ਡਾਕਟਰ-ਮੀਆਂ ਜੀ, ਮੈਂ ਸਮਝਦਾ ਹਾਂ ਪਈ ਸਾਡਾ ਇਖ਼ਲਾਕ ਬੜਾ ਗਿਰ ਚੁਕਾ ਏ, ਅਤੇ ਬੇ-ਈਮਾਨੀ ਦਾ ਪਸਾਰਾ ਪਸਾਰਿਆ ਜਾ ਰਿਹਾ ਹੈ। ਇਹੋ ਕਾਰਨ ਹੈ ਕਿ ਸਾਡੀ ਪੂਰੀ ਨਹੀਂ ਪੈਂਦੀ।
ਉਹ ਬਹੁਤ ਵਾਰੀ ਤੇ ਕਚਹਿਰੀ ਵਿੱਚ ਪੇਸ਼ ਹੀ ਨਹੀਂ ਹੋਇਆ। ਇਸ ਲਈ ਮੁਕੱਦਮਾ ਅੱਗੇ ਨਹੀਂ ਤੁਰ ਸਕਿਆ।
ਫਾਰਸ ਦੀ ਨੂਰੀ ਪਰੀ ਲੱਗਾ ਸਲੀਮ ਉਡਾਣ, ਪਰ ਅਕਬਰ ਦੀ ਤਾੜ ਨੇ ਪੇਸ਼ ਨਾ ਦਿੱਤੀ ਜਾਣ।
ਮੈਂ ਰੋਵਾਂ ਨਾ, ਰੋਣ ਮੇਰੇ ਪੇਸ਼ ਜੁ ਪੈ ਗਿਆ ! ਪਤੀ ਜੀ ਦੀ ਮੌਤ ਮਗਰੋਂ ਹਿੰਦੁਸਤਾਨੀ ਇਸਤ੍ਰੀ ਦੀ ਕਿਸਮਤ ਵਿਚ ਹੋ ਹੀ ਕੀ ਸਕਦਾ ਹੈ ; ਹਰ ਪਾਸਾ ਉਸ ਲਈ ਹਨੇਰਾ ਹੋ ਜਾਂਦਾ ਹੈ।
ਇਨ੍ਹਾਂ ਹੀ ਖਿਆਲਾਂ ਵਿੱਚ ਉਹ ਪੇਚ ਤਾਬ ਖਾਂਦੇ ਹੋਏ ਬਾਹਰਲੇ ਵਰਾਂਡੇ ਵਿੱਚ ਟਹਿਲ ਰਹੇ ਸਨ ਤੇ ਨਾਲ ਹੀ ਸੋਚ ਰਹੇ ਸਨ ਕਿ ਜੁਰਮ ਬਦਲੇ ਓਸ ਨਾਲਾਇਕ ਮੁੰਡੇ ਨਾਲ ਕਿਹੋ ਜੇਹਾ ਸਲੂਕ ਕਰਨਾ ਹੋਵੇਗਾ ਤੇ ਮੈਨੇਜਰ ਨੂੰ ਕੀਹ ਸਜ਼ਾ ਦੇਣੀ ਹੋਵੇਗੀ।
ਤਨਖਾਹ ਸ਼ੰਕਰ ਦੀ ਵੀ ਓਨੀ ਹੀ ਹੈ ਪਰ ਉਹ ਸਦਾ ਕਰਜ਼ਾਈ ਰਹਿੰਦਾ ਹੈ। ਉਸ ਨੇ ਚੰਗੇ ਦਿਨ ਵੇਖੇ ਹੋਏ ਹਨ । ਇਨ੍ਹਾਂ ਵੀਹਾਂ ਰੁਪਿਆਂ ਵਿੱਚ ਉਸ ਨੂੰ ਹਮੇਸ਼ਾ ਪੇਟ ਤੇ ਪੱਥਰ ਬੰਨ੍ਹ ਕੇ ਗੁਜ਼ਾਰਾ ਕਰਨਾ ਪੈਂਦਾ ਹੈ।
