ਮਦਨ ਨੂੰ ਉਹ ਚੰਗਾ ਵੀ ਸਮਝਦਾ ਹੈ ਤੇ ਆਪਣੇ ਲਈ ਜ਼ਰੂਰੀ ਵੀ, ਪਰ ਮਦਨ ਦੀਆਂ ਕਈ ਆਦਤਾਂ ਉਸ ਨੂੰ ਫੁੱਟੀ ਅੱਖ ਨਹੀਂ ਭਾਉਂਦੀਆਂ।
ਉਸ ਦਿਨ ਜਿਉਂ ਹੀ ਪ੍ਰਭਾ ਦੇਵੀ ਨੇ ਵੇਖਿਆ ਕਿ ਹੈੱਡਮਾਸਟਰ ਉਸੇ ਆਦਮੀ ਨੂੰ ਉਰਵਸ਼ੀ ਦੇ ਪੜ੍ਹਾਣ ਲਈ ਲੈ ਆਇਆ ਹੈ ਜਿਸ ਨੂੰ ਉਹ ਫੁੱਟੀ ਅੱਖ ਵੇਖਣਾ ਨਹੀਂ ਸੀ ਚਾਹੁੰਦੀ ਤਾਂ ਉਸ ਦੇ ਦਿਲ ਤੇ ਇੱਕ ਹੋਰ ਸੱਟ ਵੱਜੀ।
ਅੱਜ ਵਿਚਾਰੇ ਦੇ ਫੁੱਲ ਵੀ ਚੁਗੇ ਗਏ ਹਨ ; ਕੱਲ੍ਹ ਇਹ ਹੱਡੀਆਂ ਹਰਦੁਆਰ ਪੁੱਜ ਜਾਣਗੀਆਂ। ਇਹੋ ਹੀ ਮਨੁੱਖ ਦੀ ਅਸਲੀਅਤ ਹੈ, ਅੱਜ ਮੋਇਆ ਤੇ ਕੱਲ੍ਹ ਦੂਜਾ ਦਿਨ।
ਦੀਵੇ ਦੀ ਰੋਸ਼ਨੀ ਮੱਧਮ ਪੈ ਗਈ, ਬੱਤੀ ਤੇ ਫੁੱਲ ਆ ਗਿਆ ਹੈ, ਜ਼ਰਾ ਝਾੜ ਛੱਡ।
ਜਦੋਂ ਜ਼ਿਮੀਂਦਾਰ ਸੁਣਦਾ ਕਿ ਫੁਰਮਾਨ ਇਤਨਾ ਲਾਇਕ ਸਿਆਣਾ ਤੇ ਮਿਹਨਤੀ ਹੈ ਕਿ ਸਾਰੇ ਲੋਕ ਉਹਦੇ ਪਿੱਛੇ ਟੁਰਦੇ ਹਨ ਤਾਂ ਉਹ ਹੈਰਾਨ ਹੁੰਦਾ ਕਿ ਇਕ ਗਰੀਬ ਮਜ਼ਦੂਰ ਦਾ ਪੁਤਰ ਇੰਨਾਂ ਲਾਇਕ ਕਿਸ ਤਰ੍ਹਾਂ। "ਕਈ ਵਾਰ ਫੁੱਲ ਢੇਰਾਂ ਉੱਤੇ ਵੀ ਜੰਮ ਪੈਂਦੇ ਹਨ, ਕਈ ਵਾਰੀ ਮੋਤੀ ਰੋੜਿਆਂ ਵਿਚੋਂ ਵੀ ਲੱਭ ਪੈਂਦੇ ਹਨ" ਉਹਦੇ ਅੰਦਰੋਂ ਮੁੜ ਜਿਸ ਤਰ੍ਹਾਂ ਕੋਈ ਚੋਭ ਮਾਰਦਾ।
