Logo
ਪੰਜਾਬੀ
  • ENGLISH
  • شاہ مکھی
  • ਕਵਿਤਾਵਾਂ
  • ਕਿਤਾਬਾਂ
  • ਸ਼ਬਦਕੋਸ਼
  • ਖ਼ਬਰਾਂ
  • ਹੋਰ
    • ਸੱਭਿਆਚਾਰ
      • ਬੋਲੀਆਂ
      • ਮੁਹਾਵਰੇ
      • ਅਖਾਣ
      • ਬੱਚਿਆਂ ਦੇ ਨਾਮ
    • ਸਾਹਿਤ
      • ਲੇਖਕ
      • ਆਡੀਓ ਕਿਤਾਬਾਂ
    • ਬੱਚਿਆਂ ਦਾ ਸੈਕਸ਼ਨ
      • ਖੇਡਾਂ
      • ਬੱਚਿਆਂ ਲਈ ਕਵਿਤਾਵਾਂ
      • ਕਹਾਣੀਆਂ
      • ਲੇਖ
    • ਮਨੋਰੰਜਨ
      • ਰੇਡੀਓ
      • ਚੁਟਕਲੇ
      • ਗੀਤਾਂ ਦੇ ਬੋਲ
    • ਹੋਰ
      • ਸਟੇਟਸ
      • ਅਨਮੋਲ ਵਿਚਾਰ
      • ਮੁਬਾਰਕਾਂ
      • ਰੈਸਿਪੀ
      • ਕੁਇਜ਼
      • ਕੈਲੰਡਰ
  • ਪੰਜਾਬੀ
    • ENGLISH
    • شاہ مکھی
  • Profile
੨੦ ਮਾਘ ੫੫੭
  • ਖ਼ਬਰਾਂ
  • ਸੱਭਿਆਚਾਰ
    • ਬੋਲੀਆਂ
    • ਮੁਹਾਵਰੇ
    • ਅਖਾਣ
    • ਬੱਚਿਆਂ ਦੇ ਨਾਮ
  • ਸਾਹਿਤ
    • ਕਵਿਤਾਵਾਂ
    • ਕਿਤਾਬਾਂ
    • ਲੇਖਕ
    • ਆਡੀਓ ਕਿਤਾਬਾਂ
  • ਬੱਚਿਆਂ ਦਾ ਸੈਕਸ਼ਨ
    • ਖੇਡਾਂ
    • ਬੱਚਿਆਂ ਲਈ ਕਵਿਤਾਵਾਂ
    • ਕਹਾਣੀਆਂ
    • ਲੇਖ
  • ਮਨੋਰੰਜਨ
    • ਰੇਡੀਓ
    • ਚੁਟਕਲੇ
    • ਗੀਤਾਂ ਦੇ ਬੋਲ
  • ਹੋਰ
    • ਸਟੇਟਸ
    • ਅਨਮੋਲ ਵਿਚਾਰ
    • ਮੁਬਾਰਕਾਂ
    • ਰੈਸਿਪੀ
    • ਸ਼ਬਦਕੋਸ਼
    • ਕੁਇਜ਼

ਵਰਣਮਾਲਾ ਦੁਆਰਾ ਮੁਹਾਵਰੇ ਲੱਭੋ

ਸਭ ੳ ਅ ੲ ਸ ਹ ਕ ਖ ਗ ਘ ਚ ਛ ਜ ਝ ਟ ਠ ਡ ਢ ਤ ਥ ਦ ਧ ਨ ਪ ਫ ਬ ਭ ਮ ਯ ਰ ਲ ਵ

ਫੁੱਲਾਂ ਨਾਲ ਤੋਲ ਕੇ ਰੱਖਣਾ-ਬਹੁਤ ਹੀ ਲਾਡ ਪਿਆਰ ਕਰਨਾ

ਮਨਸੂਰ ਵਿੱਚ ਗੁਣ ਮੇਰੇ ਨਾਲੋਂ ਕਿਤੇ ਜ਼ਿਆਦਾ ਸੀ, ਉਹ ਤਾਂ ਹਰ ਵੇਲੇ ਮੈਨੂੰ ਫੁੱਲਾਂ ਨਾਲ ਤੋਲ ਕੇ ਰੱਖਦਾ ਸੀ।

