ਉੱਥੋਂ ਦੇ `ਕਮੇਟੀਆਂ ਵਾਲੇ ਬਹੁਤ ਚੰਗੇ ਕੰਮ ਕਰਦੇ ਹਨ। ਪੰਜੇ ਉਂਗਲਾਂ ਕਿਤੇ ਭੀ ਬਰਾਬਰ ਨਹੀਂ, ਪਰ ਤਾਂ ਭੀ ਉੱਥੇ (ਯੂਰਪ) ਤੇ ਇੱਥੋਂ (ਭਾਰਤ) ਦਾ ਕੋਈ ਮੁਕਾਬਲਾ ਨਹੀਂ।
ਉਸ ਨਾਲ ਅਸੀਂ ਮੱਥਾ ਨਹੀਂ ਲਾ ਸਕਦੇ, ਉਹ ਪੰਜੇ ਐਬ ਸ਼ਰੱਈ ਤੇ ਗੁੰਡਿਆਂ ਦਾ ਮਹਾਂ ਗੁੰਡਾ ਹੈ।
ਸਰਕਾਰ ! ਮੈਂ ਸੁਣ ਰਿਹਾ ਹਾਂ । ਹਜ਼ੂਰ ਨੇ ਬੜੀ ਖੇਚਲ ਕੀਤੀ ਏ ਉਹਨੂੰ ਸਮਝਾਉਣ ਲਈ, ਪਰ ਉਹ ਆਪਣੀ ਆਈ ਤੇ ਆਇਆ ਹੋਇਆ ਏ ਤੇ ਹੁਣ ਕਾਨੂੰਨ ਵੀ ਮੈਨੂੰ ਉਹਦੇ ਪੰਜੇ ਵਿੱਚੋਂ ਨਹੀਂ ਕੱਢ ਸਕਦਾ ।
ਨਹੀਂ ਜੀ, ਸਾਡੇ ਵੱਲੋਂ ਖੁੱਲ੍ਹ ਹੈ ਕਿ ਹੋਰ ਵਿਆਹ ਭਾਵੇਂ ਕਰ ਲਏ; ਉਹ ਜੁਆਨ ਜਹਾਨ ਹੈ ਤੇ ਕਿਸੇ ਪਾਸੋਂ ਸਾਰੇ ਜੀਵਨ ਦੀ ਇਹ ਪੰਡ ਚੁਕੀ ਨਹੀਂ ਜਾਣੀ।
ਬੇਬੇ ! ਇੱਕ ਗੱਲ ਮੇਰੀ ਸੁਣ ਲੈ ਮੇਰੀ ਧੀ ਨੂੰ ਮਾਰੀਂ ਨਾ, ਤੇ ਨਾ ਮੰਦਾ ਬੋਲੀ । ਉਹ ਬੜੀ ਸੋਹਲ ਏ, ਓਹਨੂੰ ਝਿੜਕ ਦਿਓ ਤੇ ਮੂੰਹ ਸੁੱਕ ਕੇ ਸਿੱਪੀ ਹੋ ਜਾਂਦਾ ਏ । ਉਹਨੂੰ ਆਪਣੀ ਦੇਹ ਪ੍ਰਾਣ, ਜਿੰਦ ਜਾਨ ਸਮਝ ਕੇ ਰੱਖੀਂ।
ਛੋਟੇ ਛੋਟੇ ਲਾਲ ਸਰਹਿੰਦ ਵਿੱਚ ਕੀਕੂੰ ਸ਼ਹੀਦ ਹੋਏ ਤੇ ਕੀਕੂੰ ਕਸ਼ਟ ਸਹਿ ਕੇ ਉਹਨਾਂ ਨੇ ਪ੍ਰਾਣ ਦਿੱਤੇ ਹਨ ਪਰ ਧਰਮ ਨਹੀਂ ਦਿੱਤਾ । ਸਾਰੇ ਸਾਕੇ ਵਿਸਥਾਰ ਨਾਲ ਸੁਣ ਸੁਣ ਕੇ ਇਕ ਚੱਕਰ ਆਇਆ।
ਸਭ ਕੁਝ ਪ੍ਰਵਾਨ ਕਰਦਿਆਂ ਹੋਇਆਂ, ਪਾਰਵਤੀ ਨੇ ਕੇਵਲ ਇੱਕੋ ਵਾਰੀ ਪੁੱਤਰ ਨੂੰ ਮਿਲਣ ਦੀ ਪ੍ਰਾਰਥਨਾ ਕੀਤੀ, ਪਰ ਇਹ ਵੀ ਠੁਕਰਾ ਦਿੱਤੀ ਗਈ।
ਤੁਸੀਂ ਸ਼ਾਹ ਦਾ ਜਿਹੜਾ ਕਰਜ਼ਾ ਦੇਣਾ ਹੈ, ਦੇ ਕੇ ਉਸ ਦਾ ਫਸਤਾ ਵੱਢੋ। ਐਵੇਂ ਰੋਜ਼ ਤੁਹਾਡੇ ਘਰ ਚੱਕਰ ਮਾਰਦਾ ਰਹਿੰਦਾ ਹੈ।
ਉਨ੍ਹਾਂ ਦਾ ਝਗੜਾ ਨਹੀਂ ਨਿਪਟ ਸਕਦਾ, ਉਨ੍ਹਾਂ ਦੀ ਫਸ ਫਸਾਈ ਇੰਨੀ ਹੋਈ ਹੈ ਕਿ ਵੱਖ ਵੀ ਨਹੀਂ ਹੋ ਸਕਦੇ ਤੇ ਮਨ ਇੰਨੇ ਵਿਗੜੇ ਹੋਏ ਹਨ ਕਿ ਇਕੱਠੇ ਵੀ ਨਹੀਂ ਰਹਿ ਸਕਦੇ।
ਉਸ ਦਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿ ਉਹ ਸਾਡੇ ਕੰਮ ਦੀ ਖ਼ਾਤਰ ਇੱਥੇ ਬਹੁੜ ਪਏਗਾ। ਉਹ ਤੇ ਫਸਲੀ ਬਟੇਰਾ ਹੈ, ਆਪਣੀ ਲੋੜ ਨੂੰ ਭਾਵੇਂ ਸੌ ਵਾਰੀ ਆ ਜਾਏ।
ਉਸ ਤਰ੍ਹਾਂ ਕਹੋ ਕਿ ਲੈਕਚਰਾਰ ਨਹੀਂ ਆਇਆ ; ਇਹ ਕਹਿਕੇ ਕਿ ਉਸ ਦੀ ਬਾਂਹ ਟੁੱਟ ਗਈ ਹੈ ਤੇ ਆ ਨਹੀਂ ਸਕਿਆ, ਫਹੁ ਕਿਉਂ ਮਾਰਦੇ ਹੋ।
ਤੁਸਾਂ ਬੁੱਢੀਆਂ ਦੀ ਅਕਲ ਟਿਕਾਣੇ ਨਹੀਂ। ਸਾਰੇ ਜਹਾਨ ਦੇ ਫਕੜ ਤੋਲ ਕੇ ਰੱਖ ਦਿੱਤੇ ਨੇ। ਵਿਆਹਾਂ ਤੇ ਇਹ ਸਿੱਠਣੀਆਂ ਦਾ ਪਤਾ ਨਹੀਂ ਕੀ ਰਿਵਾਜ ਹੈ।