ਇੱਕ ਸਾਲ ਹੋਰ ਬੀਤ ਗਿਆ। ਦਿਆਲੇ ਨੂੰ ਅੰਦਰਲੇ ਗ਼ਮਾਂ ਨੇ ਖਾਣਾ ਅਤੇ ਬਾਹਰੋਂ ਨਸ਼ਿਆਂ ਨੇ ਬੇਦਰਦੀ ਨਾਲ ਪੀਣਾ ਸ਼ੁਰੂ ਕਰ ਦਿੱਤਾ। ਭਰੇ ਸਰੀਰ ਵਾਲਾ ਦਿਆਲਾ ਸੁੱਕ ਕੇ ਤਵੀਤ ਹੋ ਗਿਆ !
ਸੀਮਾ ਨੂੰ ਖ਼ਬਰੇ ਕੀਹ ਹੋ ਗਿਆ ਏ, ਦਿਨਾਂ ਵਿੱਚ ਪੀਤੀ ਗਈ ਏ।
ਲਾਲ ਚੰਦਾ ! ਸਾਡਾ ਤੇ ਭਈ ਰੋਮ ਰੋਮ ਖੁਸ਼ ਹੋ ਗਿਆ ਈ, ਜੇ ਤੇਰਾ ਵੀ ਕਾਰਜ ਸਿੱਧ ਹੋ ਗਿਆ। ਤੂੰ ਸ਼ਾਮੂ ਸ਼ਾਹ ਨੂੰ ਪੀਰ ਹੋ ਕੇ ਟੱਕਰਿਆਂ ਏਂ ਪਿਆ ਰੋਂਦਾ ਹੋਵੇਗਾ ਜਣਦਿਆਂ ਨੂੰ।
ਇਸ ਮੁੰਡੇ ਨੇ ਮੈਨੂੰ ਬੜਾ ਤੰਗ ਕੀਤਾ ਹੋਇਆ ਹੈ ਹਰ ਰੋਜ਼ ਕੋਈ ਨਾ ਕੋਈ ਪੁਆੜਾ ਪਾਈ ਹੀ ਰੱਖਦਾ ਹੈ।
ਪਹਿਲਾਂ ਅਗਲੇ ਦੀ ਗੱਲ ਵੀ ਸੁਣ ਲਈਦੀ ਏ ਨਾ, ਤੂੰ ਤੇ ਐਵੇਂ ਈ ਰੁੱਸ ਰੁੱਸ ਕੇ ਬਹਿਨੀ ਏਂ। ਮੈਂ ਖਬਰੇ ਕਿਹੜਿਆਂ ਪੁਆੜਿਆਂ ਨੂੰ ਫੜੀ ਰਹੀ ਸਾਂ।
ਮੈਂ ਕੁਝ ਕਹਿਵਾਂ ਤੇ ਜਾਵਾਂ ਕਿੱਥੇ ? ਜ਼ਰਾ ਕੁਸਕੀ ਨਹੀਂ ਤੇ ਡੰਡਾ ਵਰ੍ਹਿਆ ਨਹੀਂ ; ਮੈਂ ਤਾਂ ਪੁੱਜ ਕੇ ਦੁਖੀ ਹੋਈ ਆਂ।
ਜੋ ਤੁਸਾਂ ਕਰਨਾ ਹੈ, ਉਹ ਉਸ ਕਦੇ ਨਹੀਂ ਕਰਨਾ। ਉਹ ਤੇ ਪੁੱਠ-ਪੈਰਾ ਹੈ। ਜ਼ਮਾਨੇ ਨਾਲੋਂ ਉਲਟੀਆਂ ਕਰਨ ਵਾਲਾ। ਪਰ ਉਸ ਦੀ ਕਰਨੀ ਵਿੱਚ ਅਕਲ ਜ਼ਰੂਰ ਹੁੰਦੀ ਹੈ।
ਸ਼ਰੀਕ ਵਿਚਾਰੇ ਸਾਡਾ ਕੀ ਵਿਗਾੜ ਸਕਦੇ ਸਨ । ਸਾਡੇ ਆਪਣੇ ਹੀ ਭਾਗਾਂ ਦੀ ਹਾਰ ਨੇ ਸਾਨੂੰ ਪੁੱਠਾ ਕਰ ਸੁੱਟਿਆ ਹੈ।
ਇਹ ਅੰਨ੍ਹਾ ਰੋਗੀ ਬੁੱਢਾ ਉਹੋ ਭਾਗ ਸਿੰਘ ਹੈ ਜਿਸ ਨੂੰ ਸਿੰਘਾਪੁਰ ਦਾ ਰਾਜਾ ਕਿਹਾ ਜਾਂਦਾ ਸੀ ਤੇ ਜਦੋਂ ਇਹ ਪਿੰਡ ਆਉਂਦਾ ਸੀ ਤਾਂ ਸਾਰਾ ਪਿੰਡ ਅਰਦਲ ਵਿਚ ਚਲਦਾ ਸੀ । ਪਰ ਜੱਟ ਨੇ ਪੁੱਠੀਆਂ ਚੁੱਕ ਲਈਆਂ । ਮੁਫਤ ਦੀ ਮਾਇਆ ਮਿਲੀ ਸੀ ਸੰਭਾਲੀ ਨਾ ਗਈ ।
ਲੈ ਓਏ ਲਹਿਣ ! ਮਾਰ ਬੱਚੂ ਹੁਣ ਪੁੱਠੀਆਂ ਛਾਲਾਂ। ਤੇਰੇ ਲਈ ਵੀ ਸਾਕ ਮਿਲ ਗਿਆ ਏ। ਉਹ ਵੀ ਤੇਰੀ ਹਾਣ ਪਰਵਾਣ।
ਕਲਮਾਂ ਵਗੀਆ ਪੁੱਠੀਆਂ ਗੁੱਸੇ ਹੋਈ ਕਜ਼ਾ, ਮਰਜ਼ ਪੁਰਾਣੀ ਦਮੇ ਦੀ ਸ਼ਾਹ ਨੂੰ ਲਿਆ ਦਬਾ।
ਮਾਂ ਸਮਝਾਵੇ ਮੁੜ ਜਾ ਹੀਰੇ, ਨਹੀਂ ਤਾਂ ਪੁੱਠੀ ਖਲ ਲਹਾ ਕੇ, ਤੇਰਾ ਮਾਸ ਖਲਾਵਾਂ ਕੁਤੀਆਂ।