ਇਹਨਾਂ ਰੁਪਿਆਂ ਵਿੱਚੋਂ ਕੀ ਬਚ ਸਕਦਾ ਹੈ। ਇਹ ਤੇ ਮੇਰੇ ਪੇਟ ਦਾ ਝੁਲਕਾ ਵੀ ਨਹੀਂ ਪੂਰਾ ਕਰ ਸਕਦੇ। ਮਿਹਨਤੀ ਆਦਮੀ ਨੂੰ ਖਾਣ ਲਈ ਚੰਗਾ ਚਾਹੀਦਾ ਹੈ।
ਜੇ ਕਰ ਜ਼ਮੀਨ ਵੇਚਣ ਵਾਲੇ ਨੇ ਕਿਸੇ ਸ਼ਾਹ ਦਾ ਕਰਜ਼ਾ ਦੇਣਾ ਏ ਤਾਂ ਸਾਰਾ ਰੁਪਈਆ ਮੈਂ ਆਪਣੇ ਪੇਟੇ ਪਾ ਕੇ ਲਿਖ ਦਿਆਂਗਾ; ਫੇਰ ਉਹ ਜਾਣੇ ਤੇ ਮੈਂ ਜਾਣਾ।
ਸ਼ਾਹ ! ਮੈਨੂੰ ਕੁਝ ਰੁਪਈਆਂ ਦੀ ਲੋੜ ਪੈ ਗਈ ਏ । ਹੋਰ ਸ਼ਾਹੂਕਾਰ ਮੈਨੂੰ ਐਡਾ ਪੇਟੇ ਵਾਲਾ ਕੋਈ ਨਜ਼ਰੀ ਨਹੀਂ ਪੈਂਦਾ, ਜਿਹੜਾ ਮੇਰਾ ਕੰਮ ਸਵਾਰੇ । ਮਿਹਰਬਾਨੀ ਕਰਕੇ ਮੇਰਾ ਵੇਲਾ ਧੱਕ।
ਪੁਰਾਣੇ ਲਿਖਾਰੀ ਬੜੇ ਅਣਖੀ ਹੁੰਦੇ ਸਨ। ਪਰ ਹੁਣ ਅਣਖ ਉਣਖ ਕਿੱਥੇ ? ਇਸ ਸਮਾਜ ਨੇ ਸਭ ਅਣਖ ਦੇ ਪਰ ਝਾੜ ਸੁੱਟੇ ਨੇ। ਹੁਣ ਤਾਂ ਪੈਸਾ ਹੀ ਗੁਰ-ਪੀਰ ਹੈ।
ਕਿਹੜਾ ਦਿਲ ਵਾਲਾ, ਜੀਵਨ ਵਾਲਾ ਆਪਣਾ ਜਿਗਰ ਰੋਲਦਾ ਏ ? ਉਹ ਦੋ ਤਲਵਾਰਾਂ ਇੱਕ ਮਿਆਨ ਚ ਨਹੀਂ ਪਾਉਂਦਾ । ਉਹ ਧੀ ਨੂੰ ਖੂਹ 'ਚਿ ਸਿੱਟ ਦੇਊ, ਪਰ ਕਿਸੇ ਦੀ ਸੌਂਕਣ ਨਾ ਬਣਾਊ। ਕੋਈ ਪੈਸੇ ਦਾ ਮਿੱਤ੍ਰ, ਕੋਈ ਮਾਇਆ ਦਾ ਸੇਵਕ, ਕੋਈ ਰਿਹਾ ਹੋਇਆ ਹੀ ਇਹ ਕਮੀਨਗੀ ਕਰੇਗਾ।
ਪੈਸੇ ਹੋ ਗਏ ਤਾਂ ਆਪੇ ਜਨਾਨੀ ਆਵੇਗੀ ਤੇ ਰਿਸ਼ਤੇਦਾਰ ਵੀ ਇੱਜ਼ਤ ਕਰਨਗੇ ਤੇ ਲੋਕ ਵੀ ਵਾਹ ਵਾਹ ਆਖਣਗੇ। ਖੇਡ ਤਾਂ ਸਾਰੀ ਪੈਸੇ ਦੀ ਹੈ । ਭਾਵੇਂ ਡਾਕੇ ਮਾਰ, ਭਾਵੇਂ ਕਤਲ ਕਰ, ਪਰ ਜੇ ਸੁਖ ਚਾਹੁੰਦਾ ਹੈਂ ਤਾਂ ਪੈਸਾ ਦੱਬ ਕੇ ਇਕੱਠਾ ਕਰ।