ਫੁੱਲੇ ਨਾ ਸਮਾਉਣਾ-ਬਹੁਤ ਖ਼ੁਸ਼ ਹੋਣਾ

ਜਦੋਂ ਸੰਦੀਪ ਨੂੰ ਪਤਾ ਲੱਗਾ ਕਿ ਉਸ ਦੇ ਮਾਮਾ ਜੀ ਅੱਜ ਅਮਰੀਕਾ ਤੋਂ ਆ ਰਹੇ ਹਨ, ਤਾਂ ਉਹ ਖ਼ੁਸ਼ੀ ਨਾਲ ਫੁੱਲੀ ਨਾ ਸਮਾਈ।

ਫੁੱਲੇ ਨਾ ਸਮਾਣਾ-ਬਹੁਤ ਖੁਸ਼ ਹੋਣਾ

ਤੂੰਹੀਉ ਅਵਤਾਰ ਸਿੰਘ ਦੇ ਆਉਣ ਤੇ ਖੁਸ਼ੀ ਨਾਲ ਫੁੱਲੀ ਨਹੀਂ ਸਮਾਂਦੀ। ਲੰਘਦਿਆਂ ਜਾਂਦਿਆਂ ਨੂੰ ਮੋਢੇ ਪਈ ਮਾਰਨੀ ਏਂ।

ਫੂਹੜੀ ਛੱਡਣੀ-ਬਾਰਾਂ ਦਿਨ ਕਿਸੇ ਦੀ ਮੌਤ ਦਾ ਅਫਸੋਸ ਰੱਖਣਾ ਤੇ ਤੇਹਰਵੇਂ ਦਿਨ ਸੋਗ ਦੀ ਰਸਮ ਨੂੰ ਖਤਮ ਕਰਨਾ

ਉਸ ਵਿਚਾਰੇ ਨੂੰ ਅੱਜ ਮੋਇਆਂ ਤੇਰਾਂ ਦਿਨ ਹੋ ਗਏ ਹਨ, ਹੁਣ ਹੀ ਫੂਹੜੀ ਛੱਡੀ ਗਈ ਹੈ।

ਫੂਹੜੀ ਪਾਉਣੀ-ਕਿਸੇ ਦੇ ਮਰ ਜਾਣ ਤੇ ਭੁੰਜੇ ਕੱਪੜਾ ਵਿਛਾ ਕੇ ਅਫਸੋਸ ਲਈ ਬੈਠਣਾ

ਵਿਚਾਰੇ ਕਿੱਥੇ ਫੂਹੜੀ ਪਾਈ ਬੈਠੇ ਹਨ ; ਮੈਂ ਵੀ ਅਫਸੋਸ ਕਰ ਆਵਾਂ ! ਹਾਂ ਹੁਣ ਅਫਸੋਸ ਹੀ ਹੈ, ਉਹ ਵਿਚਾਰਾ ਤੇ ਚੜ੍ਹਦੀ ਜਵਾਨੀ ਵਿੱਚ ਲੱਕੜਾਂ ਵਿੱਚ ਜਾ ਪਿਆ ਹੈ।

ਫੂਕ ਚਾੜ੍ਹਨੀ-ਖ਼ੁਸ਼ਾਮਦ ਕਰਨੀ, ਕਿਸੇ ਨੂੰ ਲੜਨ ਵਾਸਤੇ ਉਕਸਾਣਾ

ਉਸ ਵਿੱਚ ਲਿਆਕਤ ਤੇ ਜੋ ਹੈ, ਸਾਨੂੰ ਪਤਾ ਹੈ ; ਬਸ ਇਕ ਕੰਮ ਉਸ ਵਰਗਾ ਕਿਸੇ ਨੂੰ ਨਹੀਂ ਆਂਦਾ ਤੇ ਉਹ ਹੈ ਫੂਕ ਚਾੜ੍ਹਨ ਦਾ। ਹਰ ਕਿਸੇ ਨੂੰ ਦਬ ਕੇ ਫੂਕ ਚਾੜ੍ਹਦਾ ਹੈ ਤੇ ਆਪਣਾ ਮਤਲਬ ਕੱਢ ਕੇ ਪਰੇ ਹੁੰਦਾ ਹੈ।

