ ਸੋ ਅਖਵਾਵੇ, ਦੁੱਖ ਵਿੱਚ ਸਾਥ ਨਿਬਾਹੁਣ ਵਾਲਾ, ਉਸ ਤੋਂ ਬੀਰ ਕਹਾਵੇ।

ਪਿੱਠ ਪਿੱਛੇ ਕਹਿਣਾ-ਚੁਗਲੀ ਕਰਨੀ, ਨਿੰਦਿਆ ਕਰਨੀ

ਪਿੱਠ ਪਿੱਛੇ ਤੇ ਬਾਦਸ਼ਾਹਾਂ ਨੂੰ ਵੀ ਲੋਕ ਮੰਦਾ ਚੰਗਾ ਕਹਿ ਲੈਂਦੇ ਹਨ। ਸੁਆਦ ਤੇ ਇਹ ਹੈ ਕਿ ਜੋ ਗੱਲ ਹੋਵੇ ਵੱਜ ਵੱਜਾ ਕੇ ਮੂੰਹ ਤੇ ਕਹਿ ਦਿੱਤੀ ਜਾਏ।

ਪਿੱਠ ਮੋੜਨੀ-ਲਾਂਭੇ ਹੋਣਾ, ਚਲੇ ਜਾਣਾ

ਮਾਸਟਰ ਜੀ ਦੇ ਪਿੱਠ ਮੋੜਨ ਦੀ ਢਿੱਲ ਸੀ ਕਿ ਮੁੰਡਿਆਂ ਨੇ ਅਸਮਾਨ ਸਿਰ ਤੇ ਚੁੱਕ ਲਿਆ।

ਪਿੱਠ ਲੱਗਣੀ-ਢਹਿ ਜਾਣਾ, ਹਾਰ ਖਾ ਜਾਣੀ

ਤੂੰ ਬਹੁਤਾ ਨਾ ਟੱਪ; ਦਸ ਨੰਬਰ ਇਸ ਵਾਰੀ ਤੇਰੇ ਵੱਧ ਹਨ ਤੇ ਆਖ਼ਰ ਕੀ ਆ ਗਈ; ਅਗਲੀ ਵਾਰੀ ਇਮਤਿਹਾਨ ਵਿੱਚ ਮੈਂ ਤੇਰੀ ਪਿੱਠ ਲਾ ਕੇ ਛੱਡਾਂਗਾ।

ਪਿੜ ਪੱਲੇ ਕੁਝ ਨਾ ਪੈਣਾ-ਕੋਈ ਸਮਝ ਨਾਂ ਆਉਣੀ

ਲੈਕਚਰ ਉਸ ਦਾ ਸੁਣਿਆ ਤਾਂ ਜ਼ਰੂਰ ਹੈ ਪਰ ਮੇਰੇ ਪਿੜ ਪੱਲੇ ਕੁਝ ਨਹੀਂ ਪਿਆ।

ਪੀ ਜਾਣਾ-ਸਹਾਰ ਲੈਣਾ

ਰੂਪ ਦਾ ਆਪਣੇ ਕੋਲੋਂ ਪਰ੍ਹੇ ਹੋ ਜਾਣਾ ਜਾਂ ਗੁੱਸੇ ਹੋਣਾ ਉਹ ਸੁਪਨੇ ਵਿੱਚ ਵੀ ਨਹੀਂ ਸਹਾਰ ਸਕਦੀ ਸੀ । ਰੂਪ ਬਾਰੇ ਹੋਈਆਂ ਸਾਰੀਆਂ ਗੱਲਾਂ ਉਹ ਪੀ ਗਈ। ਪਰ ਨੰਦ ਕੋਲ ਆਖੀ ਗੱਲ ਉਸ ਨੂੰ ਅੱਗ ਲਾ ਕੇ ਸੁੱਟ ਗਈ।

  • «
  • 237
  • 238
  • 239
  • 240
  • 241
  • »