ਹਾਲੀ ਤੀਕ ਤੇ ਵਿਚਾਰੇ ਦਾ ਕੋਈ ਟਿਕਾਣਾ ਨਹੀਂ ਬਣ ਸਕਿਆ, ਗਲੀਆਂ ਵਿੱਚ ਤੇ ਲਾਗਲੇ ਪਿੰਡਾਂ ਵਿੱਚ ਫੇਰੀ ਫਿਰਕੇ ਮਾਲ ਵੇਚਦਾ ਹੈ ਤੇ ਆਪਣੀ ਰੋਜ਼ੀ ਕਮਾਉਂਦਾ ਹੈ।
ਫੇਰੇ ਦਿੱਤੇ ਜਾਣ ਮਗਰੋਂ, ਲੋਕਾਂ ਨੇ ਉਸਨੂੰ ਵਧਾਈ ਦਿੱਤੀ ਤੇ ਕਿਹਾ ਕਿ ਕੁੜੀ ਆਪਣੇ ਘਰ ਸੁਖੀ ਵੱਸੇ; ਤੁਹਾਡਾ ਵੀ ਭਾਰਾ ਲੱਥਾ, ਇਹੋ ਹੀ ਚਾਹ ਹੈ।
ਉਹ ਵਿਚਾਰੀ ਤੇ ਫੇਰੇ ਲੈਣ ਦੀ ਚੋਰ ਏ, ਉਹਨੇ ਕੀਹ ਵੇਖਿਆ ਸਹੁਰਿਆਂ ਦਾ ? ਮੇਰੀ ਸਮਝ ਵਿੱਚ ਤੇ ਵਰ ਘਰ ਹੋਰ ਲੱਭ ਲਉ। ਸਾਰੀ ਉਮਰ ਵਿਧਵਾ ਕਿਸ ਤਰ੍ਹਾਂ ਬਿਪਤਾ ਵਿੱਚ ਕੱਟੂ।
ਸਾਡੀ ਤੁਹਾਡੇ ਨਾਲ ਬਸਰ ਨਹੀਂ ਆ ਸਕਦੀ, ਤੁਸਾਂ ਸੱਤਾਂ ਪੱਤਨਾਂ ਦਾ ਪਾਣੀ ਪੀਤਾ ਹੋਇਆ, ਸਾਨੂੰ ਕੋਈ ਗੱਲ ਨਾ ਆਉਂਦੀ ਹੋਈ। ਤੁਸਾਂ ਗੱਲ ਗੱਲ ਵਿਚ ਸਾਨੂੰ ਦਗਾ ਕਰਨਾ ਹੋਇਆ।
ਉਨ੍ਹਾਂ ਦੇ ਚੋਰੀ ਕੀ ਹੋਈ ਹੈ, ਮਾਨੋ ਘਰ ਵਿੱਚ ਬਹਾਰੀ ਹੀ ਫਿਰ ਗਈ ਹੈ। ਰੱਬ ਦੇ ਨਾਂ ਦੀ ਕੋਈ ਚੀਜ਼ ਚੋਰ ਉਨ੍ਹਾਂ ਦੇ ਅੰਦਰ ਨਹੀਂ ਛੱਡ ਕੇ ਗਏ।
ਅੱਲਾ ਦੇ ਰੰਗ ਨੇ, ਕਦੀ ਇਹ ਗੱਲ ਸੀ, ਕਿ ਕੋਈ ਰਾਣੀ ਖਾਨ ਦਾ ਬੱਚਾ ਭੀ ਅੱਖ ਨਾਲ ਅੱਖ ਨਹੀਂ ਸੀ ਰਲਾ ਸਕਦਾ, ਅੱਜ ਇਹ ਹਾਲ ਏ, ਕਿ ਸਾਨੂੰ ਇਥੇ ਬਹਿਣ ਦੀ ਵੀ ਥਾਂ ਨਹੀਂ।
ਉਹ ਨਿਰਾ ਬਗਲਾ ਭਗਤ ਹੈ, ਵੇਖਣ ਨੂੰ ਬੜਾ ਸੋਹਣਾ, ਵਿਚੂੰ ਬੜਾ ਮੀਸਣਾ। ਉਸ ਦੀਆਂ ਗੱਲਾਂ ਵਿੱਚ ਨਾ ਆਈਂ; ਨਹੀਂ ਤੇ ਧੋਖਾ ਖਾਏਂਗਾ।
ਅਸੀਂ ਤੇ ਰਾਇ ਸਾਹਬ ਓਦਨ ਤੁਹਾਡੇ ਈ ਬਚਨਾਂ ਤੇ ਫੁੱਲ ਚੜ੍ਹਾਏ ਸਨ- ਤੁਹਾਡੀਆਂ ਈ ਸਾਰੀਆਂ ਤਜਵੀਜ਼ਾਂ ਨੂੰ ਅਮਲੀ ਸ਼ਕਲ ਦੇਣ ਲਈ ਤੁਹਾਡੇ ਨਾਲ ਮੁਤਫਿੱਕ ਹੋਏ ਸਾਂ। ਇਸ ਵਿੱਚ ਦੱਸੋ, ਸਾਡਾ ਕੀਹ ਗੁਨਾਹ ਹੈ ?
ਮਾਂ ਦਾ ਜੇਰਾ, ਪਰਮਾਤਮਾ ਨੇ ਮੱਝ ਜਿੱਡਾ ਬਣਾਇਆ ਹੈ । ਪੁੱਤਰ ਸੌ ਪਾਪ ਕਰੇ, ਮਾਂ ਉਸਤੇ ਪਰਦੇ ਹੀ ਪਾਏਗੀ ਸਦਾ ਬੱਤੀ ਧਾਰਾ ਬਖਸ਼ੇਗੀ। ਮਾਂ ਤੇ ਰੱਬ ਦਾ ਰੂਪ ਹੁੰਦੀ ਹੈ।
ਵਾਹ ਵਾਹ ਕਿਸਮਤੇ ਦਿੱਤੀ ਆ ਬਾਦਸ਼ਾਹੀ, ਪਰ ਦਿੱਤੀ ਆ ਬੱਦਲਾਂ ਦੀ ਛਾਂ ਵਾਂਗਰ !
ਇਨ੍ਹਾਂ ਹਾਲਾਤ ਨੂੰ ਵੇਖ ਕੇ ਕਿਸੇ ਕਿਸੇ ਵੇਲੇ ਰਾਇ ਸਾਹਿਬ ਦੇ ਦਿਮਾਗ਼ ਵਿੱਚੋਂ ਬਦਲੇ ਦਾ ਭੂਤ ਉੱਤਰਨਾ ਸ਼ੁਰੂ ਹੋ ਜਾਂਦਾ, ਤੇ ਉਹ ਖਾਬ ਕਰਦੇ ਕਿ ਮਜ਼ਦੂਰਾਂ ਨਾਲ ਜੇ ਕੋਈ ਸਮਝੌਤਾ ਹੋ ਜਾਂਦਾ ਤਾਂ ਚੰਗਾ ਹੀ ਸੀ।
'ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ, ਜੋ ਕੰਮ ਸਿਰ ਤੋ ਆ ਪਏ, ਉਸਨੂੰ ਮਰਦਾਂ ਦੀ ਤਰ੍ਹਾਂ ਕਰਨਾ ਚਾਹੀਦਾ ਹੈ । ਦਿਲ ਲਾ ਕੇ ਕੀਤਿਆਂ ਭਾਰੇ ਕੰਮ ਵੀ ਦਿਲਚਸਪ ਹੋ ਜਾਂਦੇ ਹਨ।