ਫ਼ੂਕ ਦੇਣੀ-ਝੂਠੀ ਵਡਿਆਈ ਕਰਨੀ

ਰਾਮ ਹਨੀ ਨੂੰ ਫ਼ੂਕ ਦੇ ਕੇ ਆਪਣਾ ਉੱਲੂ ਸਿੱਧਾ ਕਰ ਲੈਂਦਾ ਹੈ।

ਫੂਕ ਨਿਕਲਣੀ-ਮਰ ਜਾਣਾ

ਮੌਤ ਦਾ ਕੁਝ ਵੇਲਾ ਵਖਤ ਨਹੀ, ਕਈ ਵਾਰੀ ਬੈਠਿਆਂ ਸੁੱਤਿਆਂ ਹੀ ਬੱਚੇ ਦੀ ਫੂਕ ਨਿਕਲ ਜਾਂਦੀ ਹੈ ਤੇ ਸਾਰੀਆਂ ਗੱਲਾਂ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ।

ਫੂਕਾਂ ਮਾਰ ਉਡਾਣਾ-ਸਹਿਜੇ ਹੀ ਫਤਹਿ ਪ੍ਰਾਪਤ ਕਰਨਾ, ਵਿਰੋਧੀ ਦਾ ਨਾਸ਼ ਕਰ ਦੇਣਾ

ਹਿੰਮਤ ਉਠ ਕੇ ਸ਼ੇਰ ਜਿਉਂ ਮਾਰੇ ਲਲਕਾਰਾ, ਔਕੜ ਕੋਡੀ ਆ ਪਏ ਮੈਂ ਕਰਾਂ ਸੁਖਾਲੀ, ਫੂਕਾਂ ਮਾਰ ਉਡਾ ਦਿਆਂ, ਕਿਸਮਤ ਘਟ ਕਾਲੀ।

ਫੂੰਹ ਫਾਂਹ ਹੋ ਜਾਣਾ-ਮੁੱਕ ਜਾਣਾ, ਨਾਸ ਹੋ ਜਾਣਾ

ਪੰਡਤ ਹੁਰਾਂ ਦੇ ਅੱਖਾਂ ਮੀਟਣ ਦੀ ਹੀ ਢਿੱਲ ਸੀ ਕਿ ਸਾਰਾ ਐਸ਼ਵਰਯ ਫੂੰਹ ਫਾਂਹ ਹੋ ਗਿਆ। ਕੁਝ ਸ਼ਰੀਕਾਂ ਨੇ ਸਾਂਭ ਲਿਆ ਤੇ ਕੁਝ ਕਰਜ਼ ਖਾਹਾਂ ਨੇ।

ਫੂੰ ਫਾਂ ਰੱਖਣੀ-ਬੜੀ ਆਕੜ ਰੱਖਣੀ

ਪਤਾ ਨਹੀਂ ਤਨਖਾਹ ਕਿੰਨੀ ਸੂ; ਬਾਹਰੋਂ ਤੇ ਬੜੀ ਫੂੰ ਫਾਂ ਰੱਖੀ ਹੋਈ ਸੂ । ਹਰ ਵੇਲੇ ਬਣਿਆ ਠਣਿਆ ਹੀ ਰਹਿੰਦਾ ਹੈ।

ਫੇਰ ਵਿੱਚ ਪੈ ਜਾਣਾ-ਉਕਾਈ ਖਾ ਜਾਣਾ, ਗ਼ਲਤੀ ਕਰ ਬੈਠਣਾ

ਰੱਬ ਨਾ ਕਰਾਏ, ਜੇ ਕੋਈ ਜੁਆਨ ਕੁੜੀ ਕਿਸੇ ਇਹੋ ਜਿਹੇ ਫੇਰ ਵਿੱਚ ਪੈ ਜਾਏ ਤਾਂ ਕੀ ਮਾਪਿਆਂ ਵੱਲੋਂ ਤੇ ਕੀ ਭਾਈਚਾਰੋ ਵੱਲੋਂ ਉਸ ਵਿਚਾਰੀ ਲਈ ਕਿਆਮਤ ਪੈਦਾ ਕਰ ਦਿੱਤੀ ਜਾਂਦੀ ਹੈ। ਕੁਦਰਤ ਦਾ ਇਨਸਾਫ਼ ਭੀ ਕੇਡਾ ਇਕ-ਪੱਖਾ ਹੈ। ਪਾਪ ਦੀ ਪੰਡ, ਜਿਹੜੀ ਕੁੜੀ ਮੁੰਡੇ ਦੋਹਾਂ ਦੀ ਕ੍ਰਿਤ ਹੁੰਦੀ ਹੈ, ਕੁੜੀ ਉੱਤੇ ਲੱਦ ਦੇਂਦੀ ਹੈ, ਇਹ ਕੁਦਰਤ।

  • «
  • 247
  • 248
  • 249
  • 250
  • 251
  • »