ਸੁਣ ਵੇ ਬੀਬਾ, ਕਦੀ ਮੂੰਹੋਂ ਉਭਾਸਰੀਦਾ ਨਹੀਂ ਏਸੇ ਡਰ ਦੇ ਮਾਰਿਆਂ। ਚੱਟ ਚੁੰਮ ਕੇ ਰਖਨੀ ਆਂ, ਕਦੀ ਫੁੱਲ ਦੀ ਨਹੀਂ ਲਾਈ । ਧੀ ਧੀ ਕਰਦੀ ਦਾ ਮੂੰਹ ਸੁਕਦਾ ਏ ਇਹਨਾਂ ਹੱਥਾਂ ਨਾਲ ਕਦੀ ਪਟੋਕੀ ਨਹੀਂ ਮਾਰੀ।
ਫੁਰਮਾਨ ਇਨ੍ਹਾਂ ਦਿਨਾਂ ਵਿੱਚ ਬਹੁਤ ਕੰਮ ਕਰਦਾ ਸੀ। ਭਾਗ ਭਰੀ (ਉਸ ਦੀ ਮਾਂ) ਦਿਨ ਰਾਤ ਉਸ ਨੂੰ ਕੰਮ ਕਰਦਾ ਵੇਖ ਵੇਖ ਕਿਤਨੀ ਫੁੱਲ ਫੁੱਲ ਪੈਂਦੀ ਸੀ।
ਥੋੜ੍ਹੀ ਜਿਹੀ ਸਫ਼ਲਤਾ ਤੇ ਫੁੱਲ ਫੁੱਲ ਨਹੀਂ ਬਹਿਣਾ ਚਾਹੀਦਾ, ਹਾਲੀ ਤੇ ਦੌੜ ਬੜੀ ਲੰਮੀ ਹੈ।
ਜਦੋਂ ਨਿੰਦੀ ਦੇ ਮਾਮਾ ਜੀ ਉਸ ਨੂੰ ਮਿਲਣ ਲਈ ਆਏ, ਤਾਂ ਉਹ ਫੁੱਲ-ਫੁੱਲ ਬਹਿ ਰਹੀ ਸੀ।
ਬੱਸ, ਮੇਰੀ ਇੱਕੋ ਬੇਨਤੀ ਏ ਭਈ ਮੇਰੀ ਧੀ ਏ ਗੁਲਾਬ ਦਾ ਫੁੱਲ, ਹੱਸਣੀ ਤੇ ਖੇਡਣੀ, ਇਹਨੂੰ ਫੁੱਲ ਵਾਂਗ ਈ ਰੱਖੀ ਤੇ ਰੁਆਵੀਂ ਨਾ।
ਖ਼ਤਰੇ ਦੀ ਸੰਭਾਵਨਾ ਨਾਲ ਉਸ ਦਾ ਦਿਲ ਧੜਕਣ ਲਗ ਪਿਆ । ਉਸ ਨੂੰ ਪਤਾ ਸੀ ਕਿ ਉਹ ਕਦਮ ਕਦਮ ਤੇ ਉਸ ਦੀ ਮਦਦ ਤੇ ਸਾਥ ਦੀ ਆਸ ਰੱਖੇਗਾ । ਉਹ ਕਿਤਨਾ ਹੀ ਚਾਹੁੰਦੀ ਸੀ ਕਿ ਜਿੰਦਗੀ ਸਰਲ ਹੋਵੇ, ਫੁੱਲਾਂ ਦੀ ਸੇਜ ਹੋਵੇ, ਪਰ ਉਹ ਪਿਆਰ-ਵਿਗੁੱਤੀ ਸੀ।
ਮਨਸੂਰ ਵਿੱਚ ਗੁਣ ਮੇਰੇ ਨਾਲੋਂ ਕਿਤੇ ਜ਼ਿਆਦਾ ਸੀ, ਉਹ ਤਾਂ ਹਰ ਵੇਲੇ ਮੈਨੂੰ ਫੁੱਲਾਂ ਨਾਲ ਤੋਲ ਕੇ ਰੱਖਦਾ ਸੀ।