ਉੱਚੀ ਜਾਤ ਦਾ ਹੰਕਾਰ ਕਰ ਕਰ ਆਕੜਨ ਵਾਲੇ। ਉੱਤੋਂ ਤੁੰਬੜੀ ਦੇ ਵਾਂਗ, ਵਿਚੋਂ ਜ਼ਹਿਰ ਦੇ ਪਿਆਲੇ । ਆ ਜਾ, ਹੋਸ਼ ਕਰ ਮਗਰੂਰ ! ਪੁੱਠੇ ਛੋੜ ਦੇ ਚਾਲੇ । ਡੁੱਬੇ ਬਾਹਮਣਾ ਤੂੰ ਆਪ, ਤੇ ਜਜਮਾਨ ਭੀ ਗਾਲੇ।
ਪੁਣ ਛਾਣਾਂ ਵਿਚ ਆਟਾ ਕਿਰ ਗਿਆ, ਰੋ ਬਹਿ ਬਹਿ ਕੇ ਲੇਖਾਂ ਨੂੰ, ਬਾਲ ਬੱਚੇ ਨੂੰ ਫਾਹੇ ਦੇ ਕੇ, ਫੋਕੇ ਸੰਖ ਵਜਾਇਆ ਕਰ।
ਇਸ ਘਰ ਵਿਚ ਮੈਂ ਤੇ ਪੁਰ ਪੁਰ ਦੁਖੀ ਹੋਈ ਹੋਈ ਆਂ । ਰਾਤ ਦਿਨੇ ਜਾਨ ਮਾਰੀਦੀ ਹੈ ਤੇ ਕਦਰ ਕੁੱਤਿਆਂ ਜਿੰਨੀ ਵੀ ਨਹੀਂ।
ਇਸ ਦੇ ਵਿੱਚ ਹੀ ਸਰਦਾਰ ਹੁਰਾਂ ਜਾਚ ਲਿਆ ਕਿ ਡਾਕਟਰ ਨਵਾਂ ਪਹਾਰੂ ਨਹੀਂ ਫਸਿਆ, ਸਗੋਂ ਪੁਰਾਣਾ ਪਾਪੀ ਹੈ।
ਤੂੰ ਮੇਰੀ ਹਾਨਣ ਏਂ ਬਚਨੀ ਤੈਥੋਂ ਕੀ ਲੁਕਾ। ਅੱਜ ਤੂੰ ਪੁਰਾਣੇ ਫੋਲੇ ਫੋਲਣ ਬਹਿ ਗਈ ਏਂ ਤਾਂ ਪਤਾ ਨਹੀਂ ਕਿਉ ਮੈਂ ਆਪੋ ਆਪ ਉਧੜ ਪਈ ਜਿਵੇਂ ਕਿਸੇ ਮੇਰੀਆਂ ਚੀਸਾਂ ਉੱਤੇ ਦੁੱਧ ਨਿਚੋੜ ਦਿੱਤਾ ਹੋਵੇ।
ਉਂਜ ਪਿੱਛੋਂ ਭਾਵੇਂ ਉਹ ਉਸ ਨੂੰ ਬੁਰਾ ਭਲਾ ਹੀ ਕਹਿੰਦਾ ਹੈ ਪਰ ਸਾਹਮਣੇ ਤਾਂ ਤਾਰੀਫਾਂ ਦੇ ਪੁਲ ਬੰਨ੍ਹ ਦਿੰਦਾ ਹੈ।
ਉਹੀ ਮਨ ਦੀ ਦੁਬਿਧਾ, ਉਹੀ ਝਗੜਾ, ਉਹੀ ਸਵਾਲ, ਉਹੀ ਜਵਾਬ । ਪੁੜਪੁੜੀਆਂ ਗਰਮ ਹੋ ਜਾਣ । ਰਾਤ ਨੂੰ ਘੰਟੇ ਘੰਟੇ ਦੇ ਬਾਅਦ ਗਰਮ ਪੁੜਪੁੜੀਆਂ ਨੂੰ ਠੰਡਾ ਕਰਨ ਲਈ ਕੰਬਲੀ ਵਾਲਾ ਮੂੰਹ ਧੋਂਦਾ ਸੀ।
ਮੇਰੀਆਂ ਸੱਚੀਆਂ ਸੱਚੀਆਂ ਸੁਣ ਕੇ ਉਸ ਦਾ ਮੂੰਹ ਪੂਣੀ ਹੋ ਗਿਆ; ਉਹ ਕੁਸਕਿਆ ਤੀਕ ਨਾ ਤੇ ਉਠ ਕੇ ਚਲਾ ਗਿਆ।
ਅਸੀਂ ਆਪ ਜੈਸਿਆਂ ਨੂੰ ਗੱਲਾਂ ਨਾਲ ਤਸੱਲੀ ਨਹੀਂ ਦੇ ਸਕਦੇ, ਅਸੀਂ ਚਰਚਾ ਵਿੱਚ ਪੂਰੇ ਨਹੀਂ ਉੱਤਰ ਸਕਦੇ।
ਉਸ ਦੇ ਪਿਤਾ ਜੀ ਉਸ ਨੂੰ ਬਹੁਤ ਪਿਆਰ ਕਰਦੇ ਸਨ । ਹੁਣ ਉਨ੍ਹਾਂ ਨੂੰ ਪੂਰੇ ਹੋਇਆਂ ਕਈ ਸਾਲ ਹੋ ਗਏ ਹਨ ਤੇ ਉਹ ਵੀ ਜਵਾਨ ਹੋ ਗਿਆ ਹੈ ਪਰ ਹੁਣ ਵੀ ਜਦੋਂ ਕਿਸੇ ਤਰ੍ਹਾਂ ਪਿਤਾ ਜੀ ਦਾ ਜ਼ਿਕਰ ਆ ਜਾਏ, ਉਹ ਅੱਖਾਂ ਭਰ ਲੈਂਦਾ ਹੈ।
ਇਹ ਤੇ ਕੇਵਲ ਵੀਹ ਰੁਪਏ ਹਨ; ਇਨ੍ਹਾਂ ਨਾਲ ਕੀ ਪੂਰੀ ਪਟਣੀ ਹੈ। ਇਹ ਤੇ ਦੋ ਦਿਨਾਂ ਦਾ ਖ਼ਰਚ ਹੈ।
ਜੋ ਹੋਣਾ ਸੀ, ਹੋ ਗਿਆ। ਹੁਣ ਤੂੰ ਉੱਥੇ ਜਾ ਕੀ ਕੀ ਪੂਰੀਆਂ ਪਾ ਲੈਣੀਆਂ ਨੇ । ਹੁਣ ਸੌਂ ਜਾ, ਕੱਲ੍ਹ ਦੇਖੀ ਜਾਵੇਗੀ।