ਜੀਉਣਾ ਈ ਤਾਂ ਪੈਰ ਆਪਣੇ, ਫੂਕ ਫੂਕ ਕੇ ਧਰਿਆ ਕਰ। ਤੈਨੂੰ ਕਿਹੈ, ਅਵਾਰਾ, ਏਨੀ ਗੁਸਤਾਖ਼ੀ ਨਾ ਕਰਿਆ ਕਰ।
ਪਰਮਾਤਮਾ ਦੀ ਮਿਹਰ ਨਾਲ ਹੁਣ ਉਨ੍ਹਾਂ ਦੀ ਨੂੰਹ ਦੇ ਪੈਰ ਭਾਰੇ ਹੋਏ ਹਨ। ਸਿਦਕ ਦੇ ਬੇੜੇ ਪਾਰ ਹਨ।
ਉਹ ਸ਼ਰੀਕ ਜਿਹੜੇ ਡਿੱਗਦੇ ਨੂੰ ਧੱਕੇ ਦੇਂਦੇ ਸਨ, ਅੱਜ ਪੈਰਾਂ ਹੇਠ ਹੱਥ ਰੱਖਦੇ ਹਨ।
ਆਪਣੇ ਪਿਤਾ ਜੀ ਦੀ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ।
ਸੁਰੇਸ਼ ਅਚਲਾ ਦੇ ਸਾਹਮਣੇ ਬੋਲਿਆ, ‘ਤੁਸੀਂ ਮੇਰੇ ਨਹੀਂ ਹੋਰ ਦੇ ਹੋ ਮੈਂ ਇਹ ਗੱਲ ਸੋਚ ਨਹੀਂ ਸਕਦਾ। ਤੁਹਾਨੂੰ ਪ੍ਰਾਪਤ ਨਹੀਂ ਕਰ ਸਕਾਂਗਾ, ਇਸ ਖਿਆਲ ਨਾਲ ਹੀ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕਣ ਲਗ ਜਾਂਦੀ ਏ।
ਫੁਰਮਾਨ ਬੜਾ ਮਿਹਨਤੀ ਤੇ ਲੋਕ ਸੇਵਾ ਕਰਨ ਵਾਲਾ ਨੌਜਵਾਨ ਸੀ। ਜ਼ਿਮੀਂਦਾਰ ਤੋਂ ਬਿਨਾਂ ਸਾਰੇ ਦੇ ਸਾਰੇ ਇਲਾਕੇ ਵਿੱਚ ਲੋਕੀ ਉਹਦੇ ਪੈਰਾਂ ਤਲੇ ਤਲੀਆਂ ਰੱਖਦੇ ਸਨ। 'ਸ਼ਹਿਜ਼ਾਦਾ' 'ਸ਼ਹਿਜ਼ਾਦਾ ਕਰਦਿਆਂ ਉਨ੍ਹਾਂ ਦੇ ਮੂੰਹ ਨਹੀਂ ਸਨ ਸੁਕਦੇ।
ਨਾਲੇ ਚੋਰ ਨਾਲੇ ਚੱਤਰ ; ਨਾਲੇ ਮਾਰਿਆ ਈ ; ਤੇ ਨਾਲੇ ਸੱਚੀ ਬਨਣੀ ਏਂ; ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ।
ਕਿੱਡੀ ਮਿਜਾਜ਼ ਹੋ ਗਈ ਏ ਏਹਦੀ, ਕਿੰਨੇ ਸੁਨੇਹੇ ਭੇਜੇ- ਰਾਤੀਂ ਦਸ ਵਜੇ ਤੱਕ ਉਡੀਕਦੀ ਰਹੀ, ਬੀਬੀ ਰਾਣੀ ਦੇ ਪੈਰਾਂ ਤੋਂ ਮਹਿੰਦੀ ਲੱਥਦੀ ਸੀ ਜਿਕਣ।
ਇਸ ਵਿਆਹ ਵਾਸਤੇ ਚੀਜ਼ਾਂ ਵਸਤਾਂ ਲਿਆਉਣ ਵਿੱਚ ਦੌੜ ਦੌੜ ਕੇ ਪੈਰਾਂ ਦੇ ਲੌ ਉੱਡ ਗਏ ਨੇ, ਪਰ ਇਹ ਸਭ ਕੁਝ ਬਰਕਤ ਦੇ ਭਾਗਾਂ ਨੂੰ ਹੋਂਦਾ ਰਿਹਾ ਏ।
ਦੌਲਤ ਕਿਸੇ ਦੇ ਪਿਉ ਦੀ ਏ ? ਅੱਜ ਮੇਰੀ ਕੱਲ੍ਹ ਤੇਰੀ । ਕੀ ਪਤਾ ਕੁੜੀ ਦੇ ਭਾਗਾਂ ਨੂੰ ਕੀ ਕੁਝ ਬਣ ਜਾਣਾ ਏ । ਧੀਆਂ ਲਛਮੀ ਹੋ ਕੇ ਆਣ ਵੜਦੀਆਂ ਨੇ ; ਪੈਰਾਂ ਨਾਲ ਧਨ ਲੈ ਆਉਂਦੀਆਂ ਨੇ।
ਸ਼ੁਕਲਾ ਜੀ ਦੀ ਸਲਾਹ ਸੀ ਕਿ ਖੁਸ਼ਖਬਰੀ ਸੁਨਾਉਣ ਤੋਂ ਪਹਿਲਾਂ ਉਹ ਸ਼ਿਰੀ ਮਤੀ ਪਾਸੋਂ ਕਾਫ਼ੀ ਮਿੰਨਤਾਂ ਖੁਸ਼ਾਮਦਾਂ ਕਰਵਾਨਗੇ ਪਰ ਇਸ "ਲੱਗੀ ਜੋ ਸੌਣ" ਵਾਲੀ ਧਮਕੀ ਨੇ ਉਨ੍ਹਾਂ ਨੂੰ ਪੈਰੀਂ ਕੱਢ ਦਿੱਤਾ ।
ਕਦੀ ਨਹੀਂ, ਕਾਨੂੰਨ ਨੂੰ ਅਸੀਂ ਨਹੀਂ ਛੇੜ ਸਕਦੇ। ਜੇ ਇੱਕ ਵਾਰੀ ਇਹੋ ਜਿਹਾ ਪੈਂਤੜਾ ਪੈ ਗਿਆ ਤਾਂ ਫੇਰ ਅਨ੍ਹੇਰ ਨਗਰੀ ਬੇਦਾਦ ਰਾਜਾ ਵਾਲੀ ਗੱਲ ਹੋ ਜਾਵੇਗੀ। ਸਭ ਅਦਾਲਤੀ ਕਾਰਵਾਈ ਹੇਠ ਉੱਤੇ ਹੋ ਜਾਵੇਗੀ।